11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੀ.ਏ.ਪੀ. ਪੰਚਾਇਤ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਵਲੋਂ ਡੇਰਿਆਂ ਦੇ ਰਸਤੇ ਦਾ ਰਸਮੀ ਉਦਘਾਟਨ

ਕਲਾਨੌਰ, 10 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਗਠਿਤ ਹੋਈ ਗ੍ਰਾਮ ਪੰਚਾਇਤ ਪੀ. ਏ.

Ad Position 21
No active advertisement
ਮਾਰਗ ਦਾ ਉਦਘਾਟਨ ਕਰਦੇ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਰਪੰਚ ਹਰਜੀਤ ਸਿੰਘ, ਕੋਆਰਡੀਨੇਟਰ ਚੈਂਚਲ ਕੁਮਾਰ, ਮਨਦੀਪ ਸਿੰਘ ਬੁਲਾਰੀਆ, ਇੰਦਰ ਭਾਰਲ ਤੇ ਹੋਰ। ਤਸਵੀਰ : ਪੁਰੇਵਾਲ 11-08-2026
ਕਲਾਨੌਰ, 10 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਗਠਿਤ ਹੋਈ ਗ੍ਰਾਮ ਪੰਚਾਇਤ ਪੀ.ਏ.ਪੀ. ਦੇ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਵਲੋਂ ਪੰਚਾਇਤ ਅਧੀਨ ਖੇਤਾਂ ’ਚ ਸਥਿਤ ਡੇਰਿਆਂ ਦੇ ਮਾਰਗਾਂ ਨੂੰ ਪੱਕਿਆਂ ਕਰਨ ਦੇ ਸ਼ੁਰੂ ਕੀਤੇ ਗਏ ਕਾਰਜ ਤਹਿਤ ਸਰਾਂ ਮਾਰਗ ’ਤੇ ਜੋਗਿੰਦਰ ਸਿੰਘ ਕਾਲਾ ਦੇ ਡੇਰੇ ਨੂੰ ਜਾਣ ਵਾਲੇ ਰਸਤੇ ਨੂੰ ਪੱਕਿਆਂ ਕੀਤਾ ਗਿਆ, ਜਿਸ ਦਾ ਰਸਮੀ ਉਦਘਾਟਨ ਕਰਨ ਲਈ ਸਮਾਗਮ ਕੀਤਾ ਗਿਆ। ਇਸ ਦੌਰਾਨ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਸਮੇਤ ਗ੍ਰਾਮ ਪੰਚਾਇਤ ਪੁਰਾਣੀ ਕਲਾਨੌਰ ਦੇ ਸਰਪੰਚ ਹਰਜੀਤ ਸਿੰਘ ਗੁਰਾਇਆ, ਸਮਾਜਸੇਵੀ ਮਨਦੀਪ ਸਿੰਘ ਬੁਲਾਰੀਆ, ਪਰਜਾਪਤ ਬੋਰਡ ਦੇ ਹਲਕਾ ਚੇਅਰਮੈਨ ਇੰਦਰਜੀਤ ਭਾਰਲ, ਕੋਆਰਡੀਨੇਟਰ ਚੈਂਚਲ ਕੁਮਾਰ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਰਿਬਨ ਕੱਟ ਕੇ ਡੇਰੇ ਦੇ ਪੱਕੇ ਰਸਤੇ ਦਾ ਉਦਘਾਟਨ ਕਰਨ ਉਪਰੰਤ ਜੋਗਿੰਦਰ ਸਿੰਘ ਕਾਲਾ ਦੇ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਚਾਇਤ ਵਲੋਂ ਉਨ੍ਹਾਂ ਦੇ ਕਹਿਣ ਤੋਂ ਬਿਨਾਂ ਉਨ੍ਹਾਂ ਦੇ ਡੇਰੇ ਨੂੰ ਪੱਕਿਆਂ ਕੀਤਾ ਗਿਆ, ਜਿਸ ਕਰ ਕੇ ਉਹ ਗ੍ਰਾਮ ਪੰਚਾਇਤ ਪੀ.ਏ.ਪੀ. ਦਾ ਧੰਨਵਾਦ ਕਰਦੇ ਹਨ। ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਉਹ ਪਿੰਡ ਦੀ ਸੇਵਾ ਕਰਨ ਲਈ ਉਨ੍ਹਾਂ ਦੇ ਨੁਮਾਇਦੇ ਚੁਣੇ ਗਏ ਹਨ ਤੇ ਸਰਪੰਚ ਦਾ ਕੰਮ ਪਿੰਡ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਨਾ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਜਿਸ ਤਹਿਤ ਪੂਰੀ ਪੰਚਾਇਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਹਿੰਦੇ ਕੱਚੇ ਰਸਤਿਆਂ ਨੂੰ ਵੀ ਪੱਕਾ ਕੀਤਾ ਜਾਵੇਗਾ। ਇਸ ਮੌਕੇ ’ਤੇ ਸਤਨਾਮ ਸਿੰਘ ਵਾਹਲਾ, ਮਨਜੀਤ ਸਿੰਘ ਜਾਜਨਵਾਲੀਆ, ਜਗਦੇਵ ਸਿੰਘ, ਰਣਜੀਤ ਸਿੰਘ ਕਾਹਲੋਂ ਆਦਿ ਦਾ ਵੀ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦੀਨਾਨਗਰ ਵਿਖੇ ਆਮ ਆਦਮੀ ਪਾਰਟੀ ਵਲੋਂ ਤੀਆਂ ਮੌਕੇ ਕਰਵਾਇਆ ਵਿਸ਼ੇਸ਼ ਸਮਾਗਮ * ਮੁਟਿਆਰਾਂ ਨੇ ਰੀਝਾਂ ਨਾਲ ਮਨਾਇਆ ਤੀਆਂ ਦ... ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਬਟਾਲਾ ਦੀਆਂ ਵਿਦਿਆਰਥਣਾਂ ਨੇ ਵਿਧਾਨ ਸਭਾ ਦਾ ਸੈਸ਼ਨ ਦੇਖਿਆ
Ad Position 24