12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨਬੀਪੁਰ ਵਿਖੇ ਦੂਸਰਾ ਦੋ ਦਿਨਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕੀਤੀ ਇਨਾਮਾਂ ਦੀ ਵੰਡ

ਫ਼ਤਹਿਗੜ੍ਹ ਸਾਹਿਬ, 11 ਨਵੰਬਰ (ਸੁਰਜੀਤ ਸਿੰਘ ਸਾਹੀ)- ਜ਼ਿਲ੍ਹੇ ਦੇ ਪਿੰਡ ਨਬੀਪੁਰ ਵਿਖੇ ਅੱਜ ਦੋ ਦਿਨਾਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਯਾਦਗਾਰੀ ਦੂਸਰਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਕਮੇਟੀ ਦੇ ਕੋਆਰਡੀਨੇਟਰ ਅੰਮ੍ਰਿਤ ਗਿੱਲ, ਕਰਮ ਬੈਂਸ ਤੇ ਸਤਨਾਮ ਸਿੰਘ ਸੱਤੀ ਨੇ ਦੱਸਿਆ ਕਿ ਇਸ ਦੂਸਰੇ ਕ੍ਰਿਕਟ ਟੂਰਨਾਮੈਂਟ ਵਿਚ ਜ਼ਿਲ੍ਹੇ ਦੀਆਂ ਨਾਮਵਰ 36 ਟੀਮਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 12-11-2026
ਫ਼ਤਹਿਗੜ੍ਹ ਸਾਹਿਬ, 11 ਨਵੰਬਰ (ਸੁਰਜੀਤ ਸਿੰਘ ਸਾਹੀ)- ਜ਼ਿਲ੍ਹੇ ਦੇ ਪਿੰਡ ਨਬੀਪੁਰ ਵਿਖੇ ਅੱਜ ਦੋ ਦਿਨਾਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਯਾਦਗਾਰੀ ਦੂਸਰਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਕਮੇਟੀ ਦੇ ਕੋਆਰਡੀਨੇਟਰ ਅੰਮ੍ਰਿਤ ਗਿੱਲ, ਕਰਮ ਬੈਂਸ ਤੇ ਸਤਨਾਮ ਸਿੰਘ ਸੱਤੀ ਨੇ ਦੱਸਿਆ ਕਿ ਇਸ ਦੂਸਰੇ ਕ੍ਰਿਕਟ ਟੂਰਨਾਮੈਂਟ ਵਿਚ ਜ਼ਿਲ੍ਹੇ ਦੀਆਂ ਨਾਮਵਰ 36 ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪਿੰਡ ਭਾਮੀਆਂ ਦੀ ਟੀਮ ਪਹਿਲੇ, ਪਿੰਡ ਜੈ ਨਗਰ ਦੀ ਟੀਮ ਦੂਜੇ, ਪਿੰਡ ਨਬੀਪੁਰ ਦੀ ਤੀਜੇ ਜਦੋਂ ਕਿ ਪਿੰਡ ਦਦਹੇੜਾ ਦੀ ਟੀਮ ਚੌਥੇ ਸਥਾਨ ਤੇ ਰਹੀ। ਮੈਨ ਆਫ਼ ਦੀ ਟੂਰਨਾਮੈਂਟ ਦਾ ਖ਼ਿਤਾਬ ਜੋਤੀ ਭਾਮੀਆਂ ਨੇ ਮੋਟਰਸਾਈਕਲ ਜਿੱਤ ਕੇ ਆਪਣੇ ਨਾਮ ਕੀਤਾ। ਟੂਰਨਾਮੈਂਟ ਦੀ ਲਾਈਵ ਕਵਰੇਜ ਪੰਜਾਬ ਸਪੋਰਟਸ ਲਾਈਵ ਚੈਨਲ ਤੇ ਕੀਤੀ ਗਈ ਤੇ ਰਵੀ ਰਾਜਨ ਤੇ ਸਨਮ ਨੇ ਕਮੈਂਟੇਟਰ ਦੇ ਤੌਰ ਤੇ ਦੋਵੇਂ ਦਿਨ ਵੱਖਰੇ ਅੰਦਾਜ਼ ਵਿਚ ਕਮੈਂਟਰੀ ਕਰਕੇ ਪ੍ਰਬੰਧਕਾਂ ਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਟੂਰਨਾਮੈਂਟ ਦੇ ਸਮਾਪਤੀ ਸਮਾਗਮ ਵਿਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਜੇਤੂ ਤੇ ਉਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸਮਾਗਮ ਵਿਚ ਬਲਕਾਰ ਸਿੰਘ ਨਬੀਪੁਰ ਬਲਾਕ ਸੰਮਤੀ ਮੈਂਬਰ ਤੇ ਮੇਜਰ ਨਵਰਾਜ ਸਿੰਘ ਸਾਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਸਾਧਨ ਹਨ। ਖੇਡਾਂ ਨਾਲ ਜਿੱਥੇ ਨੌਜਵਾਨਾਂ ਵਿਚ ਅਨੁਸ਼ਾਸਨ, ਆਪਸੀ ਸਾਂਝ, ਟੀਮ ਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਹੀ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਮੈਦਾਨ ਵਿਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਸਰਕਾਰ ਵਲੋਂ 27 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਗਿੱਲ ਨੇ ਦੱਸਿਆ ਕਿ ਟੂਰਨਾਮੈਂਟ ਕਰਾਉਣ ਵਿਚ ਪਿੰਡ ਨਬੀਪੁਰ ਦੇ ਵਿਦੇਸ਼ਾਂ ਵਿਚ ਵੱਸਦੇ ਨੌਜਵਾਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਜਿਨ੍ਹਾਂ ਵਿਚ ਅੰਤਰ ਜੌਹਲ ਯੂ.ਐਸ.ਏ., ਗੈਰੀ ਬਾਗੜੀਆਂ ਇੰਗਲੈਂਡ, ਜੱਸ ਯੂ.ਐਸ.ਏ. ਰਮਨ ਚੀਮਾ, ਹਰਕਮਲ, ਲਵਲੀ ਚੀਮਾ ਇੰਗਲੈਂਡ, ਸੁਰਿੰਦਰ ਸਿੰਘ ਇਟਲੀ, ਲਵਲੀ ਚੀਮਾ ਆਸਟ੍ਰੇਲੀਆ, ਲੱਖਾ ਨਿਊਜ਼ੀਲੈਂਡ, ਗੁਰਪ੍ਰੀਤ ਸਿੰਘ, ਵਰਿੰਦਰ ਕੈਨੇਡਾ, ਦਲੇਰ ਸਿੰਘ ਇੰਗਲੈਂਡ, ਦਿਲਪ੍ਰੀਤ ਦੁਬਈ ਆਦਿ ਸ਼ਾਮਿਲ ਹਨ। ਇਸ ਮੌਕੇ ਬਲਕਾਰ ਸਿੰਘ ਸਾਬਕਾ ਸਰਪੰਚ, ਕਰਮ ਬੈਂਸ, ਰਾਹੁਲ ਨਾਭਾ, ਹਰਭਜਨ ਘੁੰਮਣ, ਪ੍ਰਭ, ਆਕਾਸ਼, ਬਲਜੀਤ ਜੌਹਲ, ਸੁਰਿੰਦਰ ਨਬੀਪੁਰ, ਨੇਕ ਨਾਮ ਪੰਚ, ਸਤਨਾਮ ਸਿੰਘ ਸੱਤੀ, ਲਵਪ੍ਰੀਤ, ਅੰਮ੍ਰਿਤ ਗਿੱਲ, ਕੁਲਵਿੰਦਰ ਸਿੰਘ ਸਹਿਕਾਰੀ ਸਭਾ ਨਬੀਪੁਰ, ਬਲਜਿੰਦਰ ਸਿੰਘ ਰਾਣਾ, ਸੁਖਦੇਵ ਸਿੰਘ ਨਬੀਪੁਰ, ਅਜਮੇਰ ਸਿੰਘ, ਕੁਲਦੀਪ ਕੌਰ, ਸਾਬਕਾ ਸਰਪੰਚ ਪ੍ਰਕਾਸ਼ ਕੌਰ, ਚਰਨਜੀਤ ਚੰਨੀ, ਸ਼ੀਲਾ ਰਾਣੀ, ਬਾਬਾ ਸੁੱਖਾ ਰਾਮ ਪੰਚ, ਸ਼ਮਸ਼ੇਰ ਸਿੰਘ ਸ਼ੇਰਾ, ਹਰਬੰਸ ਸਿੰਘ ਨੰਬਰਦਾਰ, ਜਸਪਾਲ ਰਾਮ ਨਬੀਪੁਰ, ਹੀਰਾ ਰਾਮ ਨਬੀਪੁਰ, ਰਵੀ ਨਵੀਪੁਰ, ਸ਼ਿੰਦਾ ਰਾਮ ਸਾਬਕਾ ਪੰਚ, ਦੀਪਾ ਰਾਮ ਤੇ ਭਜਨ ਰਾਮ ਨਬੀਪੁਰ ਆਦਿ ਨੇ ਵੀ ਟੂਰਨਾਮੈਂਟ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਤੇ ਪੁਰਾਣੇ ਵਰਕਰਾਂ ਦੇ ਘਰ-ਘਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਗਲੀ ਖ਼ਬਰ ਕਣਕ ਦੀ ਬਿਜਾਈ ਲਈ ਡੀ.ਏ.ਪੀ ਖਾਦ ਦੀ ਸਪਲਾਈ ਨਾ ਦੇਣਾ, ਕਿਸਾਨਾਂ ਨਾਲ ਸਰਕਾਰੀ ਜਬਰ- ਮਾਨ
Ad Position 24