13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

-ਮਾਮਲਾ ਨੌਜਵਾਨ ਦੇ ਕਤਲ ਦਾ- ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਘੇਰਿਆ ਥਾਣਾ ਕਿਲ੍ਹਾ ਲਾਲ ਸਿੰਘ ਪੁਲਿਸ ’ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ ਦਾ ਲਗਾਇਆ ਦੋਸ਼

ਕਿਲ੍ਹਾ ਲਾਲ ਸਿੰਘ, 12 ਅਗਸਤ (ਬਲਬੀਰ ਸਿੰਘ)-ਮਿਰਜਾਜਾਨ ਵਾਸੀਆਂ ਵਲੋਂ ਪਿੰਡ ਦੇ ਇਕ ਨੌਜਵਾਨ ਦੇ ਬਰਿਹਮੀ ਨਾਲ ਹੋਏ ਕਤਲ ਅਤੇ ਉਨ੍ਹਾਂ ਮੁਤਾਬਿਕ ਲਿਖਵਾਏ ਗਏ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਨਾ ਕਰਨ ਦੇ ਰੋਸ ਵਜੋਂ ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਬਟਾਲਾ-ਡੇਰਾ ਬਾਬਾ ਨਾਨਕ ਰੋਡ ਜਾਮ ਕਰ ਥਾਣਾ ਕਿਲ੍ਹਾ ਲਾਲ ਸਿੰਘ ਨੂੰ ਘੇਰ ਪੁਲਿਸ ਪ੍ਰਸ਼ਾਸ਼ਨ ਤੇ ਥਾਣਾ ਮੁਖੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਮ੍ਰਿਤਕ ਦੀਪਕ ਪੁੱਤਰ ਬਲਦੇਵ ਰਾਜ ਵਾਸੀ ਮਿਰਜਾਜਾਨ ਦੀ ਮਾਤਾ ਗੋਗੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਿਹਨਤ-ਮਜ਼ਦੂਰੀ ਕਰਦਾ ਸੀ, ਉਹ 5 ਅਗਸਤ ਸ਼ਾਮ ਨੂੰ ਅਲੀਵਾਲ ਗਿਆ ਸੀ, ਜੋ ਬਾਅਦ ਵਿਚ ਵਾਪਸ ਘਰ ਨਹੀਂ ਆਇਆ।

Ad Position 21
No active advertisement
ਅਜੀਤ ਡੈਸਕ 13-08-2026
ਕਿਲ੍ਹਾ ਲਾਲ ਸਿੰਘ, 12 ਅਗਸਤ (ਬਲਬੀਰ ਸਿੰਘ)-ਮਿਰਜਾਜਾਨ ਵਾਸੀਆਂ ਵਲੋਂ ਪਿੰਡ ਦੇ ਇਕ ਨੌਜਵਾਨ ਦੇ ਬਰਿਹਮੀ ਨਾਲ ਹੋਏ ਕਤਲ ਅਤੇ ਉਨ੍ਹਾਂ ਮੁਤਾਬਿਕ ਲਿਖਵਾਏ ਗਏ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਨਾ ਕਰਨ ਦੇ ਰੋਸ ਵਜੋਂ ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਬਟਾਲਾ-ਡੇਰਾ ਬਾਬਾ ਨਾਨਕ ਰੋਡ ਜਾਮ ਕਰ ਥਾਣਾ ਕਿਲ੍ਹਾ ਲਾਲ ਸਿੰਘ ਨੂੰ ਘੇਰ ਪੁਲਿਸ ਪ੍ਰਸ਼ਾਸ਼ਨ ਤੇ ਥਾਣਾ ਮੁਖੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਮ੍ਰਿਤਕ ਦੀਪਕ ਪੁੱਤਰ ਬਲਦੇਵ ਰਾਜ ਵਾਸੀ ਮਿਰਜਾਜਾਨ ਦੀ ਮਾਤਾ ਗੋਗੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਿਹਨਤ-ਮਜ਼ਦੂਰੀ ਕਰਦਾ ਸੀ, ਉਹ 5 ਅਗਸਤ ਸ਼ਾਮ ਨੂੰ ਅਲੀਵਾਲ ਗਿਆ ਸੀ, ਜੋ ਬਾਅਦ ਵਿਚ ਵਾਪਸ ਘਰ ਨਹੀਂ ਆਇਆ। ਕਾਫੀ ਲੱਭਣ ਤੋਂ ਬਾਅਦ 7 ਅਗਸਤ ਨੂੰ ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਸੂਚਿਤ ਕੀਤਾ ਗਿਆ। 12 ਅਗਸਤ ਸ਼ਾਮ ਨੂੰ ਪੁਲਿਸ ਵਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਪਿੰਡ ਸੈਦਪੁਰ ਨੇੜੇ ਇਕ ਲਾਸ਼ ਮਿਲੀ ਹੈ, ਤੁਸੀਂ ਆ ਕੇ ਪਹਿਚਾਣ ਕਰ ਲਵੋ , ਜਦ ਲਾਸ਼ ਨੂੰ ਦੇਖਿਆ ਗਿਆ ਤਾਂ ਤੇਜਾਬ ਪਾ ਕੇ ਉਸ ਨੂੰ ਬੁਰੀ ਤਰ੍ਹਾਂ ਸਾੜਿਆ ਹੋਇਆ ਸੀ, ਦੀਪਕ ਦੀ ਪਹਿਚਾਣ ਉਸ ਦੀ ਪਾਈ ਹੋਈ ਕਮੀਜ਼ ਤੋਂ ਹੋਈ। ਪਰਿਵਾਰਕ ਮੈਂਬਰਾਂ ਦੱਸਿਆ ਕਿ ਪਿੰਡ ਦੇ ਹੀ ਕੁਝ ਲੋਕਾਂ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ। ਮ੍ਰਿਤਕ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮਾਮਲਾ ਦਰਜ ਕਰਕੇ ਦੋਸ਼ੀ ਨਾ ਫੜੇ ਗਏ ਤਾਂ ਕੱਲ੍ਹ ਐਸ.ਐਸ.ਪੀ. ਬਟਾਲਾ ਅਤੇ ਗਾਂਧੀ ਚੌਕ ਵਿਖੇ ਧਰਨਾ ਲਗਾਇਆ ਜਾਵੇਗਾ। ਪੁਲਿਸ ਵਲੋਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਦਾ ਵਿਸ਼ਵਾਸ ਦਿਵਾ ਕੇ ਧਰਨਾ ਚੁਕਾਇਆ ਗਿਆ। ਇਸ ਸਬੰਧੀ ਥਾਣਾ ਮੁਖੀ ਹਰਜਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਮ੍ਰਿਤਕ ਦੀਪਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 6 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਸਾਥੀਆਂ ਸਮੇਤ ਡਾ. ਦਲਜੀਤ ਸਿੰਘ ਚੀਮਾ ਨਾਲ ਕੀਤੀ ਮੁਲਾਕਾਤ ਸ਼੍ਰ... ਅਗਲੀ ਖ਼ਬਰ ਬਕਾਏ ਨਾ ਮਿਲਣ ਕਾਰਨ ਪੈਨਸ਼ਨਰਾਂ ’ਚ ਰੋਸ-ਸੁਰਿੰਦਰ ਪੱਪੂ
Ad Position 24