ਲਾਇਨਜ਼ ਕਲੱਬ ਪਠਾਨਕੋਟ ਨੇ ਇਲਾਜ ਲਈ ਦਿੱਤੀ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ
ਪਠਾਨਕੋਟ, 5 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਇਕ ਲੋੜਵੰਦ ਮਹਿਲਾ ਤੇ ਉਸ ਦੇ ਸਮੇਂ ਤੋਂ ਪਹਿਲਾਂ ਜਨਮੇ ਜੁੜਵਾਂ ਬੱਚਿਆਂ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ । ਕਲੱਬ ਦੇ ਪ੍ਰਧਾਨ ਡਾ: ਤਰਸੇਮ ਸਿੰਘ ਦੀ ਅਗਵਾਈ ਹੇਠ ਮਹਿਲਾ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ ।
ਪਠਾਨਕੋਟ, 5 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਇਕ ਲੋੜਵੰਦ ਮਹਿਲਾ ਤੇ ਉਸ ਦੇ ਸਮੇਂ ਤੋਂ ਪਹਿਲਾਂ ਜਨਮੇ ਜੁੜਵਾਂ ਬੱਚਿਆਂ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ । ਕਲੱਬ ਦੇ ਪ੍ਰਧਾਨ ਡਾ: ਤਰਸੇਮ ਸਿੰਘ ਦੀ ਅਗਵਾਈ ਹੇਠ ਮਹਿਲਾ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ । ਇਸ ਮੌਕੇ ਪੀ.ਡੀ.ਜੀ. ਸਤੀਸ਼ ਮਹਿੰਦਰੂ, ਚਾਰਟਰ ਮੈਂਬਰ ਐਚ.ਐਸ. ਮੈਨੀ, ਕਲੱਬ ਸਕੱਤਰ ਅਵਤਾਰ ਅਬਰੋਲ, ਕੈਸ਼ੀਅਰ ਪ੍ਰਵੀਨ ਅਗਰਵਾਲ ਅਤੇ ਸੀ.ਐਸ. ਲਾਇਲਪੁਰੀ ਵੀ ਹਾਜ਼ਰ ਸਨ । ਪੀ.ਡੀ.ਜੀ. ਸਤੀਸ਼ ਮਹਿੰਦਰੂ ਤੇ ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਮਹਿਲਾ ਨੇ ਸਮੇਂ ਤੋਂ ਪਹਿਲਾਂ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਜਿਸ ਕਾਰਨ ਦੋਵੇਂ ਨਵਜਾਤਾਂ ਨੂੰ ਵਿਸ਼ੇਸ਼ ਡਾਕਟਰੀ ਇਲਾਜ ਦੀ ਲੋੜ ਹੈ । ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਕਲੱਬ ਨੇ ਤੁਰੰਤ ਮਦਦ ਕਰਦੇ ਹੋਏ 25 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ।