17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗਊ ਰੱਖਿਆ ਸੇਵਾ ਦਲ ਵਲੋਂ ਗੋਪ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਬਸੀ ਪਠਾਣਾਂ, 17 ਨਵੰਬਰ (ਰਾਜਿੰਦਰ ਸ਼ਰਮਾ, ਐਚ. ਐਸ.

Ad Position 21
No active advertisement
ਅਜੀਤ ਡੈਸਕ 18-11-2026
ਬਸੀ ਪਠਾਣਾਂ, 17 ਨਵੰਬਰ (ਰਾਜਿੰਦਰ ਸ਼ਰਮਾ, ਐਚ.ਐਸ.ਗੌਤਮ)-ਗਊ ਰੱਖਿਆ ਸੇਵਾ ਦਲ ਬਸੀ ਪਠਾਣਾਂ ਵਲੋਂ ਗੋਪ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਲ ਦੇ ਮੁਖੀ ਅਨੂਪ ਸਿੰਗਲਾ ਅਤੇ ਮੋਹਨ ਲਾਲ ਦੀ ਅਗਵਾਈ ਹੇਠ ਬਸੀ ਪਠਾਣਾਂ-ਖਮਾਣੋਂ ਰੋਡ ਸਥਿਤ ਗਊਸ਼ਾਲਾ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕਰਕੇ ਗਊ ਮਾਤਾ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਪੰਡਤ ਲਕਸ਼ਮਨੀ ਕਾਂਤ ਝਾਅ ਨੇ ਵਿਧੀ ਵਿਧਾਨ ਨਾਲ ਮੰਤਰ ਉਚਾਰਨ ਕਰਕੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਸ਼ਰਧਾ ਭਾਵਨਾ ਨਾਲ ਗਊ ਮਾਤਾ ਦੀ ਪੂਜਾ ਕਰਵਾਈ ਅਤੇ ਗਊ ਮਾਤਾ ਨੂੰ ਚਾਰਾ, ਫਲ ਤੇ ਹਰੀਆਂ ਸਬਜ਼ੀਆਂ ਖੁਆ ਕੇ ਸੇਵਾ ਕੀਤੀ ਗਈ। ਦਲ ਦੇ ਮੈਂਬਰਾਂ ਵਲੋਂ ਗਊਸ਼ਾਲਾ ਵਿਚ ਦਿਨ-ਰਾਤ ਨਿਸ਼ਕਾਮ ਭਾਵਨਾ ਨਾਲ ਗਊ ਧਨ ਦੀ ਸੇਵਾ-ਸੰਭਾਲ ਕਰਨ ਵਾਲੇ ਸੇਵਾਦਾਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਕੰਬਲ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਊ ਰੱਖਿਆ ਸੇਵਾ ਦਲ ਦੇ ਪ੍ਰਮੁੱਖ ਅਤੇ ਗਊ ਭਗਤ ਅਨੂਪ ਸਿੰਗਲਾ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਊ ਮਾਤਾ ਦੀ ਸੇਵਾ-ਸੰਭਾਲ ਅਤੇ ਬੇਸਹਾਰਾ ਪਸ਼ੂਆਂ ਦੀ ਰੱਖਿਆ ਲਈ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਯੋਗਦਾਨ ਪਾਉਣ। ਇਸ ਮੌਕੇ ਪੰਡਤ ਲਕਸ਼ਮਨੀ ਕਾਂਤ ਝਾ, ਰਵਿੰਦਰ ਕੁਮਾਰ ਰਿੰਕੂ, ਭੀਮ ਸੈਨ ਸੇਤੀਆ, ਭਾਰਤ ਭੂਸ਼ਨ ਸ਼ਰਮਾ ਭਾਰਤੀ, ਹਰਸ਼ ਗਰਗ, ਨਰਿੰਦਰ ਗੁਪਤਾ, ਐਡਵੋਕੇਟ ਅੰਕੁਸ਼ ਖੱਤਰੀ, ਪਰਦੀਪ ਸ਼ਰਮਾ, ਹਿਤੇਸ਼ ਸ਼ੁਕਲਾ, ਯੋਗੇਸ਼ ਸਿੰਗਲਾ, ਰਜਿੰਦਰ ਭਨੋਟ, ਪਵਨ ਸ਼ਰਮਾ, ਕਮਲ ਵੈਰਾਗੀ, ਵਿਸ਼ਾਲ ਸ਼ੁਕਲਾ, ਸਤਪਾਲ ਭਨੋਟ, ਮਨੋਜ ਭੰਡਾਰੀ, ਪੰਡਤ ਕ੍ਰਿਸ਼ਨ ਗੋਪਾਲ ਮੌਦਗਿਲ, ਬਲਰਾਮ ਚਾਵਲਾ, ਪ੍ਰੀਤਮ ਰਬੜ, ਕੇਸ਼ਵ ਕਪਿਲਾ, ਰਿਸ਼ੀ ਸਿੰਗਲਾ, ਦੀਵਲ ਕੁਮਾਰ ਹੈਰੀ, ਹੇਮਮਿੰਦਰ ਦਲਾਲ, ਰਮੇਸ਼ ਗੁਪਤਾ, ਸੰਜੂ ਗਰਗ, ਅਨਿਲ ਲੂੰਬਾ, ਜਗਦੀਸ਼ ਭੱਲਾ, ਮੋਹਿਤ ਸਿੰਘੀ ਮੰਨੂ, ਵਰਿੰਦਰ ਭੱਲਾ, ਪ੍ਰੇਮ ਚੰਦ ਸ਼ਰਮਾ, ਅਰੁਣ ਸਿੰਗਲਾ, ਹਿਤੇਸ਼ ਸ਼ਰਮਾ ਹੈਰੀ ਅਤੇ ਸੰਜੇ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁੰਡਾਗਰਦੀ ਦੀਆਂ ਵਾਰਦਾਤਾਂ ਨੇ ‘ਆਪ’ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ-ਭੁੱਟਾ ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਰਿਲੀਫ ਟੂ ਹੰਗਰ ਪ੍ਰੋਜੈਕਟ ਤਹਿਤ ਲੰਗਰ ਲਗਾਇਆ
Ad Position 24