24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਗੁੱਜਰਾਂ ਦੇ ਕੁੱਲ 'ਚ ਸੁੱਤੇ ਪਏ ਪਰਿਵਾਰ 'ਤੇ ਅਣਪਛਾਤੇ ਵਿਅਕਤੀਆਂ ਨੇ ਸੁੱਟਿਆ ਤੇਜ਼ਾਬ

Ad Position 21
No active advertisement
ਅਜੀਤ ਡੈਸਕ 22-01-2026
ਘੁਮਾਣ, 21 ਜਨਵਰੀ (ਬੰਮਰਾਹ, ਬਾਵਾ)-ਨਜ਼ਦੀਕ ਪਿੰਡ ਚੌਲ ਚੱਕ ਵਿਖੇ ਗੁੱਜਰਾਂ ਦੇ ਕੁੱਲ 'ਚ ਸੁੱਤੇ ਪਏ ਪਰਿਵਾਰ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਇਕ ਅÏਰਤ ਤੇ 7 ਮਹੀਨੇ ਦਾ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ | ਇਸ ਸਬੰਧੀ ਗੁੱਜਰ ਪਰਿਵਾਰ ਦੇ ਮੁਖੀ ਬਸ਼ੀਰ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਕੁੱਲ ਵਿਚ ਸੁੱਤਾ ਹੋਇਆ ਸੀ | ਇਸੇ ਦੌਰਾਨ ਇਕ ਅਣਪਛਾਤਾ ਵਿਅਕਤੀ ਆਪਣੇ ਹੱਥਾਂ 'ਚ 2 ਪਲਾਸਟਿਕ ਦੇ ਜੱਗਾਂ ਵਿਚ ਤੇਜ਼ਾਬ ਸਾਡੇ ਪਰਿਵਾਰ 'ਤੇ ਸੁੱਟ ਦਿੰਦਾ ਹੈ, ਜਿਸ ਨਾਲ ਮੇਰੀ ਨੂੰ ਹ ਗੁਗੂ ਤੇ 7 ਮਹੀਨੇ ਦੇ ਪੋਤੇ 'ਤੇ ਤੇਜ਼ਾਬ ਡਿੱਗ ਪੈਂਦਾ ਹੈ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਜਾਂਦੇ ਹਨ | ਇਸ ਨਾਲ ਉਨ੍ਹਾਂ ਦੇ ਉੱਪਰ ਪਏ ਕੰਬਲ ਤੇ ਰਜਾਈਆਂ ਵੀ ਬੁਰੀ ਤਰ੍ਹਾਂ ਸੜ ਗਈਆਂ | ਤੇਜ਼ਾਬ ਨਾਲ ਉਨ੍ਹਾਂ ਦਾ ਚਿਹਰਾ ਤਾਂ ਬਚ ਗਿਆ, ਪਰ ਬਾਕੀ ਸਰੀਰ ਦੇ ਹਿੱਸਿਆਂ 'ਤੇ ਤੇਜ਼ਾਬ ਨੇ ਕਾਫ਼ੀ ਅਸਰ ਕੀਤਾ ਹੈ | ਉਨ੍ਹਾਂ ਕਿਹਾ ਕਿ ਤੇਜ਼ਾਬ ਪਾਉਣ ਵਾਲਾ ਇਕ ਵਿਅਕਤੀ ਨਹੀਂ, ਸਗੋਂ ਉਸ ਨਾਲ 3 ਵਿਅਕਤੀ ਹੋਰ ਸਨ, ਜੋ ਕਿ ਨੇੜਲੇ ਖੇਤਾਂ ਵਿਚ ਲੁਕੇ ਹੋਏ ਸਨ | ਜਦੋਂ ਸਾਨੂੰ ਇਸ ਦਾ ਪਤਾ ਲੱਗਾ ਤਾਂ ਉਹ ਵਿਅਕਤੀ ਤੇ ਉਸ ਦੇ ਨਾਲ ਦੇ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ | ਇਸ ਘਟਨਾ ਤੋਂ ਬਾਅਦ ਮੈਂ ਆਪਣੀ ਨੂੰ ਹ ਗੁਗੂ ਤੇ ਪੋਤਰੇ ਫਰਿਆਦ ਨੂੰ ਘੁਮਾਣ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ | ਇਸ ਸਾਰੀ ਘਟਨਾ ਸਬੰਧੀ ਥਾਣਾ ਘੁਮਾਣ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਘਰ 'ਚ ਰੱਖੇ ਸਾਮਾਨ ਤੇ ਸੋਨਾ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਅੱਜ ਦੇ ਧਰਨੇ ਦੀ ਤਿਆਰੀ ਸੰਬੰਧੀ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ
Ad Position 24