17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਦਹਾਕਿਆਂ ਦੀ ਸਮਾਜ ਸੇਵਾ ਨੂੰ ਮਿਲਿਆ ਮਾਣ, ਉੱਘੇ ਸਮਾਜ ਸੇਵਕ ਰਾਜ ਗੋਇਲ ‘ਮਹਾਰਾਜਾ ਅਗਰਸੇਨ ਰਤਨ’ ਪੁਰਸਕਾਰ ਨਾਲ ਸਨਮਾਨਿਤ

ਮੰਡੀ ਗੋਬਿੰਦਗੜ੍ਹ, 17 ਨਵੰਬਰ (ਰਾਕੇਸ਼ ਸ਼ਰਮਾ)-ਦਹਾਕਿਆਂ ਤੋਂ ਸਮਾਜ ਸੇਵਾ, ਸਿੱਖਿਆ, ਧਾਰਮਿਕ ਸਰਗਰਮੀਆਂ ਅਤੇ ਲੋਕ ਭਲਾਈ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਭਾਰਤਮ ਗਰੁੱਪ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਰਾਜ ਗੋਇਲ ਨੂੰ ‘ਮਹਾਰਾਜਾ ਅਗਰਸੇਨ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਜਾ ਅਗਰਸੇਨ ਦੀ 5150ਵੀਂ ਜਯੰਤੀ ਨੂੰ ਸਮਰਪਿਤ ਇਹ ਸਨਮਾਨ ਯੁਵਾ ਅਗਰਵਾਲ ਸਭਾ ਅਤੇ ਮਹਾਰਾਜਾ ਅਗਰਸੇਨ ਵੈੱਲਫੇਅਰ ਸੋਸਾਇਟੀ ਵਲੋਂ ਮਹਾਰਾਜਾ ਅਗਰਸੇਨ ਭਵਨ ਵਿਖੇ ਕਰਵਾਏ ਗਏ ਰੰਗਾ-ਰੰਗ ਸਮਾਗਮ ‘ਏਕ ਸ਼ਾਮ ਮਹਾਰਾਜਾ ਅਗਰਸੇਨ ਕੇ ਨਾਮ’ ਦੌਰਾਨ ਪ੍ਰਦਾਨ ਕੀਤਾ ਗਿਆ।

Ad Position 21
No active advertisement
ਉੱਘੇ ਸਮਾਜ ਸੇਵਕ ਰਾਜ ਗੋਇਲ ਨੂੰ ਸਨਮਾਨਿਤ ਕਰਦੇ ਹੋਏ ਯੁਵਾ ਅਗਰਵਾਲ ਸਭਾ ਅਤੇ ਮਹਾਰਾਜਾ ਅਗਰਸੇਨ ਵੈੱਲਫੇਅਰ ਸੋਸਾਇਟੀ ਦੇ ਮੈਂਬਰ। ਅਜੀਤ ਤਸਵੀਰ 18-11-2026
ਮੰਡੀ ਗੋਬਿੰਦਗੜ੍ਹ, 17 ਨਵੰਬਰ (ਰਾਕੇਸ਼ ਸ਼ਰਮਾ)-ਦਹਾਕਿਆਂ ਤੋਂ ਸਮਾਜ ਸੇਵਾ, ਸਿੱਖਿਆ, ਧਾਰਮਿਕ ਸਰਗਰਮੀਆਂ ਅਤੇ ਲੋਕ ਭਲਾਈ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਭਾਰਤਮ ਗਰੁੱਪ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਰਾਜ ਗੋਇਲ ਨੂੰ ‘ਮਹਾਰਾਜਾ ਅਗਰਸੇਨ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਜਾ ਅਗਰਸੇਨ ਦੀ 5150ਵੀਂ ਜਯੰਤੀ ਨੂੰ ਸਮਰਪਿਤ ਇਹ ਸਨਮਾਨ ਯੁਵਾ ਅਗਰਵਾਲ ਸਭਾ ਅਤੇ ਮਹਾਰਾਜਾ ਅਗਰਸੇਨ ਵੈੱਲਫੇਅਰ ਸੋਸਾਇਟੀ ਵਲੋਂ ਮਹਾਰਾਜਾ ਅਗਰਸੇਨ ਭਵਨ ਵਿਖੇ ਕਰਵਾਏ ਗਏ ਰੰਗਾ-ਰੰਗ ਸਮਾਗਮ ‘ਏਕ ਸ਼ਾਮ ਮਹਾਰਾਜਾ ਅਗਰਸੇਨ ਕੇ ਨਾਮ’ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਯੁਵਾ ਅਗਰਵਾਲ ਸਭਾ ਦੇ ਪ੍ਰਧਾਨ ਸੱਜਣ ਗੋਇਲ ਅਤੇ ਹੋਰ ਅਹੁਦੇਦਾਰਾਂ ਨੇ ਰਾਜ ਗੋਇਲ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਰਾਜ ਗੋਇਲ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਰਾਹੀਂ ਸਮਾਜ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹਨ। ਉਹ ਗੰਗਾ ਮਾਤਾ ਚੈਰੀਟੇਬਲ ਅੱਖਾਂ ਦੇ ਹਸਪਤਾਲ ਹਰਿਦੁਆਰ ਦੇ ਚੇਅਰਮੈਨ, ਮੰਡੀ ਗੋਬਿੰਦਗੜ੍ਹ ਚੈਰੀਟੇਬਲ ਟਰੱਸਟ (ਧਰਮਸ਼ਾਲਾ ਹਰਿਦੁਆਰ ) ਅਤੇ ਗੋਬਿੰਦਗੜ੍ਹ ਐਜੂਕੇਸ਼ਨਲ ਸੋਸ਼ਲ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਹਨ, ਇਸ ਦੇ ਨਾਲ ਉਹ ਭਾਰਤਮ ਵਰਲਡ ਸਕੂਲ ਦੇ ਸੰਸਥਾਪਕ, ਇਸਕੋਨ ਫ਼ੈਸਟੀਵਲ ਕਮੇਟੀ ਦੇ ਚੇਅਰਮੈਨ, ਮਹਾਰਾਜਾ ਅਗਰਸੇਨ ਵੈੱਲਫੇਅਰ ਸੋਸਾਇਟੀ ਦੇ ਸੰਸਥਾਪਕ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹ ਸ਼੍ਰੀ ਕ੍ਰਿਸ਼ਨ ਗਊਸ਼ਾਲਾ, ਲਾਇਨਜ਼ ਮਾਡਲ ਸਕੂਲ, ਸ਼੍ਰੀ ਰਾਮ ਮੰਦਿਰ ਅਤੇ ਪ੍ਰਭਾਤਪੁਰੀ ਚੈਰੀਟੇਬਲ ਹਸਪਤਾਲ ਨਾਲ ਵੀ ਜੁੜੇ ਹੋਏ ਹਨ। ਸਿੱਖਿਆ ਦੇ ਪ੍ਰਸਾਰ, ਸਿਹਤ ਸਹੂਲਤਾਂ, ਧਾਰਮਿਕ ਗਤੀਵਿਧੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਰਾਹੀਂ ਉਨ੍ਹਾਂ ਦਾ ਸਮਾਜਿਕ ਯੋਗਦਾਨ ਵੱਖ-ਵੱਖ ਖੇਤਰਾਂ ਵਿਚ ਫੈਲਿਆ ਹੋਇਆ ਹੈ। ਇਸ ਮੌਕੇ ਰਾਜ ਗੋਇਲ ਨੇ ਕਿਹਾ ਕਿ ‘ਮਹਾਰਾਜਾ ਅਗਰਸੇਨ ਰਤਨ’ ਪੁਰਸਕਾਰ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਹੋਰ ਵਧੇਰੇ ਸਮਰਪਣ ਭਾਵਨਾ ਨਾਲ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਹੈ। ਉਨ੍ਹਾਂ ਇਹ ਸਨਮਾਨ ਆਪਣੇ ਪਰਿਵਾਰ, ਸਹਿਯੋਗੀਆਂ ਅਤੇ ਉਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਨੂੰ ਸਮਾਜ ਲਈ ਕੁਝ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਵਲੋਂ ਦਿੱਤੇ ਗਏ ਆਪਸੀ ਸਹਿਯੋਗ, ਸਮਾਨਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਜੀਵਨ ਵਿਚ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਿੱਖਿਆ, ਸਿਹਤ ਅਤੇ ਮਨੁੱਖਤਾ ਦੀ ਸੇਵਾ ਦੇ ਕਾਰਜ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।
Ad Position 22
No active advertisement
ਪਿਛਲੀ ਖ਼ਬਰ ਦੁਕਾਨਾਂ ਤੇ ਖਾਣ-ਪੀਣ ਦੀਆਂ ਵਸਤਾਂ ਨਾਲ ਤੰਬਾਕੂ ਪਦਾਰਥ ਨਾ ਵੇਚੇ ਜਾਣ-ਡਾ. ਬੇਦੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਹੋਵੇਗੀ ਵਿਸ਼ਾਲ ਰੈਲੀ-ਰੱਖੜਾ, ਢਿੱਲੋਂ
Ad Position 24