ਮਣੀਮਹੇਸ਼ ਲੰਗਰ ਦੀਆਂ ਤਿਆਰੀਆਂ ਸੰਬੰਧੀ ਸ਼ਿਵ ਸੇਵਾ ਕਮੇਟੀ ਦੀ ਮੀਟਿੰਗ
ਪਠਾਨਕੋਟ, 19 ਅਗਸਤ (ਸੰਧੂ)-ਸ਼ਿਵ ਸੇਵਾ ਕਮੇਟੀ ਸੁੰਦਰ ਨਗਰ ਵਲੋਂ ਸ੍ਰੀ ਮਣੀਮਹੇਸ਼ ਯਾਤਰੀਆਂ ਦੀ ਸਹੂਲਤ ਲਈ ਲਗਾਏ ਜਾ ਰਹੇ 26ਵੇਂ ਸਾਲਾਨਾ ਲੰਗਰ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਪ੍ਰਧਾਨ ਦੇਸ ਰਾਜ ਦੀ ਅਗਵਾਈ ਹੇਠ ਹੋਈ । ਇਸ ਮੌਕੇ ਉਪ ਪ੍ਰਧਾਨ ਮੁਕੇਸ਼ ਸ਼ਰਮਾ ਤੇ ਕੈਸ਼ੀਅਰ ਕੇਵਲ ਸ਼ਰਮਾ ਵੀ ਹਾਜ਼ਰ ਸਨ ।
ਪਠਾਨਕੋਟ, 19 ਅਗਸਤ (ਸੰਧੂ)-ਸ਼ਿਵ ਸੇਵਾ ਕਮੇਟੀ ਸੁੰਦਰ ਨਗਰ ਵਲੋਂ ਸ੍ਰੀ ਮਣੀਮਹੇਸ਼ ਯਾਤਰੀਆਂ ਦੀ ਸਹੂਲਤ ਲਈ ਲਗਾਏ ਜਾ ਰਹੇ 26ਵੇਂ ਸਾਲਾਨਾ ਲੰਗਰ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਪ੍ਰਧਾਨ ਦੇਸ ਰਾਜ ਦੀ ਅਗਵਾਈ ਹੇਠ ਹੋਈ । ਇਸ ਮੌਕੇ ਉਪ ਪ੍ਰਧਾਨ ਮੁਕੇਸ਼ ਸ਼ਰਮਾ ਤੇ ਕੈਸ਼ੀਅਰ ਕੇਵਲ ਸ਼ਰਮਾ ਵੀ ਹਾਜ਼ਰ ਸਨ । ਕਮੇਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਠਲੀ ਮੋੜ ਵਿਖੇ ਲਗਾਇਆ ਜਾਣ ਵਾਲਾ ਇਹ ਲੰਗਰ 4 ਸਤੰਬਰ ਤੋਂ 19 ਸਤੰਬਰ ਤੱਕ ਚੱਲੇਗਾ । ਇੱਥੇ ਯਾਤਰੀਆਂ ਲਈ ਖਾਣ-ਪੀਣ, ਠਹਿਰਨ ਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਲੰਗਰ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ । ਅੰਤ ਵਿਚ ਪ੍ਰਧਾਨ ਦੇਸ ਰਾਜ, ਕੇਵਲ ਸ਼ਰਮਾ ਅਤੇ ਸੁਰਿੰਦਰ ਸੈਣੀ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ।