09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੰਦਰ ’ਚੋਂ ਪੈਸਿਆਂ ਵਾਲਾ ਹਾਰ ਚੋਰੀ ਕਰਨ ਵਾਲਾ ਚੜਿਆ ਪੁਲਿਸ ਅੜਿੱਕੇ

ਗੁਰਦਾਸਪੁਰ, 8 ਅਗਸਤ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਜੱਟੂਵਾਲ ਵਿਖੇ ਇਕ ਮੰਦਰ ਵਿਚ ਕੁਝ ਅਣਪਛਾਤੇ ਚੋਰ ਨੇ ਗੋਲਕ ਤੋੜ ਕੇ ਨਕਦੀ ਚੋਰੀ ਕਰ ਲਈ ਗਈ। ਪੁਰਾਣਾ ਸ਼ਾਲਾ ਪੁਲਿਸ ਨੇ ਜਾਂਚ ਪੜਤਾਲ ਤੋਂ ਬਾਅਦ ਕਥਿਤ ਚੋਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 09-08-2026
ਗੁਰਦਾਸਪੁਰ, 8 ਅਗਸਤ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਜੱਟੂਵਾਲ ਵਿਖੇ ਇਕ ਮੰਦਰ ਵਿਚ ਕੁਝ ਅਣਪਛਾਤੇ ਚੋਰ ਨੇ ਗੋਲਕ ਤੋੜ ਕੇ ਨਕਦੀ ਚੋਰੀ ਕਰ ਲਈ ਗਈ। ਪੁਰਾਣਾ ਸ਼ਾਲਾ ਪੁਲਿਸ ਨੇ ਜਾਂਚ ਪੜਤਾਲ ਤੋਂ ਬਾਅਦ ਕਥਿਤ ਚੋਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਿੰਦਰ ਮੋਹਨ ਪੁੱਤਰ ਦੇਵ ਰਾਜ ਵਾਸੀ ਜੱਟੂਵਾਲ ਜੋ ਬਾਬਾ ਸਿੱਧ ਗੋਰੀਆ ਨਾਥ ਮੰਦਰ ਵਿਖੇ ਸੇਵਾਦਾਰ ਹੈ, ਨੇ ਦੱਸਿਆ ਕਿ ਮਿਤੀ 7 ਅਗਸਤ ਨੂੰ ਸਵੇਰੇ 5 ਵਜੇ ਉਹ ਮੰਦਰ ਗਿਆ ਤਾਂ ਵੇਖਿਆ ਕਿ ਗੱਲੇ ਵਿਚ ਪਿਆ 2100 ਰੁਪਏ ਦਾ ਹਾਰ ਗਾਇਬ ਸੀ। ਸੁਰਿੰਦਰ ਸਿੰਘ ਨੂੰ ਪਤਾ ਲੱਗਾ ਕਿ ਇਹ ਚੋਰੀ ਲਖਵਿੰਦਰ ਕੁਮਾਰ ਉਰਫ ਪ੍ਰਿੰਸ ਪੁੱਤਰ ਰਵੀ ਕੁਮਾਰ ਵਾਸੀ ਜੱਟੂਵਾਲ ਨੇ ਕੀਤੀ ਹੈ। ਤਫਤੀਸੀ ਅਫਸਰ ਵਲੋਂ ਕਥਿਤ ਦੋਸੀ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੇ ਹਾਰ ਵਿਚੋਂ 700 ਰੁਪਏ ਬਰਾਮਦ ਕੀਤੇ ਹਨ। ਥਾਣਾ ਪੁਰਾਣਾ ਸ਼ਾਲਾ ਪਲਿਸ ਨੇ ਉਕਤ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੰਡਲ ਪ੍ਰਧਾਨ ਰਣਵੀਰ ਸਿੰਘ ਭਾਨੂੰ ਨੂੰ ਅਹੁਦੇ ਤੋਂ ਹਟਾਉਣ ਵਿਰੁੱਧ ਰੋਸ ਵਜੋਂ ਭਾਜਪਾ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਰਦਾਸਪੁਰ ਵਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੇਵਾ ਦਿਵਸ ਵਜੋਂ ਮਨਾ...
Ad Position 24