ਭਾਰਤੀ ਜਨਤਾ ਪਾਰਟੀ ਦੀ ਮੀਟਿੰਗ
ਜਖਵਾਲੀ, 20 ਨਵੰਬਰ (ਨਿਰਭੈ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਦੇ ਗ੍ਰਹਿ ਵਿਖੇ ਸਰਕਲ ਮੂਲੇਪੁਰ ਦੇ ਵਰਕਰਾਂ, ਸ਼ਕਤੀ ਕੇਂਦਰਾਂ ਅਤੇ ਬੂਥ ਪ੍ਰਧਾਨਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.
ਜਖਵਾਲੀ, 20 ਨਵੰਬਰ (ਨਿਰਭੈ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਦੇ ਗ੍ਰਹਿ ਵਿਖੇ ਸਰਕਲ ਮੂਲੇਪੁਰ ਦੇ ਵਰਕਰਾਂ, ਸ਼ਕਤੀ ਕੇਂਦਰਾਂ ਅਤੇ ਬੂਥ ਪ੍ਰਧਾਨਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਭੱਟੀ ਨੇ ਕਿਹਾ ਕਿ ਮੀਟਿੰਗ ਦੌਰਾਨ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੂੰ ਵੱਡੇ ਬਹੁਮਤ ਨਾਲ ਜਿੱਤ ਦਿਵਾਉਣ ਲਈ ਲਾਮਬੰਦ ਕੀਤਾ ਗਿਆ ਹੈ। ਸ. ਜਖਵਾਲੀ ਨੇ ਕਿਹਾ ਕਿ ਸੱਚਖੰਡ ਡੇਰਾ ਬੱਲਾਂ ਜਲੰਧਰ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਤਰਾ ਜੋ ਗੋਵਰਧਨ ਜਾਣੀ ਹੈ, ਉਸ ਯਾਤਰਾ ਦਾ ਸਵਾਗਤ ਖਮਾਣੋਂ ਵਿਖੇ 22 ਨਵੰਬਰ ਨੂੰ ਕਰਨ ਸਬੰਧੀ ਵੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਮੋਰਚਾ ਸਰਕਲ ਪ੍ਰਧਾਨ ਨਰਿੰਦਰ ਸਿੰਘ ਖਰੋਡ, ਗੋਪਾਲ, ਸਰਕਲ ਪ੍ਰਧਾਨ ਵਰਿੰਦਰ ਸਿੰਘ ਧਤੌਂਦਾ, ਘੱਟ ਗਿਣਤੀ ਮੁਸਲਿਮ ਵਿੰਗ ਦੇ ਸਰਕਲ ਪ੍ਰਧਾਨ ਬਲਬੀਰ ਖਾਂ, ਬੀ.ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਖਰੌੜਾ, ਪ੍ਰਧਾਨ ਸਕਿੰਦਰ ਸਿੰਘ ਬਾਲਪੁਰ, ਰਣਜੋਧ ਸਿੰਘ ਗੁਣੀਆ ਮਾਜਰਾ, ਰਾਜੇਸ਼ ਕੁਮਾਰ ਮੂਲੇਪੁਰ, ਅੰਗਰੇਜ ਸਿੰਘ ਜਾਗੋਂ, ਕਾਕਾ ਸਿੰਘ ਬਾਗੜੀਆਂ, ਸੰਦੀਪ ਸਿੰਘ ਛੰਨਾਂ, ਲਾਲ ਸਿੰਘ ਸਰਾਣਾ, ਲਖਵਿੰਦਰ ਸਿੰਘ ਜਾਲਖੇੜੀ, ਲਖਬੀਰ ਸਿੰਘ ਮਾਜਰਾ, ਬਲਜਿੰਦਰ ਸਿੰਘ ਬਹਿਲੋਲਪੁਰ, ਜਸਵੰਤ ਸਿੰਘ ਪੰਜੋਲੀ ਖ਼ੁਰਦ, ਗੁਰਵਿੰਦਰ ਸਿੰਘ ਗੁਰਾ ਵੀ ਹਾਜ਼ਰ ਸਨ।