23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਚੀਮਾ ਨਰਸਿੰਗ ਕਾਲਜ ਕਿਸ਼ਨਕੋਟ ਵਿਖੇ ਜੀ.ਐੱਨ.ਐੱਮ. ਅਤੇ ਬੀ.ਐੱਸ.ਸੀ. ਨਰਸਿੰਗ ਸੈਸ਼ਨ 26-27 ਦੀ ਜਲਦ ਹੋਣ ਜਾ ਰਹੀ ਸ਼ੁਰੂਆਤ : ਚੇਅਰਮੈਨ ਚੀਮਾ

ਬਟਾਲਾ, 22 ਅਗਸਤ (ਸਤਿੰਦਰ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਨੂੰ ਪੰਜਾਬ ਦੇ ਸਭ ਤੋਂ ਵੱਧ ਪਛੜੇ ਹਲਕਿਆਂ ਵਿਚੋਂ ਜਾਣਿਆਂ ਜਾਂਦਾ ਰਿਹਾ ਹੈ, ਪਰ ਚੀਮਾ ਪਬਲਿਕ ਸਕੂਲ ਤੇ ਚੀਮਾ ਕਾਲਜ ਕਿਸ਼ਨਕੋਟ ਦੇ ਚੇਅਰਮੈਨ ਐਡਵੋਕੇਟ ਅਮਰਿੰਦਰ ਸਿੰਘ ਚੀਮਾ ਦੀ ਦੂਰ ਅੰਦੇਸ਼ੀ ਸੋਚ ਸਦਕਾ ਜਿੱਥੇ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਇਲਾਕੇ ਨੂੰ ਨਵੀਂ ਰਾਹ ਦਿਖਾਈ, ਉੱਥੇ ਨਾਲ ਹੀ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਦਾ ਵੱਡਾ ਮੌਕਾ ਮਿਲਿਆ ਹੈ। 12ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਲਈ ਜਿੱਥੇ ਬੀ.

Ad Position 21
No active advertisement
ਚੀਮਾ ਨਰਸਿੰਗ ਕਾਲਜ ਕਿਸ਼ਨਕੋਟ ਤੇ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੀ ਸ਼ਾਨਦਾਰ ਇਮਾਰਤ ਤੇ ਹਾਸ਼ੀਏ ’ਚ ਚੇਅਰਮੈਨ ਅਮਰਿੰਦਰ ਸਿੰਘ ਚੀਮਾ। ਅਜੀਤ ਤਸਵੀਰ 23-08-2026
ਬਟਾਲਾ, 22 ਅਗਸਤ (ਸਤਿੰਦਰ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਨੂੰ ਪੰਜਾਬ ਦੇ ਸਭ ਤੋਂ ਵੱਧ ਪਛੜੇ ਹਲਕਿਆਂ ਵਿਚੋਂ ਜਾਣਿਆਂ ਜਾਂਦਾ ਰਿਹਾ ਹੈ, ਪਰ ਚੀਮਾ ਪਬਲਿਕ ਸਕੂਲ ਤੇ ਚੀਮਾ ਕਾਲਜ ਕਿਸ਼ਨਕੋਟ ਦੇ ਚੇਅਰਮੈਨ ਐਡਵੋਕੇਟ ਅਮਰਿੰਦਰ ਸਿੰਘ ਚੀਮਾ ਦੀ ਦੂਰ ਅੰਦੇਸ਼ੀ ਸੋਚ ਸਦਕਾ ਜਿੱਥੇ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਇਲਾਕੇ ਨੂੰ ਨਵੀਂ ਰਾਹ ਦਿਖਾਈ, ਉੱਥੇ ਨਾਲ ਹੀ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਦਾ ਵੱਡਾ ਮੌਕਾ ਮਿਲਿਆ ਹੈ। 12ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਲਈ ਜਿੱਥੇ ਬੀ.ਐੱਡ. ਅਤੇ ਈ.ਟੀ.ਟੀ. ਕਰਵਾਉਣ ਲਈ ਚੀਮਾ ਕਾਲਜ ਕਿਸ਼ਨਕੋਟ ਵਿਖੇ ਵਿਦਿਆਰਥੀਆਂ ਨੂੰ ਹਰ ਤਰੀਕੇ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਨੂੰ ਮੁੱਖ ਰੱਖਦਿਆਂ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਵਲੋਂ ਲੜਕੀਆਂ ਦੀ ਉਚੇਰੀ ਸਿੱਖਿਆ ਨੂੰ ਮੁੱਖ ਰੱਖਦਿਆਂ ਚੀਮਾ ਨਰਸਿੰਗ ਕਾਲਜ ਕਿਸ਼ਨਕੋਟ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਵਿਚ ਜੀ.ਐੱਨ.ਐੱਮ. ਅਤੇ ਬੀ.ਐੱਸ.ਸੀ. ਨਰਸਿੰਗ ਸੈਸ਼ਨ 2026-2027 ਦੀ ਸ਼ੁਰੂਆਤ ਕੀਤੀ ਜਾਵੇਗੀ। ਚੇਅਰਮੈਨ ਚੀਮਾ ਨੇ ਦੱਸਿਆ ਕਿ ਜੀ.ਐੱਨ.ਐੱਮ. ਅਤੇ ਬੀ.ਐੱਸ.ਸੀ. ਨਰਸਿੰਗ ਪੰਜਾਬ ਸਰਕਾਰ ਅਤੇ ਬਾਬਾ ਫਰੀਦ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਲੜਕੀਆਂ ਨੂੰ ਨਰਸਿੰਗ ਦੀ ਪੜ੍ਹਾਈ ਕਰਨ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ, ਜਿਸ ਕਰ ਕੇ ਇਸ ਵੱਡੀ ਸਮੱਸਿਆ ਦਾ ਹੱਲ ਕਰਨ ਲਈ ਸਾਡੀ ਸੰਸਥਾ ਨੇ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਮਾ ਨਰਸਿੰਗ ਕਾਲਜ ਵਿਚ ਜਿੱਥੇ ਵਿਦਿਆਰਥਣਾਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਪ੍ਰਦਾਨ ਕੀਤਾ ਜਾਵੇਗਾ, ਉੱਥੇ ਉਨ੍ਹਾਂ ਦੀ ਸੁਰੱਖਿਆ ਤੇ ਰਿਹਾਇਸ਼ ਨੂੰ ਲੈ ਕੇ ਵਧੀਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਂਦੇ ਕੁਝ ਦਿਨਾਂ ਵਿਚ ਹੀ ਨਰਸਿੰਗ ਕਾਲਜ ਦੀ ਆਰੰਭਤਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਾਪਿਆਂ ਦੀ ਆਪਣੇ ਬੱਚਿਆਂ ਪ੍ਰਤੀ ਚਿੰਤਾ ਨੂੰ ਇਸ ਇਲਾਕੇ ਦੇ ਨਾਮਵਰ ਆਗੂ ਸਰਦੂਲ ਸਿੰਘ ਚੀਮਾ ਨੇ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਤੇ ਇਸ ਇਲਾਕੇ ਨੂੰ ਚੰਗੀ ਸਿੱਖਿਆ ਦੇਣ ਦਾ ਬੀੜਾ ਚੁੱਕਣ ਦਾ ਫੈਸਲਾ ਲਿਆ। ਉਨ੍ਹਾਂ 2004 ਵਿਚ ‘ਚੀਮਾ ਪਬਲਿਕ ਸਕੂਲ ਕਿਸ਼ਨਕੋਟ’ ਦੇ ਨਾਂਅ ਹੇਠ ਸਿੱਖਿਆ ਦੇ ਮੰਦਿਰ ਨੂੰ ਬਣਾਉਣ ਲਈ 10 ਏਕੜ ਜ਼ਮੀਨ ਦੇ ਦਿੱਤੀ। ਇਲਾਕੇ ਦੇ ਲੋਕਾਂ ਦੀ ਧਾਰਨਾ ਸੀ ਕਿ ਉਪਜਾਊ ਜ਼ਮੀਨ ਵਿਚ ਇਹ ਪਰਿਵਾਰ ਇੱਟਾਂ ਦੀ ਉਸਾਰੀ ਕਰ ਕੇ ਗਲਤ ਪਾਸੇ ਪੈਸਾ ਖਰਚ ਰਹੇ ਹਨ, ਪਰ ਇਸ ਪਰਿਵਾਰ ਦੀ ਉੱਚੀ ਸੋਚ ਨੇ ਇਸ ਵਿੱਦਿਆ ਦੇ ਮੰਦਿਰ ਦੀ ਇਮਾਰਤ ਨੂੰ ਮੁਕੰਮਲ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ। ਇਸ ਪਰਿਵਾਰ ਦੀ ਸੋਚ ਇੱਥੇ ਹੀ ਖ਼ਤਮ ਨਹੀਂ ਹੋਈ, ਇਲਾਕੇ ਦੀਆਂ ਧੀਆਂ ਤੇ ਨੌਜਵਾਨਾਂ ਦੀ ਪੜ੍ਹਾਈ ਪ੍ਰਤੀ ਖਿੱਚ ਨੂੰ ਦੇਖਦਿਆਂ ਉੱਚ ਵਿਦਿਆ ਦੇ ਮੰਦਿਰ ਨੂੰ ਬਣਾਉਣ ਲਈ ਵੀ ਉਪਰਾਲਾ ਕੀਤਾ, ਜਦਕਿ ਉਨ੍ਹਾਂ ਸਮਿਆਂ ਵਿਚ ਵਿਦਿਆਰਥੀ ਬੀ.ਐੱਡ. ਦੀ ਡਿਗਰੀ ਤੇ ਜੇ.ਬੀ.ਟੀ. ਦੇ ਕੋਰਸ ਲੈਣ ਲਈ ਸ੍ਰੀਨਗਰ, ਜੰਮੂ ਤੇ ਹੋਰ ਰਾਜਾਂ ਵਿਚ ਜਾਂਦੇ ਸਨ, ਬੱਚਿਆਂ ਦੇ ਮਾਪਿਆਂ ਦੀ ਇਸ ਤਕਲੀਫ਼ ਨੂੰ ਸਮਝਦੇ 2005 ਵਿਚ ਬੀ.ਐੱਡ. ਕਾਲਜ ਤੇ ਈ.ਟੀ.ਟੀ. ਕਾਲਜ ਦੀ ਸ਼ੁਰੂਆਤ ਕਰਵਾਈ ਅਤੇ ਇਸ ਲਈ ਇਕ ਨਵੀਂ ਇਮਾਰਤ ਦੀ ਉਸਾਰੀ ਕੀਤੀ। 8 ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚਲਦੇ ਇਸ ਸਕੂਲ ਨੂੰ ਇਲਾਕੇ ਦੇ ਲੋਕਾਂ ਦੀ ਮੰਗ ’ਤੇ 2012 ਵਿਚ ਸੀ.ਬੀ.ਐੱਸ.ਈ. ਬੋਰਡ ਦਿੱਲੀ ਤੋਂ ਮਾਨਤਾ ਪ੍ਰਾਪਤ ਮਿਲ ਗਈ। 2008 ਵਿਚ ਬਤੌਰ ਅਧਿਆਪਕਾ ਡਾਕਟਰ ਮਨਦੀਪ ਕੌਰ, ਜੋ ਐੱਮ.ਐੱਸ.ਸੀ. ਮਾਈਕਰੋ ਬਾਇਓਲੋਜੀ, ਐਮ.ਏ. ਇੰਗਲਿਸ਼, ਐੱਮ.ਐੱਡ., ਐੱਮ.ਫਿਲ. ਮਾਈਕਰੋ ਬਾਇਓਲੋਜੀ, ਪੀ.ਐੱਚ.ਡੀ. ਪੀ.ਜੀ.ਡੀ.ਜੀ.ਸੀ., ਯੂ.ਜੀ.ਸੀ. ਨੈੱਟ ਕੁਆਲੀਫਾਈਡ ਹਨ, ਇਸ ਸਕੂਲ ਵਿਚ ਆਏ ਤੇ 2021 ’ਚ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ। 21 ਸਾਲਾਂ ਦੇ ਇਸ ਸਫ਼ਰ ਵਿਚ ਡਾਕਟਰ ਮਨਦੀਪ ਕੌਰ ਨੇ ਸਮੁੱਚੇ ਸਟਾਫ਼ ਦੀ ਮਿਹਨਤ ਨਾਲ ਇਸ ਸੰਸਥਾ ਨੂੰ ਇਲਾਕੇ ਦੀ ਨਹੀਂ, ਬਲਕਿ ਪੰਜਾਬ ਦੀ ਸਭ ਤੋਂ ਵਧੀਆ ਸਿੱਖਿਆ ਸੰਸਥਾ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਡਾਕਟਰ ਮਨਦੀਪ ਕੌਰ ਨੂੰ ਸੀ.ਬੀ.ਐੱਸ.ਈ. ਨੇ ਜ਼ਿਲ੍ਹਾ ਗੁਰਦਾਸਪੁਰ ਦਾ ਸਿਟੀ ਕੋਆਰਡੀਨੇਟਰ ਲਗਾਇਆ, ਜੋ ਕਿ ਹੁਣ ਤੱਕ ਇਹ ਅਹੁਦੇ ’ਤੇ ਬਿਰਾਜਮਾਨ ਹਨ ਅਤੇ ਸਕੂਲ ਦੇ ਪ੍ਰਿੰਸੀਪਲ ਹੋਣ ਦੇ ਨਾਲ-ਨਾਲ ਜ਼ਿਲ੍ਹੇ ਵਿਚ ਸਮੁੱਚੇ ਸੀ.ਬੀ.ਐੱਸ.ਸੀ. ਸਕੂਲਾਂ ਦੀ ਦੇਖ-ਰੇਖ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਉਪ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਨੰਦਾ ਵਲੋਂ ਸਕੂਲ ਵਿਚ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਵਧੀਆ ਮਾਹੌਲ ਨੂੰ ਦੇਖਦਿਆਂ ਸੀ.ਬੀ.ਐੱਸ.ਸੀ. ਬੋਰਡ ਨੇ ਇਸ ਸਕੂਲ ਨੂੰ ਪ੍ਰੀਖਿਆ ਕੇਂਦਰ ਬਣਾ ਦਿੱਤਾ। ਇਸ ਦੇ ਨਾਲ ਹੀ ਸਕੂਲ ਵਿਚ ਐੱਨ.ਸੀ.ਸੀ. ਯੂਨਿਟ ਸਥਾਪਿਤ ਕੀਤਾ ਗਿਆ। ਜ਼ਿਲ੍ਹੇ ਗੁਰਦਾਸਪੁਰ ਵਿਚ ਇਹ ਪਹਿਲਾ ਸਕੂਲ ਹੈ, ਜਿਸ ਵਿਚ ਖੇਡ ਗਤੀਵਿਧੀਆਂ ਨੂੰ ਲੈ ਕੇ ਸਕੂਲ ਪ੍ਰਬੰਧਕ ਕਮੇਟੀ ਵਲੋਂ 3 ਏਕੜ ਵਿਚ ਖੇਡ ਮੈਦਾਨ ਬਣਾਇਆ ਗਿਆ। ਐੱਨ.ਸੀ.ਸੀ. ਵਿਚੋਂ ਸ਼ੂਟਿੰਗ ਮੁਕਾਬਲਿਆਂ ’ਚ ਸਕੂਲ ਦੇ ਵਿਦਿਆਰਥੀਆਂ ਨੇ ਸੂਬਾ ਪੱਧਰ ’ਤੇ ਨਾਮਣਾ ਖੱਟਿਆ। ਬੋਰਡ ਦੀ ਪ੍ਰੀਖਿਆ ਵਿਚੋਂ ਬਹੁਤ ਸਾਰੇ (ਬਾਕੀ ਸਫਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀ ਸਰਕਾਰੀ ਯੂਨੀਵਰਸਿਟੀਆਂ ’ਚ ਹੀ ਲੈਣ ਦਾਖ਼ਲੇ : ਗੈਵੀ ਕਲੇਰ ਕਿਹਾ, ਵਿਦਿਆਰਥੀਆ... ਅਗਲੀ ਖ਼ਬਰ ਐਲੀਮੈਂਟਰੀ ਟੀਚਰ ਯੂਨੀਅਨ ਨੇ ਬਲਵਿੰਦਰ ਸਿੰਘ ਲਾਡੀ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ
Ad Position 24