ਮਿਸ਼ਨ 2027 ਤਹਿਤ ਰਣਜੀਤ ਸਿੰਘ ਕਾਹਲੋਂ ਨੇ ਤਿੱਬੜ ਵਿਖੇ ਕੀਤੀ ਮੀਟਿੰਗ
ਤਿੱਬੜ, 9 ਅਗਸਤ (ਸੋਹਨ ਮਲਿਕ)-ਲੋਕ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਰਣਜੀਤ ਸਿੰਘ ਕਾਹਲੋਂ ਵਲੋਂ ਮਿਸ਼ਨ 2027 ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਉਨ੍ਹਾਂ ਵਲੋਂ ਆਪਣੇ ਜੱਦੀ ਪਿੰਡ ਤਿੱਬੜ ਵਿਖੇ ਪਿੰਡ ਦੇ ਨੌਜਵਾਨਾਂ ਤੇ ਸੂਝਵਾਨ ਆਗੂਆਂ ਨਾਲ ਮਟਿੰਗ ਕੀਤੀ ਗਈ।
ਤਿੱਬੜ, 9 ਅਗਸਤ (ਸੋਹਨ ਮਲਿਕ)-ਲੋਕ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਰਣਜੀਤ ਸਿੰਘ ਕਾਹਲੋਂ ਵਲੋਂ ਮਿਸ਼ਨ 2027 ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਉਨ੍ਹਾਂ ਵਲੋਂ ਆਪਣੇ ਜੱਦੀ ਪਿੰਡ ਤਿੱਬੜ ਵਿਖੇ ਪਿੰਡ ਦੇ ਨੌਜਵਾਨਾਂ ਤੇ ਸੂਝਵਾਨ ਆਗੂਆਂ ਨਾਲ ਮਟਿੰਗ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ’ਚ ਉਨ੍ਹਾਂ ਦਾ ਸਾਥ ਦੇ ਕੇ 2027 ਦੇ ਮਿਸ਼ਨ ਨੂੰ ਸਫਲ ਬਣਾਇਆ ਜਾਵੇ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰਾਂ ਕਰਦਿਆਂ ਇਲਾਕੇ ਦੇ ਵਿਕਾਸ ਦੇ ਨਾਲ ਨਾਲ ਬੇਰੁਜ਼ਗਾਰੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਤੇ ਨਸ਼ੇ ਵਰਗੇ ਕੋਹੜ ਨੂੰ ਇਲਾਕੇ ਵਿਚੋਂ ਖ਼ਤਮ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਹ ਅੱਜ ਤੱਕ ਪਿੰਡ ਦੇ ਹਰ ਇਕ ਵਸਨੀਕ ਦੇ ਹਮਦਰਦ ਬਣੇ ਹਨ, ਆਉਣ ਵਾਲੇ ਸਮੇਂ ਵਿਚ ਵੀ ਉਹ ਪਿੰਡ ਦੇ ਹਰੇਕ ਵਸਨੀਕ ਦੀ ਸੱਜੀ ਬਾਂਹ ਬਣ ਕੇ ਖੜ੍ਹਨਗੇ। ਇਸ ਮੌਕੇ ਕਸ਼ਮੀਰ ਸਿੰਘ ਵਾਹਲਾ, ਦੀਪਕ ਗੌਤਮ, ਕਰਮਜੀਤ ਸਰਪੰਚ, ਫੱਤੂ ਤਿੱਬੜ, ਹੈਰੀ ਕਾਹਲੋਂ , ਨਵੀਂ ਕਾਹਲੋਂ, ਜੱਗਾ ਔਲਖ, ਹੀਰਾ ਦੇਵੀਦਾਸਪੁਰ ਅਤੇ ਸੁਨੀਲ ਦੱਤ ਆਦਿ ਪਤਵੰਤੇ ਹਾਜ਼ਰ ਸਨ ।