30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕੇਂਦਰੀ ਜੇਲ੍ਹ ਅੰਦਰ ਕੈਦੀਆਂ ਤੇ ਹਵਾਲਾਤੀਆਂ ਨੇ ਮਨਇਆ ਰੱਖੜੀ ਦਾ ਪਵਿੱਤਰ ਤਿਉਹਾਰ

ਗੁਰਦਾਸਪੁਰ, 29 ਅਗਸਤ (ਚੱਕਰਾਜਾ)-ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ (ਜੇਲ੍ਹਾਂ) ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਕੈਦੀਆਂ ਅਤੇ ਹਵਾਲਾਤੀਆਂ ਵਲੋਂ ਜੇਲ੍ਹ ਅੰਦਰ ਰੱਖੜੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜੇਲ੍ਹ ਪ੍ਰਸ਼ਾਸਨ ਵਲੋਂ ਬੰਦੀਆਂ ਦੀਆਂ ਭੈਣਾਂ ਅਤੇ ਰਿਸ਼ਤੇਦਾਰਾਂ ਲਈ ਬੈਠਣ ਤੇ ਪਾਣੀ ਆਦਿ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਅਤੇ ਨਾਲ ਆਏ ਬੱਚਿਆਂ ਲਈ ਚਾਕਲੇਟਸ ਅਤੇ ਕੈਂਡੀਜ਼ ਦਾ ਪ੍ਰਬੰਧ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-08-2026
ਗੁਰਦਾਸਪੁਰ, 29 ਅਗਸਤ (ਚੱਕਰਾਜਾ)-ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ (ਜੇਲ੍ਹਾਂ) ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਕੈਦੀਆਂ ਅਤੇ ਹਵਾਲਾਤੀਆਂ ਵਲੋਂ ਜੇਲ੍ਹ ਅੰਦਰ ਰੱਖੜੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜੇਲ੍ਹ ਪ੍ਰਸ਼ਾਸਨ ਵਲੋਂ ਬੰਦੀਆਂ ਦੀਆਂ ਭੈਣਾਂ ਅਤੇ ਰਿਸ਼ਤੇਦਾਰਾਂ ਲਈ ਬੈਠਣ ਤੇ ਪਾਣੀ ਆਦਿ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਅਤੇ ਨਾਲ ਆਏ ਬੱਚਿਆਂ ਲਈ ਚਾਕਲੇਟਸ ਅਤੇ ਕੈਂਡੀਜ਼ ਦਾ ਪ੍ਰਬੰਧ ਕੀਤਾ ਗਿਆ। ਜੇਲ ਪ੍ਰਸ਼ਾਸਨ ਵਲੋਂ ਬੁਹਤ ਹੀ ਸੁਚੱਜੇ ਢੰਗ ਨਾਲ ਰਵਾਇਤੀ ਮੁਲਾਕਾਤਾਂ ਤੇ ਅਲੱਗ ਮੁਲਾਕਾਤਾਂ ਦਾ ਪ੍ਰਬੰਧ ਕਰਵਾ ਕੇ ਜੇਲ੍ਹ ਦੇ ਬੰਦੀਆਂ ਨੂੰ ਉਨ੍ਹਾਂ ਦੀ ਭੈਣਾਂ ਲਈ ਰੱਖੜੀ ਦੀ ਰਸਮ ਅਦਾ ਕਰਨ ਲਈ ਉਪਰਾਲੇ ਕੀਤੇ ਗਏ। ਇਸ ਦੌਰਾਨ ਬੰਦੀਆਂ ਦੀਆਂ ਭੈਣਾਂ ਵਿਚ ਜੇਲ੍ਹ ਪ੍ਰਸ਼ਾਸਨ ਵਲੋਂ ਕੀਤੇ ਉਪਰਾਲਿਆਂ ਲਈ ਕਾਫੀ ਉਤਸ਼ਾਹ ਦੇਖਿਆ ਗਿਆ ਅਤੇ ਬੰਦੀਆਂ ਅੰਦਰ ਵੀ ਖੁਸ਼ੀ ਪਾਈ ਗਈ। ਕੁਝ ਭੈਣਾਂ ਨੇ ਇਸ ਪਵਿੱਤਰ ਤਿਉਹਾਰ ’ਤੇ ਆਪਣੇ ਭਰਾਵਾਂ ਤੋਂ ਇਹ ਵਚਨ ਲਿਆ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਾਕੀ ਰਹਿੰਦਾ ਜੀਵਨ ਨਸ਼ਾ ਮੁਕਤ ਅਤੇ ਅਪਰਾਧ ਰਹਿਤ ਹੋ ਕੇ ਬਤੀਤ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਵਲੋਂ ਉਦਯੋਗਿਕ ਦੌਰਾ ਅਗਲੀ ਖ਼ਬਰ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਪਠਾਨਕੋਟ ਪੁਲਿਸ ਵਲੋਂ ਸਖ਼ਤ ਚੈਕਿੰਗ
Ad Position 24