ਸਰਕਾਰੀ ਦਫ਼ਤਰਾਂ ’ਚ ਬਾਬੂ ਗਾਇਬ
ਦਰਜਾ ਚਾਰ ਕਰਮਚਾਰੀਆਂ ਦੇ ਸਿਰ ’ਤੇ ਚੱਲ ਰਿਹਾ ਦਫ਼ਤਰੀ ਕੰਮ, ਉੱਠੀ ਬਰਾਬਰ ਤਨਖ਼ਾਹ ਦੀ ਮੰਗ
ਮਾਧੋਪੁਰ, 18 ਅਗਸਤ (ਮਹਿਰਾ)-ਪੰਜਾਬ ਦੇ ਅਤੇ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਦਫ਼ਤਰਾਂ ਵਿਚ ਇਸ ਵੇਲੇ ਇਕ ਅਨੋਖਾ ਪ੍ਰਬੰਧ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਲੈਰੀਕਲ ਸਟਾਫ਼ (ਬਾਬੂ) ਦੀ ਗੈਰ-ਹਾਜ਼ਰੀ ਕਾਰਨ ਦਫ਼ਤਰਾਂ ਦਾ ਸਾਰਾ ਕੰਮਕਾਜ ਦਰਜਾ ਚਾਰ ਕਰਮਚਾਰੀਆਂ ਦੇ ਭਰੋਸੇ ਚੱਲ ਰਿਹਾ ਹੈ । ਬੀ.
ਮਾਧੋਪੁਰ, 18 ਅਗਸਤ (ਮਹਿਰਾ)-ਪੰਜਾਬ ਦੇ ਅਤੇ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਦਫ਼ਤਰਾਂ ਵਿਚ ਇਸ ਵੇਲੇ ਇਕ ਅਨੋਖਾ ਪ੍ਰਬੰਧ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਲੈਰੀਕਲ ਸਟਾਫ਼ (ਬਾਬੂ) ਦੀ ਗੈਰ-ਹਾਜ਼ਰੀ ਕਾਰਨ ਦਫ਼ਤਰਾਂ ਦਾ ਸਾਰਾ ਕੰਮਕਾਜ ਦਰਜਾ ਚਾਰ ਕਰਮਚਾਰੀਆਂ ਦੇ ਭਰੋਸੇ ਚੱਲ ਰਿਹਾ ਹੈ । ਬੀ.ਐਲ.ਓ. ਅਤੇ ਹੋਰ ਵਾਧੂ ਡਿਊਟੀਆਂ ਦਾ ਹਵਾਲਾ ਦੇ ਕੇ ਬਾਬੂ ਅਕਸਰ ਦਫ਼ਤਰਾਂ ਵਿਚੋਂ ਗਾਇਬ ਰਹਿੰਦੇ ਹਨ । ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਸੇਵਾਦਾਰ, ਬੇਲਦਾਰ ਤੇ ਚੌਂਕੀਦਾਰਾਂ ਵਰਗੇ ਦਰਜਾ ਚਾਰ ਮੁਲਾਜ਼ਮਾਂ ਤੋਂ ਚਿੱਠੀ-ਪੱਤਰ ਤੇ ਡਾਇਰੀ ਡਿਸਪੈਂਚ ਵਰਗੇ ਅਹਿਮ ਕਲੈਰੀਕਲ ਕੰਮ ਕਰਵਾਏ ਜਾ ਰਹੇ ਹਨ । ਜਲ ਸਰੋਤ ਵਿਭਾਗ ਸਮੇਤ ਕਈ ਹੋਰ ਸਰਕਾਰੀ ਦਫ਼ਤਰਾਂ ਵਿਚ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਜਲ ਸਰੋਤ ਵਿਭਾਗ ਦੇ ਇਕ ਸੇਵਾਦਾਰ ਤੇ ਬੇਲਦਾਰ ਨੇ ਦੱਸਿਆ ਕਿ ਬਾਬੂ ਆਪ ਚੋਣ ਡਿਊਟੀਆਂ ਜਾਂ ਹੋਰ ਕੰਮਾਂ ਦਾ ਬਹਾਨਾ ਬਣਾ ਕੇ ਦਫ਼ਤਰਾਂ ਵਿਚੋਂ ਗਾਇਬ ਹੋ ਜਾਂਦੇ ਹਨ। ਪਿੱਛੋਂ ਸਾਰਾ ਦਫ਼ਤਰੀ ਕੰਮ ਸਾਡੇ ਸਿਰ ਪਾ ਦਿੱਤਾ ਜਾਂਦਾ ਹੈ । ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਕਿਸੇ ਸਥਾਨਕ ਅਫ਼ਸਰ ਦਾ ਧਿਆਨ ਇਸ ਪਾਸੇ ਜਾਂਦਾ ਹੈ ਤੇ ਨਾ ਹੀ ਕੋਈ ਉੱਚ ਅਧਿਕਾਰੀ ਇਸ ਸਬੰਧੀ ਪੁੱਛਗਿੱਛ ਕਰ ਰਿਹਾ ਹੈ। ਪੀੜਤ ਮੁਲਾਜ਼ਮਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੰਮ ਬਾਬੂਆਂ ਵਾਲਾ ਲਿਆ ਜਾ ਰਿਹਾ ਹੈ, ਤਾਂ ਉਨ੍ਹਾਂ ਨੂੰ ਤਨਖ਼ਾਹ ਵੀ ਬਾਬੂਆਂ ਦੇ ਬਰਾਬਰ ਦਿੱਤੀ ਜਾਣੀ ਚਾਹੀਦੀ ਹੈ । ਜੇਕਰ ਸਰਕਾਰ ਬਰਾਬਰ ਤਨਖ਼ਾਹ ਨਹੀਂ ਦੇ ਸਕਦੀ, ਤਾਂ ਉਨ੍ਹਾਂ ਤੋਂ ਸਿਰਫ਼ ਉਨ੍ਹਾਂ ਦੀ ਦਰਜੇ ਦੇ ਹਿਸਾਬ ਨਾਲ ਹੀ ਕੰਮ ਲਿਆ ਜਾਵੇ । ਹੇਠਲੇ ਪੱਧਰ ਦੇ ਮੁਲਾਜ਼ਮਾਂ ਵਿਚ ਇਸ ਨਾ ਇਨਸਾਫ਼ੀ ਨੂੰ ਲੈ ਕੇ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ ।