20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਮੱਲ੍ਹਾਂ ਮਾਰਨ ਵਾਲੇ ਖਿਡਾਰੀ ਸਨਮਾਨਿਤ

ਸ਼ਾਹਪੁਰ ਕੰਢੀ, 19 ਅਗਸਤ (ਰਣਜੀਤ ਸਿੰਘ)-ਸਮਾਰਟ ਸਰਕਾਰੀ ਹਾਈ ਸਕੂਲ ਸ਼ਾਹਪੁਰ ਕੰਢੀ ਵਿਖੇ ਮੁੱਖ ਅਧਿਆਪਕ ਨਰੇਸ਼ ਕੁਮਾਰ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਸਿੱਧ ਸਮਾਜ ਸੇਵਕ ਸੋਹਣ ਲਾਲ, ਬਲਾਕ ਪ੍ਰਧਾਨ ਕੇਵਲ ਕ੍ਰਿਸ਼ਨ, ਮਸੀਹ ਭਾਈਚਾਰੇ ਦੇ ਚੇਅਰਮੈਨ ਸੈਮਸਨ, ਸਕੂਲ ਕਮੇਟੀ ਦੇ ਚੇਅਰਮੈਨ ਬਲਬੀਰ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ।

Ad Position 21
No active advertisement
ਅਜੀਤ ਡੈਸਕ 20-08-2026
ਸ਼ਾਹਪੁਰ ਕੰਢੀ, 19 ਅਗਸਤ (ਰਣਜੀਤ ਸਿੰਘ)-ਸਮਾਰਟ ਸਰਕਾਰੀ ਹਾਈ ਸਕੂਲ ਸ਼ਾਹਪੁਰ ਕੰਢੀ ਵਿਖੇ ਮੁੱਖ ਅਧਿਆਪਕ ਨਰੇਸ਼ ਕੁਮਾਰ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਸਿੱਧ ਸਮਾਜ ਸੇਵਕ ਸੋਹਣ ਲਾਲ, ਬਲਾਕ ਪ੍ਰਧਾਨ ਕੇਵਲ ਕ੍ਰਿਸ਼ਨ, ਮਸੀਹ ਭਾਈਚਾਰੇ ਦੇ ਚੇਅਰਮੈਨ ਸੈਮਸਨ, ਸਕੂਲ ਕਮੇਟੀ ਦੇ ਚੇਅਰਮੈਨ ਬਲਬੀਰ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਸਮਾਗਮ ਵਿਚ ਜ਼ਿਲ੍ਹਾ ਪੱਧਰੀ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਸਕੂਲ ਦੀ ਖਿਡਾਰਨ ਅਮਿਨਿਆਂ ਨੇ ਕਰਾਟੇ ਦੇ 29 ਕਿੱਲੋ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ, 38 ਕਿੱਲੋ ਵਰਗ ਵਿਚ ਰੂਹੀ ਨੇ ਦੂਜਾ ਸਥਾਨ, 35 ਕਿੱਲੋ ਵਰਗ ਵਿਚ ਪੀਹੂ ਨੇ ਦੂਜਾ ਸਥਾਨ, ਲੜਕਿਆਂ ਦੇ ਕਰਾਟੇ ਮੁਕਾਬਲੇ 38 ਕਿੱਲੋ ਵਰਗ ਵਿਚ ਸੌਰਵ ਨੇ ਪਹਿਲਾ, 57 ਕਿੱਲੋ ਵਰਗ ਵਿਚ ਦਿਵਾਂਸ ਨੇ ਪਹਿਲਾ ਸਥਾਨ ਹਾਸਲ ਕੀਤਾ । ਸਕੂਲ ਦੇ ਮੁੱਖ ਅਧਿਆਪਕ ਤੇ ਆਏ ਹੋਏ ਮਹਿਮਾਨਾਂ ਨੇ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਨਰਿੰਦਰ ਸਿੰਘ, ਪਰਮਜੀਤ ਕੌਰ, ਸੱਤਪਾਲ ਸਿੰਘ, ਸੁਨੀਤਾ ਕੁਮਾਰੀ, ਨੀਲਮ ਕੁਮਾਰੀ, ਜਸਲੀਨ ਕੌਰ, ਸਰਿਤਾ, ਭੁਪਿੰਦਰ ਸਿੰਘ, ਅਸ਼ਵਨੀ ਕੁਮਾਰ, ਸੁਰੇਸ਼ ਕੁਮਾਰ, ਸਿੰਮੀ, ਸਾਕਸ਼ੀ, ਪੂਨਮ ਬਾਲਾ, ਸਚਿਨ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ -­ਜਲਸਾ ’ਚ ਤੀਜ ਮੁਕਾਬਲਾ- ਦੀਪਤੀ ਚਾਵਲਾ ਬਣੀ ‘ਮਿਸਿਜ਼ ਤੀਜ-2026’ ਅਗਲੀ ਖ਼ਬਰ ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਇੰਚਾਰਜ ਬਣਾਉਣਾ ਸ਼ਲਾਘਾਯੋਗ ਫੈਸਲਾ-ਦਰਸ਼ਨ ਕੁਮਾਰ
Ad Position 24