15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਦਯਾਨੰਦ ਮਾਡਲ ਹਾਈ ਸਕੂਲ ’ਚ ਕਰਵਾਈ ਗਈ ਐਥਲੈਟਿਕ ਮੀਟ

ਸਮਾਣਾ, 15 ਨਵੰਬਰ (ਪ੍ਰੀਤਮ ਸਿੰਘ ਨਾਗੀ)-ਮਾਤਾ ਨੈਣਾ ਆਰੀਆ ਧਰਮਸ਼ਾਲਾ ਵਿਚ ਪ੍ਰਧਾਨ ਯਸ਼ਪਾਲ ਸਿੰਗਲਾ, ਮੰਤਰੀ ਨਾਰਾਇਣ ਦਾਸ ਅਤੇ ਸਕੂਲ ਪ੍ਰਿੰਸੀਪਲ ਅੰਜੂ ਡੈਂਬਲਾ ਦੀ ਅਗਵਾਈ ਵਿਚ ਨਰਸਰੀ ਕਲਾਸ ਤੋਂ ਦੂਸਰੀ ਕਲਾਸ ਤੱਕ ਦੇ ਨੰਨ੍ਹੇ ਮੂਨੇ ਬੱਚਿਆਂ ਦੀ ਛੋਟੀ ਉਡਾਣ ਵੱਡੇ ਅਰਮਾਨ ਐਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੰਦਨੀ ਸ਼ਰਮਾ ਅਤੇ ਡਾਕਟਰ ਦੀਪਕ ਮੋਂਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 16-11-2026
ਸਮਾਣਾ, 15 ਨਵੰਬਰ (ਪ੍ਰੀਤਮ ਸਿੰਘ ਨਾਗੀ)-ਮਾਤਾ ਨੈਣਾ ਆਰੀਆ ਧਰਮਸ਼ਾਲਾ ਵਿਚ ਪ੍ਰਧਾਨ ਯਸ਼ਪਾਲ ਸਿੰਗਲਾ, ਮੰਤਰੀ ਨਾਰਾਇਣ ਦਾਸ ਅਤੇ ਸਕੂਲ ਪ੍ਰਿੰਸੀਪਲ ਅੰਜੂ ਡੈਂਬਲਾ ਦੀ ਅਗਵਾਈ ਵਿਚ ਨਰਸਰੀ ਕਲਾਸ ਤੋਂ ਦੂਸਰੀ ਕਲਾਸ ਤੱਕ ਦੇ ਨੰਨ੍ਹੇ ਮੂਨੇ ਬੱਚਿਆਂ ਦੀ ਛੋਟੀ ਉਡਾਣ ਵੱਡੇ ਅਰਮਾਨ ਐਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੰਦਨੀ ਸ਼ਰਮਾ ਅਤੇ ਡਾਕਟਰ ਦੀਪਕ ਮੋਂਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ’ਤੇ ਐਸ.ਐਮ.ਓ. ਨੰਦਨੀ ਸ਼ਰਮਾ ਨੇ ਕਿਹਾ ਕਿ ਮੈਨੂੰ ਇਸ ਐਥਲੈਟਿਕ ਮੀਟ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਤੇ ਖੇਡਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਸਾਨੂੰ ਅਨੁਸ਼ਾਸਨ ਹਿੰਮਤ ਤੇ ਮਿਲ ਜੁਲ ਕੇ ਰਹਿਣ ਦੀ ਸਿੱਖਿਆ ਮਿਲਦੀ ਹੈ। ਇਸ ਮੌਕੇ ਪ੍ਰਧਾਨ ਯਸ਼ਪਾਲ ਸਿੰਗਲਾ ਤੇ ਪ੍ਰਿੰਸੀਪਲ ਅੰਜੂ ਡੈਂਬਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੇ ਦਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰ, ਜ਼ਿਲ੍ਹਾ ਪੱਧਰ ਤੇ ਵੱਖ ਵੱਖ ਖੇਡਾਂ ਵਿਚ ਸੋਨ ਤਗਮੇ ਜਿੱਤ ਕੇ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਵਿਚ ਸਕੂਲ ਦੇ ਡੀ.ਪੀ. ਸੁਖਚੈਨ ਸਿੰਘ ਦੀ ਅਹਿਮ ਭੂਮਿਕਾ ਹੈ। ਅੱਜ ਬੱਚਿਆਂ ਦੁਆਰਾ ਫਰੰਟ ਦੌੜ, ਬਿਸਕੁਟ ਦੌੜ, ਕੱਪ ਪਿਰਾਮਿਡ, ਕੱਪ ਪੈਂਸਿਲ ਦੌੜ, ਲੈਮਨ ਦੌੜ ਆਦਿ ਖੇਡਾਂ ਵਿਚ ਭਾਗ ਲਿਆ। ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਡਾ. ਪ੍ਰੇਮ ਪਾਲ ਆਰੀਆ ਸਮਾਜ ਦੇ ਮੈਂਬਰ ਰਾਜਿੰਦਰ ਪ੍ਰਸ਼ਾਦ ਸੁਭਾਸ਼, ਰਾਜਿੰਦਰ ਗੁਪਤਾ, ਸੀਤਾ ਰਾਮ ਗੁਪਤਾ, ਧਰਮਪਾਲ ਆਰਯਾ, ਸੁਭਾਸ਼ ਸਿੰਗਲਾ, ਜਗਦੀਸ਼ ਵਰਮਾ, ਰਾਜਿੰਦਰ ਲੋਧੀ ਅਤੇ ਰਾਜੇਸ਼ ਧੀਮਾਨ ਅਤੇ ਇਸਤਰੀ ਸਭਾ ਦੇ ਮੈਂਬਰ ਸੁਦੇਸ਼ ਸਿੰਗਲਾ, ਸੋਨੀਆ ਸਿੰਗਲਾ, ਪ੍ਰਿਯੰਕਾ ਸਿੰਗਲਾ ਤੇ ਮੋਨਿਕਾ, ਬੱਚਿਆਂ ਦੇ ਮਾਤਾ ਪਿਤਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਲਿਆਓ, ਨਸ਼ਾ ਭਜਾਓ ਅਤੇ ਪੰਜਾਬ ਬਚਾਓ ਰੈਲੀ 22 ਨਵੰਬਰ ਨੂੰ ਨਾਭਾ ’ਚ-ਰਾਜੇਸ਼ ਬਾਂਸਲ ਬੱਬੂ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਪ੍ਰਭਜੋਤ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਨਾਭਾ ਦਾ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ
Ad Position 24