ਫੂਡ ਸਪਲਾਈ ਇੰਸਪੈਕਟਰ ਯੂਨੀਅਨ ਵਲੋਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਪਠਾਨਕੋਟ, 19 ਅਗਸਤ (ਸੰਧੂ)-ਫੂਡ ਸਪਲਾਈਜ਼ ਇੰਸਪੈਕਟਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਪਠਾਨਕੋਟ ਫੂਡ ਸਪਲਾਈ ਇੰਸਪੈਕਟਰ ਯੂਨੀਅਨ ਵਲੋਂ ਪ੍ਰਧਾਨ ਤਰੁਣ ਗੁਪਤਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ । ਪ੍ਰਧਾਨ ਤਰੁਣ ਗੁਪਤਾ ਨੇ ਕਿਹਾ ਕਿ ਵਿਭਾਗ ਤੇ ਐਫ.
ਡ
ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਨੂੰ ਮੰਗ ਪੱਤਰ ਦਿੰਦੇ ਹੋਏ ਯੂਨੀਅਨ ਆਗੂ । ਤਸਵੀਰ: ਸੰਧੂ
20-08-2026
ਪਠਾਨਕੋਟ, 19 ਅਗਸਤ (ਸੰਧੂ)-ਫੂਡ ਸਪਲਾਈਜ਼ ਇੰਸਪੈਕਟਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਪਠਾਨਕੋਟ ਫੂਡ ਸਪਲਾਈ ਇੰਸਪੈਕਟਰ ਯੂਨੀਅਨ ਵਲੋਂ ਪ੍ਰਧਾਨ ਤਰੁਣ ਗੁਪਤਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ । ਪ੍ਰਧਾਨ ਤਰੁਣ ਗੁਪਤਾ ਨੇ ਕਿਹਾ ਕਿ ਵਿਭਾਗ ਤੇ ਐਫ.ਸੀ.ਆਈ. ਦੀਆਂ ਨੀਤੀਆਂ ਕਾਰਨ ਪਿਛਲੇ ਕਈ ਸਾਲਾਂ ਤੋਂ ‘ਲੇਟ ਡਾਕੂਮੈਂਟ ਰਿਕਵਰੀ’ ਦੇ ਨਾਮ ’ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੇਤਨ ਵਿਚੋਂ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਮੁਲਾਜ਼ਮਾਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਰਿਕਵਰੀ ਤੁਰੰਤ ਬੰਦ ਕੀਤੀ ਜਾਵੇ, ਫੀਲਡ ਸਟਾਫ਼ ਨੂੰ ਉਚਿਤ ਕਨਵੇਅੰਸ ਅਲਾਊਂਸ ਦਿੱਤਾ ਜਾਵੇ ਤੇ ਅਨਾਜ ਦੀ ਸੰਭਾਲ ਲਈ ਤਰਪਾਲਾਂ ਤੇ ਕਰੇਟ ਆਦਿ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇ । ਉਨ੍ਹਾਂ ਵਿਭਾਗੀ ਮੰਤਰੀ ਤੋਂ ਯੂਨੀਅਨ ਨਾਲ ਜਲਦ ਮੀਟਿੰਗ ਕਰਕੇ ਮਸਲਿਆਂ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ । ਇਸ ਮੌਕੇ ਏ.ਐਫ.ਐਸ.ਓ. ਅਜੈ ਪ੍ਰਿੰਜਾ, ਹਰਿੰਦਰਜੀਤ ਸਿੰਘ, ਅਸ਼ੋਕ ਕਟੋਚ, ਇੰਸਪੈਕਟਰ ਅਮਿਤ ਕੁਮਾਰ, ਕੁਲਦੀਪ ਸਿੰਘ, ਪੁਨੀਤ ਜੇਤਲੀ, ਦੀਪਕ ਜੋਸ਼ੀ, ਜੀਵਨ ਚੰਦ, ਵਿਸ਼ਾਲ, ਅਸ਼ੋਕ ਕੁਮਾਰ, ਨਿਰਮਲ ਸਿੰਘ, ਅੰਕੁਸ਼ ਸਲਾਰੀਆ, ਲੱਕੀ ਕੁਮਾਰੀ, ਤੇਜਸਵਨੀ ਸੂਦਨ, ਅੰਮ੍ਰਿਤਪਾਲ ਸਿੰਘ, ਮਨੋਜ ਗੁਪਤਾ, ਰਵਿੰਦਰ ਕੁਮਾਰ ਅਤੇ ਸੁਰਜੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ ।