ਸ਼ਿਵਾਲਿਕ ਡਿਗਰੀ ਕਾਲਜ ਦੇ ਬੀ. ਸੀ. ਏ ਦੂਜੇ ਸਮੈਸਟਰ ਦਾ ਸ਼ਾਨਦਾਰ ਰਿਹਾ ਨਤੀਜਾ
ਗੁਰਦਾਸਪੁਰ, 18 ਅਗਸਤ (ਪੰਕਜ ਸ਼ਰਮਾ)-ਸ਼ਿਵਾਲਿਕ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਬੀ. ਸੀ.
ਗੁਰਦਾਸਪੁਰ, 18 ਅਗਸਤ (ਪੰਕਜ ਸ਼ਰਮਾ)-ਸ਼ਿਵਾਲਿਕ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਬੀ.ਸੀ.ਏ ਦੂਜੇ ਸਮੈਸਟਰ ਦੇ ਨਤੀਜੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਨਤੀਜੇ ’ਚ ਅਰਪਨਦੀਪ ਨੇ 7.55 ਸੀ.ਜੀ.ਪੀ.ਏ ਨਾਲ ਪਹਿਲਾ, ਖੁਸ਼ਮਨਪ੍ਰੀਤ ਤੇ ਹਰਮਨਪ੍ਰੀਤ ਨੇ 7.23 ਸੀ.ਜੀ.ਪੀ.ਏ ਨਾਲ ਦੂਜਾ, ਰਾਧਿਕਾ ਤੇ ਸਹਿਜਪ੍ਰੀਤ ਨੇ 7.14 ਸੀ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਿਲਪ੍ਰੀਤ ਵੇਦੀ ਤੇ ਸੁਹਾਣਾ ਨੇ 6.86 ਸੀ.ਜੀ.ਪੀ.ਏ ਨਾਲ ਚੌਥਾ ਸਥਾਨ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਕਾਲਜ ’ਚ ਖੁਸ਼ੀ ਤੇ ਮਾਣ ਦਾ ਮਾਹੌਲ ਬਣਿਆ। ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ, ਲਗਾਤਾਰ ਮਿਹਨਤ ਕਰਨ ਤੇ ਭਵਿੱਖ ਵਿਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੋਤਸਾਹਿਤ ਕੀਤਾ। ਕਾਲਜ ਪ੍ਰਬੰਧਨ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।