23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਲੀਮੈਂਟਰੀ ਟੀਚਰ ਯੂਨੀਅਨ ਨੇ ਬਲਵਿੰਦਰ ਸਿੰਘ ਲਾਡੀ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਅੱਚਲ ਸਾਹਿਬ, 22 ਅਗਸਤ (ਗੁਰਚਰਨ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾਈ ਆਗੂ ਮਾਸਟਰ ਹਰਪ੍ਰੀਤ ਸਿੰਘ ਪਰਮਾਰ ਜ਼ਿਲ੍ਹਾ ਆਗੂ ਨਿਸ਼ਾਨ ਸਿੰਘ ਖਾਨਪੁਰ ਅਤੇ ਐੱਸ. ਸੀ.

Ad Position 21
No active advertisement
ਅਜੀਤ ਡੈਸਕ 23-08-2026
ਅੱਚਲ ਸਾਹਿਬ, 22 ਅਗਸਤ (ਗੁਰਚਰਨ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾਈ ਆਗੂ ਮਾਸਟਰ ਹਰਪ੍ਰੀਤ ਸਿੰਘ ਪਰਮਾਰ ਜ਼ਿਲ੍ਹਾ ਆਗੂ ਨਿਸ਼ਾਨ ਸਿੰਘ ਖਾਨਪੁਰ ਅਤੇ ਐੱਸ.ਸੀ.ਬੀ.ਸੀ. ਯੂਨੀਅਨ ਦੇ ਸੁਬਾਈ, ਆਗੂ ਮਾਸਟਰ ਸੁਵਿੰਦਰ ਸਿੰਘ ਜੈਤੋਸਰਜਾ ਨੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਸਬੰਧੀ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸੀਨੀਅਰ ਆਗੂ ਅਤੇ ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਆਗੂਆਂ ਨੇ ਸਰਕਾਰ ਤੋਂ ਆਪਣਾ ਹੱਕ 18 ਫ਼ੀਸਦੀ ਡੀ.ਏ., ਪੇਂਡੂ ਤੇ ਬਾਰਡਰ ਭੱਤਾ ਭੱਤਿਆਂ ਸਮੇਤ ਸਾਰੇ ਭੱਤੇ ਦੇਣ, ਏ.ਸੀ.ਪੀ. ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲੀ ਸਮੇਤ ਹੋਰ ਮੰਗਾਂ ਤੋਂ ਇਲਾਵਾ ਇਸ ਸਾਲ ਬੀ.ਐੱਲ.ਓ. ਸੈਨਸਸ ਤੇ ਹੋਰ ਡਿਉਟੀਆਂ ਕਾਰਨ ਬਦਲੀ ਅਪਲਾਈ ਕਰਨ ਲਈ ਇਕ ਹੋਰ ਮੌਕਾ ਦੇਣ ਦੀ ਮੰਗ ਕੀਤੀ। ਇਸ ਮੌਕੇ ‘ਆਪ’ ਆਗੂ ਬਲਵਿੰਦਰ ਸਿੰਘ ਲਾਡੀ, ਸ: ਪਰਮਾਰ ਸਮੇਤ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿੱਤਾ ਕਿ ਇਹ ਮੰਗ ਪੱਤਰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਤੱਕ ਪੁੱਜਦਾ ਕਰਕੇ ਇਸ ਸਬੰਧੀ ਯੋਗ ਉਪਰਾਲੇ ਕਰਨਗੇ। ਇਸ ਮੌਕੇ ਹਰਪ੍ਰੀਤ ਸਿੰਘ ਪਰਮਾਰ, ਸਵਿੰਦਰ ਸਿੰਘ ਜੈਤੋਸਰਜਾ, ਨਿਸ਼ਾਨ ਸਿੰਘ ਖਾਨਪੁਰ, ਲਖਬੀਰ ਸਿੰਘ ਅੰਮੋਨੰਗਲ, ਭੁਪਿੰਦਰ ਸਿੰਘ ਪੱਡਾ, ਜਤਿੰਦਰ ਸਿੰਘ ਬਟਾਲਾ, ਰਜਿੰਦਰ ਸਿੰਘ ਭੰਬੋਈ, ਗੁਰਜੰਟ ਸਿੰਘ ਐਨੋਕੋਟ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੀਮਾ ਨਰਸਿੰਗ ਕਾਲਜ ਕਿਸ਼ਨਕੋਟ ਵਿਖੇ ਜੀ.ਐੱਨ.ਐੱਮ. ਅਤੇ ਬੀ.ਐੱਸ.ਸੀ. ਨਰਸਿੰਗ ਸੈਸ਼ਨ 26-27 ਦੀ ਜਲਦ ਹੋਣ ਜਾ ਰਹੀ ਸ਼ੁਰੂਆਤ... ਅਗਲੀ ਖ਼ਬਰ ਬਟਾਲਾ ਪੁਲਿਸ ਨੇ 300 ਮੋਬਾਈਲ ਫੋਨ ਬਰਾਮਦ ਕਰ ਕੇ ਅਸਲ ਮਾਲਕਾਂ ਦੇ ਕੀਤੇ ਹਵਾਲੇ
Ad Position 24