23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਟਾਲਾ ਨਿਗਮ ਮੀਟਿੰਗ ’ਚ ਬਿਨਾਂ ਬਹਿਸ ਮਤੇ ਪਾਸ ਕਰਨ ਦੇ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਕਾਂਗਰਸੀ ਕੌਂਸਲਰਾਂ ਵਲੋਂ ਦੋਸ਼

ਬਟਾਲਾ, 22 ਅਗਸਤ (ਸਤਿੰਦਰ ਸਿੰਘ)-ਬਟਾਲਾ ਵਿਧਾਨ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਉਨ੍ਹਾਂ ਦੇ ਸਾਥੀ ਕੌਸਲਰਾਂ ਨੇ ਬੀਤੇ ਦਿਨ ਹੋਈ ਨਗਰ ਨਿਗਮ ਬਟਾਲਾ ਦੀ ਪਹਿਲੀ ਮੀਟਿੰਗ ਦੌਰਾਨ ਮਤਿਆਂ ਨੂੰ ਬਿਨਾਂ ਸਬੰਧੀ ਦੇ ਪਾਸ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਸਾਥੀ ਕੌਸਲਰਾਂ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਦੇ ਸੁਝਾਅ ਲਏ ਬਿਨਾਂ ਹੀ ਇਕ ਮਿੰਟ ’ਚ ਮਤੇ ਪਾਸ ਕਰ ਕੇ ਮੀਟਿੰਗ ਸਮਾਪਤ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 23-08-2026
ਬਟਾਲਾ, 22 ਅਗਸਤ (ਸਤਿੰਦਰ ਸਿੰਘ)-ਬਟਾਲਾ ਵਿਧਾਨ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਉਨ੍ਹਾਂ ਦੇ ਸਾਥੀ ਕੌਸਲਰਾਂ ਨੇ ਬੀਤੇ ਦਿਨ ਹੋਈ ਨਗਰ ਨਿਗਮ ਬਟਾਲਾ ਦੀ ਪਹਿਲੀ ਮੀਟਿੰਗ ਦੌਰਾਨ ਮਤਿਆਂ ਨੂੰ ਬਿਨਾਂ ਸਬੰਧੀ ਦੇ ਪਾਸ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਸਾਥੀ ਕੌਸਲਰਾਂ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਦੇ ਸੁਝਾਅ ਲਏ ਬਿਨਾਂ ਹੀ ਇਕ ਮਿੰਟ ’ਚ ਮਤੇ ਪਾਸ ਕਰ ਕੇ ਮੀਟਿੰਗ ਸਮਾਪਤ ਕਰ ਦਿੱਤੀ। ਇਸ ਕਾਰਗੁਜ਼ਾਰੀ ਤੋਂ ਕਾਂਗਰਸੀ ਕੌਸਲਰਾਂ ਨੇ ਆਪਣਾ ਤਿੱਖਾ ਰੋਸ ਪ੍ਰਗਟਾਇਆ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੌਂਸਲਰ ਸਾਥੀਆਂ ਨੂੰ ਵਿਸ਼ਵਾਸ ’ਚ ਲਏ ਬਿਨਾਂ ਅਤੇ ਮਤਿਆਂ ’ਤੇ ਬਹਿਸ ਕੀਤੇ ਬਗੈਰ ਮੀਟਿੰਗ ਖ਼ਤਮ ਕਰਨਾ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਬਟਾਲਾ ਨਿਗਮ ਦੇ ਇਤਿਹਾਸ ’ਚ ਅਜਿਹੀ ਕਾਰਵਾਈ ਪਹਿਲਾਂ ਕਦੇ ਨਹੀਂ ਦੇਖੀ ਗਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ ’ਚ ਹੋਣ ਵਾਲੀਆਂ ਮੀਟਿੰਗਾਂ ਲਈ ਮੇਅਰ ਅਤੇ ਵਿਧਾਇਕ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਮਤੇ ਪਾਰਦਰਸ਼ੀ ਢੰਗ ਨਾਲ ਪੜ੍ਹ ਕੇ ਸੁਣਾਏ ਜਾਣ ਅਤੇ ਸਾਰਿਆਂ ਦੀ ਸਹਿਮਤੀ ਨਾਲ ਸ਼ਹਿਰ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਕੀਤੇ ਜਾ ਸਕਣ। ਇਸ ਮੌਕੇ ਮੌਜੂਦਾ ਤੇ ਸਾਬਕਾ ਕੌਸਲਰਾਂ ਵਿਚ ਭੁਪਿੰਦਰ ਸਿੰਘ ਸੋਨੂੰ ਵਾਹਲਾ, ਰਮੇਸ ਬੂਰਾ, ਕਸਤੂਰੀ ਲਾਲ, ਬਲਵਿੰਦਰ ਸਿੰਘ ਮਿੰਟਾ, ਵਜਿੰਦਰ ਕੁਮਾਰ ਵਿੱਕੀ ਕਸ਼ਅਪ, ਭੁਪਿੰਦਰ ਸਿੰਘ ਨਾਮਧਾਰੀ, ਸੁਧੀਰ ਚੰਦਾ, ਰਾਹੁਲ ਵਿਜ, ਪਵਨ ਕੁਮਾਰ ਪੰਮਾ, ਵਿਜੇ ਕੁਮਾਰ ਬਿੱਲੂ, ਰਜੇਸ਼ ਤੁਲੀ, ਹੀਰਾ ਅੱਤਰੀ, ਸਟੀਫਨ ਜੌਨ, ਸਰਬਜੀਤ ਸਿੰਘ ਬਾਜਵਾ, ਜਰਮਨਜੀਤ ਸਿੰਘ ਬਾਜਵਾ, ਸੁਖਦੇਵ ਸਿੰਘ ਬਾਜਵਾ, ਚੰਦਰ ਮੋਹਨ, ਸੁਨੀਲ ਸਰੀਨ, ਸੋਨੂੰ ਸ਼ੇਰਗਿਲ, ਸੰਨੀ ਬੱਬਰ, ਰਕੇਸ਼ ਤੁਲੀ, ਨਰਿੰਦਰ ਸੇਖੜੀ, ਸ਼ਿਵ ਸਾਨਨ, ਰਜਿੰਦਰ ਜੁਲਕਾ, ਰਮਨ ਨਈਅਰ, ਬੱਬੀ ਸੇਖੜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਗੁਰਦਾਸਨੰਗਲ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਮੈਰਾਥਨ ਦੌੜਾਂ ਵਿਚ ਮਾਰੀ ਬਾਜ਼ੀ ਅਗਲੀ ਖ਼ਬਰ ਅਜੀਤ, ਜਲੰਧਰ ਭਾਰੀ ਮੀਂਹ ਨਾਲ ਨਡਾਲਾ ਪੁਲ ’ਤੇ ਪਿਆ ਖੱਡਾ ਦੇ ਸਕਦੈ ਹਾਦਸੇ ਨੂੰ ਸੱਦਾ
Ad Position 24