07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲਾਇਨਜ਼ ਕਲੱਬ ਪਠਾਨਕੋਟ ਸਟਾਰ ਨੇ ਮਨਾਇਆ ਹਰਿਆਲੀ ਤੀਜ ਮਹਾਂਉਤਸਵ

ਪਠਾਨਕੋਟ, 7 ਅਗਸਤ ( ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਦੀਆਂ ਲਾਇਨ ਲੇਡੀਜ਼ ਵਲੋਂ ਪਹਿਲੀ ਲਾਇਨ ਲੇਡੀ ਜੱਸੀ ਵਾਲੀਆ ਦੀ ਅਗਵਾਈ ਤੇ ਮਾਰਗ ਦਰਸ਼ਨ ਹੇਠ ਹਰਿਆਲੀ ਤੀਜ ਮਹਾਂਉਤਸਵ ਧੂਮਧਾਮ, ਰੰਗਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ’ਚ ਲਾਇਨ ਲੇਡੀਜ਼ ਤੇ ਸੱਦੇ ਗਏ ਮਹਿਮਾਨਾਂ ਨੇ ਰਵਾਇਤੀ ਪਹਿਰਾਵਿਆਂ ’ ਚ ਸ਼ਿਰਕਤ ਕਰਕੇ ਤੀਜ ਦੇ ਤਿਉਹਾਰ ਦੀ ਰੌਣਕ ਨੂੰ ਹੋਰ ਵਧਾਇਆ ।

Ad Position 21
No active advertisement
ਅਜੀਤ ਡੈਸਕ 08-08-2026
ਪਠਾਨਕੋਟ, 7 ਅਗਸਤ ( ਸੁਮਿਤ)-ਲਾਇਨਜ਼ ਕਲੱਬ ਪਠਾਨਕੋਟ ਸਟਾਰ ਦੀਆਂ ਲਾਇਨ ਲੇਡੀਜ਼ ਵਲੋਂ ਪਹਿਲੀ ਲਾਇਨ ਲੇਡੀ ਜੱਸੀ ਵਾਲੀਆ ਦੀ ਅਗਵਾਈ ਤੇ ਮਾਰਗ ਦਰਸ਼ਨ ਹੇਠ ਹਰਿਆਲੀ ਤੀਜ ਮਹਾਂਉਤਸਵ ਧੂਮਧਾਮ, ਰੰਗਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ’ਚ ਲਾਇਨ ਲੇਡੀਜ਼ ਤੇ ਸੱਦੇ ਗਏ ਮਹਿਮਾਨਾਂ ਨੇ ਰਵਾਇਤੀ ਪਹਿਰਾਵਿਆਂ ’ ਚ ਸ਼ਿਰਕਤ ਕਰਕੇ ਤੀਜ ਦੇ ਤਿਉਹਾਰ ਦੀ ਰੌਣਕ ਨੂੰ ਹੋਰ ਵਧਾਇਆ । ਸੁੰਦਰ ਥੀਮ ਸਜਾਵਟ, ਰੰਗ-ਬਿਰੰਗੀ ਡੈਕੋਰੇਸ਼ਨ, ਮਿੱਠੇ ਸੰਗੀਤ, ਡੀ.ਜੇ., ਢੋਲ ਦੀਆਂ ਧੁਨਾਂ, ਮਨੋਰੰਜਕ ਖੇਡਾਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸੁਆਦੀ ਵਿਅੰਜਨਾਂ, ਸਨੈਕਸ ਤੇ ਪੇਅ ਪਦਾਰਥਾਂ ਦੇ ਨਾਲ ਪੂਰਾ ਮਾਹੌਲ ਖੁਸ਼ੀ ਅਤੇ ਆਪਸੀ ਸਾਂਝ ਨਾਲ ਭਰਿਆ ਰਿਹਾ । ਸਮਾਗਮ ਦਾ ਪ੍ਰਭਾਵਸ਼ਾਲੀ ਮੰਚ ਸੰਚਾਲਨ ਲਾਇਨ ਲੇਡੀ ਅਮਨਦੀਪ ਕੌਰ ਸੈਣੀ ਨੇ ਕੀਤਾ, ਜਿਨ੍ਹਾਂ ਦੀ ਸ਼ਾਨਦਾਰ ਪੇਸ਼ਕਾਰੀ ਨੂੰ ਸਭ ਨੇ ਖੂਬ ਸਰਾਹਿਆ । ਇਸ ਮੌਕੇ ਕਰਵਾਇਆ ਗਿਆ ‘ਮਿਸਿਜ਼ ਤੀਜ 2026’ ਮੁਕਾਬਲਾ ਖਾਸ ਆਕਰਸ਼ਣ ਦਾ ਕੇਂਦਰ ਰਿਹਾ । ਸਾਰੀਆਂ ਪ੍ਰਤੀਯੋਗੀਆਂ ਨੇ ਆਤਮਵਿਸ਼ਵਾਸ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਸ਼ਾਨਦਾਰ ਵਿਅਕਤੀਤਵ, ਆਕਰਸ਼ਕ ਪੇਸ਼ਕਾਰੀ ਤੇ ਰਵਾਇਤੀ ਸੁੰਦਰਤਾ ਦੇ ਆਧਾਰ ‘ਤੇ ਲਾਇਨ ਲੇਡੀ ਸੰਗੀਤਾ ਖੋਸਲਾ ਨੂੰ ‘ਮਿਸਿਜ਼ ਤੀਜ 2026’ ਦਾ ਤਾਜ ਪਹਿਨਾ ਕੇ ਸਨਮਾਨਿਤ ਕੀਤਾ ਗਿਆ । ਲਾਇਨਜ਼ ਕਲੱਬ ਪਠਾਨਕੋਟ ਸਟਾਰ ਪਰਿਵਾਰ ਵਲੋਂ ਉਨ੍ਹਾਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਗਈ । ਸਮਾਗਮ ਦੀ ਸਫਲਤਾ ਦਾ ਸਿਹਰਾ ਪਹਿਲੀ ਲਾਇਨ ਲੇਡੀ ਜੱਸੀ ਵਾਲੀਆ ਤੇ ਸਮੂਹ ਲਾਇਨ ਲੇਡੀਜ਼ ਦੀ ਟੀਮ ਭਾਵਨਾ, ਸਮਰਪਣ ਤੇ ਸਹਿਯੋਗ ਨੂੰ ਦਿੱਤਾ ਗਿਆ । ਇਸ ਮੌਕੇ ਜਯੋਤੀ ਬਜਾਜ, ਰਿਚਾ, ਪ੍ਰਭਜੀਤ ਕਾਹਲੋਂ, ਪ੍ਰਿਆ ਸ਼ਰਮਾ, ਗੀਤਾ ਵਰਮਾ, ਕਾਮਨਾ ਮਹਾਜਨ, ਸੋਨੀਆ ਮਹਾਜਨ, ਰਿਤੂ ਭੱਲਾ, ਸ਼ੈਲੀ ਭੱਲਾ, ਜਸਲੀਨ ਵਾਲੀਆ, ਸੁਖਜੀਤ ਕੌਰ, ਸਿਮਰਨ ਮਾਂਗਟ, ਵੀਣਾ ਰਾਣਾ, ਅਨੀਤਾ ਲੂਥਰਾ ਅਤੇ ਸ਼ੈਲੀ ਅਰੋੜਾ ਸਮੇਤ ਕਲੱਬ ਦੀਆਂ ਹੋਰ ਮੈਂਬਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ “ ਤਿਰੰਗਾ-ਏ ਜਰਨੀ” ਹਿੰਦੀ ਨਾਟਕ ਦਾ ਮੰਚਨ ਅੱਜ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਅੰਤਰ-ਹਾਊਸ ਕੁਇਜ਼ ਮੁਕਾਬਲਾ ਕਰਵਾਇਆ
Ad Position 24