ਸੀਨੀਅਰ ਆਗੂ ਵਿਜੇ ਸੋਨੀ ਦੀ ਅਗਵਾਈ ਹੇਠ ਪਿੰਡ ਮਛਰਾਲਾ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ
ਕਿਹਾ, 2027 ਵਿਚ ਬਣੇਗੀ ਭਾਜਪਾ ਦੀ ਸਰਕਾਰ
ਬਟਾਲਾ, 9 ਅਗਸਤ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਭਾਜਪਾ ਆਗੂ ਤੇ ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਸ੍ਰੀ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਦੀ ਅਗਵਾਈ ਹੇਠ ਹਲਕੇ ਦੇ ਪਿੰਡ ਮਛਰਾਲਾ ਦੇ ਕਈ ਪਰਿਵਾਰਾਂ ਨੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਭਾਜਪਾ ’ਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕਰਦਿਆਂ ਸ੍ਰੀ ਵਿਜੇ ਸੋਨੀ ਨੇ ਪਾਰਟੀ ਅੰਦਰ ਪੂਰਾ ਮਾਣ-ਸਤਿਕਾਰ ਦੇਣ ਦਾ ਵਾਅਦਾ ਕੀਤਾ।
ਭ
ਭਾਜਪਾ ’ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ ਸੀਨੀਅਰ ਆਗੂ ਵਿਜੇ ਸੋਨੀ ਮੋਹਲੋਵਾਲੀ ਤੇ ਹੋਰ। ਅਜੀਤ ਤਸਵੀਰ
10-08-2026
ਬਟਾਲਾ, 9 ਅਗਸਤ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਭਾਜਪਾ ਆਗੂ ਤੇ ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਸ੍ਰੀ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਦੀ ਅਗਵਾਈ ਹੇਠ ਹਲਕੇ ਦੇ ਪਿੰਡ ਮਛਰਾਲਾ ਦੇ ਕਈ ਪਰਿਵਾਰਾਂ ਨੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਭਾਜਪਾ ’ਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕਰਦਿਆਂ ਸ੍ਰੀ ਵਿਜੇ ਸੋਨੀ ਨੇ ਪਾਰਟੀ ਅੰਦਰ ਪੂਰਾ ਮਾਣ-ਸਤਿਕਾਰ ਦੇਣ ਦਾ ਵਾਅਦਾ ਕੀਤਾ। ਸ੍ਰੀ ਵਿਜੇ ਸੋਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਦਾ ਰਾਜ ਵੇਖ ਲਿਆ ਹੈ, ਜਿਸ ਕਰਕੇ ਉਨ੍ਹਾਂ ਦਾ ਮਨ ਸਾਰੀਆਂ ਰਾਜਨੀਤਕ ਪਾਰਟੀਆਂ ਤੋਂ ਅੱਕ ਚੁੱਕਾ ਹੈ ਤੇ ਉਹ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਸੂਬੇ ਅੰਦਰ ਵੀ 2027 ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਕਾਹਲੇ ਹੋਏ ਪਏ ਹਨ ਤਾਂ ਜੋ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇ। ਇਸ ਮੌਕੇ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ’ਚ ਗੁਰਮੀਤ ਮਸੀਹ, ਹਰਬੰਸ ਮਸੀਹ, ਹੀਰਾ ਮਸੀਹ, ਸਟੀਫਨ ਮਸੀਹ, ਦਲਜੀਤ ਮਸੀਹ, ਕੇਵਲ ਮਸੀਹ, ਰੌਸ਼ਨ ਮਸੀਹ, ਸਦੀਕ ਮਸੀਹ, ਗਰੀਫਨ ਮਸੀਹ, ਹਦਾਇਤ ਮਸੀਹ, ਰੌਬਨ ਮਸੀਹ, ਸੈਮ ਮਸੀਹ, ਅਭੀ ਮਸੀਹ, ਮੋਹਨ ਮਸੀਹ, ਵਿੱਕੀ ਮਸੀਹ, ਪਿਆਰਾ ਮਸੀਹ, ਜਸ਼ਨ ਮਸੀਹ, ਜਸਟਿਨ, ਕਾਲਾ ਮਸੀਹ, ਲਵਲੀ ਮਸੀਹ, ਸਾਦਕ ਮਸੀਹ, ਰਾਜਨ ਮਸੀਹ, ਰਾਜੂ ਮਸੀਹ ਤੋਂ ਇਲਾਵਾ ਬੀਬੀਆਂ ਵਿਚ ਦਿਲਜੀਤ, ਗੁਰਮੀਤੋ, ਦਲਬੀਰੋ, ਪਰਮਜੀਤ, ਮੱਦੂ ਬਾਬਾ, ਸ਼ਾਂਤੀ, ਰੱਜੀ, ਰੀਟਾ, ਸਿੰਦੋ, ਮਾਨਸ਼ੀ, ਕਰਨਜੀਤ, ਸਿਮੀ, ਲਿਸਰਾ, ਪਿੰਕੀ, ਕਿਰਨਜੀਤ, ਗੁਰਸੀਤ ਤੇ ਰੂਪਾ ਆਦਿ ਹਾਜ਼ਰ ਸਨ।