18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੇਵਾ ਮੁਕਤ ਪ੍ਰਿੰਸੀਪਲ ਕਿਸ਼ੋਰ ਕੁਮਾਰ ਦੇ ਅਚਾਨਕ ਦਿਹਾਂਤ ’ਤੇ ਇਲਾਕੇ ਤੇ ਸਿੱਖਿਆ ਜਗਤ ’ਚ ਸੋਗ ਦੀ ਲਹਿਰ

ਘਰੋਟਾ, 18 ਅਗਸਤ (ਸੰਜੀਵ ਗੁਪਤਾ)-ਲੰਬੇ ਸਮੇਂ ਤੱਕ ਘਰੋਟਾ ਇਲਾਕੇ ’ਚ ਸਿੱਖਿਆ ਦੇ ਖੇਤਰ ’ਚ ਸੇਵਾਵਾਂ ਨਿਭਾਉਣ ਵਾਲੇ ਤੇ ਬਾਅਦ ਵਿਚ ਨਰੋਟ ਜੈਮਲ ਸਿੰਘ ਵਿਖੇ ਪ੍ਰਿੰਸੀਪਲ ਦੇ ਅਹੁਦੇ ’ਤੇ ਸੇਵਾਵਾਂ ਨਿਭਾਉਣ ਵਾਲੇ ਸੇਵਾ ਮੁਕਤ ਪ੍ਰਿੰਸੀਪਲ ਕਿਸ਼ੋਰ ਕੁਮਾਰ ਦਾ ਅਚਾਨਕ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇਲਾਕੇ ਸਮੇਤ ਸਿੱਖਿਆ ਜਗਤ ’ਚ ਸੋਗ ਦੀ ਲਹਿਰ ਦੌੜ ਗਈ ।

Ad Position 21
No active advertisement
ਅਜੀਤ ਡੈਸਕ 19-08-2026
ਘਰੋਟਾ, 18 ਅਗਸਤ (ਸੰਜੀਵ ਗੁਪਤਾ)-ਲੰਬੇ ਸਮੇਂ ਤੱਕ ਘਰੋਟਾ ਇਲਾਕੇ ’ਚ ਸਿੱਖਿਆ ਦੇ ਖੇਤਰ ’ਚ ਸੇਵਾਵਾਂ ਨਿਭਾਉਣ ਵਾਲੇ ਤੇ ਬਾਅਦ ਵਿਚ ਨਰੋਟ ਜੈਮਲ ਸਿੰਘ ਵਿਖੇ ਪ੍ਰਿੰਸੀਪਲ ਦੇ ਅਹੁਦੇ ’ਤੇ ਸੇਵਾਵਾਂ ਨਿਭਾਉਣ ਵਾਲੇ ਸੇਵਾ ਮੁਕਤ ਪ੍ਰਿੰਸੀਪਲ ਕਿਸ਼ੋਰ ਕੁਮਾਰ ਦਾ ਅਚਾਨਕ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇਲਾਕੇ ਸਮੇਤ ਸਿੱਖਿਆ ਜਗਤ ’ਚ ਸੋਗ ਦੀ ਲਹਿਰ ਦੌੜ ਗਈ । ਪ੍ਰਿੰਸੀਪਲ ਕਿਸ਼ੋਰ ਕੁਮਾਰ ਨੇ ਆਪਣੇ ਸੇਵਾਕਾਲ ਦੌਰਾਨ ਵਿਦਿਆਰਥੀਆਂ ਦੀ ਸਿੱਖਿਆ, ਅਨੁਸ਼ਾਸਨ ਤੇ ਸਰਵਪੱਖੀ ਵਿਕਾਸ ਲਈ ਅਹਿਮ ਯੋਗਦਾਨ ਪਾਇਆ । ਘਰੋਟਾ ਇਲਾਕੇ ’ਚ ਲੰਬੇ ਸਮੇਂ ਤੱਕ ਨਿਭਾਈਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਲੋਕ ਅੱਜ ਵੀ ਸਤਿਕਾਰ ਨਾਲ ਯਾਦ ਕਰਦੇ ਹਨ । ਉਨ੍ਹਾਂ ਦੇ ਦਿਹਾਂਤ ਨੂੰ ਸਿੱਖਿਆ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ । ਉਨ੍ਹਾਂ ਦੇ ਦਿਹਾਂਤ ’ਤੇ ਐਸ.ਡੀ.ਓ. ਨਰੇਸ਼ ਡੋਗਰਾ, ਡਾ: ਮਹੇਸ਼ ਚੰਦਰ, ਪ੍ਰਿੰਸੀਪਲ ਪੰਕਜ, ਪ੍ਰਿੰਸੀਪਲ ਡਾ: ਤਾਜ ਸਿੰਘ, ਪ੍ਰਿੰਸੀਪਲ ਬਲਵਿੰਦਰ ਸੈਣੀ, ਇੰਚਾਰਜ ਪ੍ਰਿੰਸੀਪਲ ਸਿਧਾਰਥ ਚੰਦਰ, ਸੇਵਾ ਮੁਕਤ ਪ੍ਰਿੰਸੀਪਲ ਮੀਨਾਕਸ਼ੀ, ਲੈਕਚਰਾਰ ਅਜੇ ਸ਼ਰਮਾ, ਸਰਪੰਚ ਸੰਜੀਵ ਕੁਮਾਰ, ਗੁਰਦਿਆਲ ਸਿੰਘ, ਮਾਸਟਰ ਸੋਮ ਨਾਥ, ਮਾਸਟਰ ਅਸ਼ੋਕ ਕੁਮਾਰ, ਮਾਸਟਰ ਰਾਜ ਸਿੰਘ, ਤਿਲਕ ਰਾਜ, ਸੁਭਾਸ਼ ਚੰਦਰ, ਪ੍ਰਿੰਸੀਪਲ ਭੂਪੇਸ਼ ਮਹਾਜਨ, ਮੈਨੇਜਰ ਸੰਜੀਵ ਕਟਾਰੀਆ, ਮਾਸਟਰ ਮਨਜੀਤ ਮੰਜੋਤਰਾ ਅਤੇ ਸੰਮਤੀ ਮੈਂਬਰ ਨਰੇਸ਼ ਕੁਮਾਰ ਸਮੇਤ ਅਨੇਕਾਂ ਲੋਕਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ । ਉੱਧਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਵੀ ਪ੍ਰਿੰਸੀਪਲ ਕਿਸ਼ੋਰ ਕੁਮਾਰ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ । ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਕੂੜੇ ਦੇ ਢੇਰਾਂ ਤੇ ਬਦਹਾਲ ਸੜਕਾਂ ਕਾਰਨ ਸ਼ਹਿਰ ਦੀ ਸੂਰਤ ਵਿਗੜੀ ਲੋਕਾਂ ਦੀ ਵਧੀ ਪ੍ਰੇਸ਼ਾਨੀ ਅਗਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਕਾਂਗਰਸ ਦਫ਼ਤਰ ਮਲਿਕਪੁਰ ਵਿਖੇ ਤਿਰੰਗਾ ਲਹਿਰਾ ਕੇ ਮਨਾਇਆ ਗਿਆ ਰਾਸ਼ਟਰੀ ਤਿਉਹਾਰ
Ad Position 24