18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਰਹੱਦੀ ਲੋਕ ਸੇਵਾ ਸਮਿਤੀ ਦੀ ਮੀਟਿੰਗ

ਬਮਿਆਲ, 17 ਅਗਸਤ (ਰਕੇਸ਼ ਸ਼ਰਮਾ)-ਸਰਹੱਦੀ ਲੋਕ ਸੇਵਾ ਸਮਿਤੀ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜੈ ਦੁਰਗਾ ਪੈਲੇਸ ਵਿਖੇ ਹੋਈ । ਮੀਟਿੰਗ ਦੌਰਾਨ ਆਉਣ ਵਾਲੇ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜ਼ਿਲ੍ਹੇ ਦੀਆਂ ਸਾਰੀਆਂ ਬੀ.

Ad Position 21
No active advertisement
ਅਜੀਤ ਡੈਸਕ 18-08-2026
ਬਮਿਆਲ, 17 ਅਗਸਤ (ਰਕੇਸ਼ ਸ਼ਰਮਾ)-ਸਰਹੱਦੀ ਲੋਕ ਸੇਵਾ ਸਮਿਤੀ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜੈ ਦੁਰਗਾ ਪੈਲੇਸ ਵਿਖੇ ਹੋਈ । ਮੀਟਿੰਗ ਦੌਰਾਨ ਆਉਣ ਵਾਲੇ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜ਼ਿਲ੍ਹੇ ਦੀਆਂ ਸਾਰੀਆਂ ਬੀ.ਓ.ਪੀਜ਼. ’ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ । ਮੀਟਿੰਗ ’ਚ ਫੈਸਲਾ ਲਿਆ ਗਿਆ ਕਿ ਰੱਖੜੀ ਦੇ ਪ੍ਰੋਗਰਾਮਾਂ ਰਾਹੀਂ ਸਰਹੱਦ ’ਤੇ ਤਾਇਨਾਤ ਸੁਰੱਖਿਆ ਜਵਾਨਾਂ ਨਾਲ ਭਾਈਚਾਰੇ ਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ । ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਸਮਿਤੀ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ । ਇਸ ਤੋਂ ਇਲਾਵਾ ਸਮਿਤੀ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਅਤੇ ਸਮਾਜ ਸੇਵਾ ਨਾਲ ਜੁੜੇ ਕੰਮਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ । ਸਾਰੇ ਵਰਕਰਾਂ ਨੇ ਰੱਖੜੀ ਦੇ ਪ੍ਰੋਗਰਾਮਾਂ ਨੂੰ ਉਤਸ਼ਾਹ ਅਤੇ ਮਰਿਆਦਾ ਨਾਲ ਕਰਵਾਉਣ ਦਾ ਸੰਕਲਪ ਲਿਆ । ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕੁਲਦੀਪ, ਉਪ ਪ੍ਰਧਾਨ ਅਰੁਣ, ਪ੍ਰਾਂਤ ਸੇਵਾ ਪ੍ਰਮੁੱਖ ਬੂਟਾ ਰਾਮ, ਪਠਾਨਕੋਟ ਵਿਭਾਗ ਪੂਰਨਕਾਲੀਕ ਅਜੈ, ਜ਼ਿਲ੍ਹਾ ਸੰਪਰਕ ਪ੍ਰਮੁੱਖ ਕੈਪਟਨ ਯਸ਼ਪਾਲ, ਜ਼ਿਲ੍ਹਾ ਮੰਤਰੀ ਰਮੇਸ਼, ਜ਼ਿਲ੍ਹਾ ਸੇਵਾ ਪ੍ਰਮੁੱਖ ਮੇਜਰ ਪਠਾਨੀਆ, ਪ੍ਰਚਾਰ ਪ੍ਰਮੁੱਖ ਕੇਵਲ, ਸਹਿ-ਪ੍ਰਚਾਰ ਪ੍ਰਮੁੱਖ ਤਰੁਣ, ਕੋਸ਼ਾ ਅਧਿਆਕਸ਼ ਪ੍ਰਵੀਨ, ਬਲਾਕ ਪ੍ਰਧਾਨ ਨਰੋਟ ਚਰੰਜੀ ਲਾਲ, ਅਮਿਤ, ਰਾਕੇਸ਼ ਸਮੇਤ ਹੋਰ ਕਾਰਕੁੰਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 12 ਸਤੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ ਅਗਲੀ ਖ਼ਬਰ ਐਡਿਨਬਰਾ ’ਚ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ - ਕੌਂਸਲ ਜਨਰਲ ਸਿਧਾਰਥ ਮਲਿਕ ਨੇ ਲਹਿਰਾਇਆ ਤਿਰੰਗਾ
Ad Position 24