30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਐੱਨ ਸੀ.ਸੀ ਕੈਡਿਟਸ ਦੀ ਚੋਣ

ਕਾਦੀਆਂ, 30 ਅਗਸਤ (ਕੁਲਵਿੰਦਰ ਸਿੰਘ)-ਐੱਨ. ਸੀ.

Ad Position 21
No active advertisement
ਅਜੀਤ ਡੈਸਕ 31-08-2026
ਕਾਦੀਆਂ, 30 ਅਗਸਤ (ਕੁਲਵਿੰਦਰ ਸਿੰਘ)-ਐੱਨ.ਸੀ.ਸੀ 22 ਪੰਜਾਬ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਕੇ. ਜੇ.ਐੱਸ. ਗਿੱਲ ਦੇ ਦਿਸ਼ਾ-ਨਿਰਦੇਸ਼ ਹੇਠ ਕੈਪਟਨ ਸੁਖਦੇਵ ਸਿੰਘ ਤੇ ਹਵਲਦਾਰ ਪ੍ਰਮੋਹਿਤ ਸਿੰਘ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਇਕ ਵਿਸ਼ੇਸ਼ ਚੋਣ ਕੈਂਪ ਲਗਾ ਕੇ ਨਵੇਂ ਸੈਸ਼ਨ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ’ਚੋਂ ਐੱਨ ਸੀ.ਸੀ. ਕੈਡਿਟਸ ਦੀ ਚੋਣ ਕੀਤੀ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਐੱਨ.ਸੀ.ਸੀ. ਵਿਭਾਗ ਦੇ ਏ.ਐੱਨ.ਓ. ਲੈਫ਼ਟੀਨੈਂਟ ਸਤਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਵਿਦਿਆਰਥੀ ਵਰਗ ਨੂੰ ਐੱਨ.ਸੀ.ਸੀ. ਦੀ ਸ਼ੁਰੂਆਤ ਤੇ ਇਸ ਨਾਲ ਦੇਸ਼ ਦੀਆਂ ਸੈਨਾਵਾਂ ’ਚ ਸੇਵਾ ਕਰਨ ਦੇ ਮੌਕੇ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਲੈਫ਼ਟੀਨੈਂਟ ਸਤਵਿੰਦਰ ਸਿੰਘ ਵਲੋਂ ਐੱਨ.ਸੀ.ਸੀ. ਰਾਹੀਂ ਦੇਸ਼ ਦੀ ਸੁਰੱਖਿਆ ਅਤੇ ਸੇਵਾ ਵਿਚ ਵਿਦਿਆਰਥੀ ਵਰਗ ਕਿਵੇਂ ਯੋਗਦਾਨ ਪਾ ਸਕਦਾ ਹੈ ਬਾਰੇ ਵੀ ਜਾਗਰੂਕ ਕੀਤਾ ਗਿਆ। ਕੈਪਟਨ ਸੁਖਦੇਵ ਸਿੰਘ ਕਿਹਾ ਕਿ ਐੱਨ.ਸੀ.ਸੀ. ਰਾਹੀਂ ਵਿਦਿਆਰਥੀ ਵਰਗ ਵਿਚ ਦੇਸ਼ ਭਗਤੀ ਤੇ ਅਨੁਸ਼ਾਸਨ ਦਾ ਜਜ਼ਬਾ ਵੀ ਪੈਦਾ ਹੁੰਦਾ ਹੈ। ਵੱਖ-ਵੱਖ ਕਲਾਸਾਂ ’ਚੋਂ ਐੱਨ.ਸੀ.ਸੀ. ਕੈਡਿਟਸ ਦੀ ਚੋਣ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’ ਅਗਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕਾ ਵਾਸੀਆਂ ਨੂੰ ਅਪੀਲ ਵੋਟਾਂ ਜ਼ਰੂਰ ਬਣਵਾਓ
Ad Position 24