05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ

ਅਮਲੋਹ, 4 ਨਵੰਬਰ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਅਮਲੋਹ ਵਿਖੇ ਪ੍ਰਧਾਨ ਰੌਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੈਂਬਰ ਮਾਸਟਰ ਜਗਦੀਸ਼ ਕੁਮਾਰ ਮੋਦੀ ਦੇ ਦੇਹਾਂਤ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 05-11-2026
ਅਮਲੋਹ, 4 ਨਵੰਬਰ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਅਮਲੋਹ ਵਿਖੇ ਪ੍ਰਧਾਨ ਰੌਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੈਂਬਰ ਮਾਸਟਰ ਜਗਦੀਸ਼ ਕੁਮਾਰ ਮੋਦੀ ਦੇ ਦੇਹਾਂਤ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਦੀਵਾਲੀ, ਵਿਸ਼ਵਕਰਮਾ ਦਿਵਸ, ਗੋਵਰਧਨ ਪੂਜਾ, ਭਾਈ ਦੂਜ, ਪੰਜਾਬ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਜਾਣਕਾਰੀ ਦਿੱਤੀ। ਮਾਂਗੇ ਰਾਮ ਅਤੇ ਅਮਰ ਸਿੰਘ ਬਿਲਿੰਗ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ । ਉਨ੍ਹਾਂ ਕਿਹਾ ਕਿ ਪੂਰਨ ਏਕੇ ਅਤੇ ਸੰਘਰਸ਼ ਰਾਹੀਂ ਹੀ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ। ਬਲਬੀਰ ਸਿੰਘ ਮੁੱਲਾਂਪੁਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਗ਼ਦਰ ਲਹਿਰ ਵਿਚ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ’ ਕਵਿਤਾ ਵੀ ਗਾਈ। ਹਾਕਮ ਰਾਏ ਨੇ ਸਮੇਂ ਸਿਰ ਲਾਈਫ ਸਰਟੀਫਿਕੇਟ ਦੇਣ ਦੀ ਅਪੀਲ ਕੀਤੀ ਅਤੇ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੱਤੀ। ਅਮਰਜੀਤ ਸਿੰਘ ਨੇ ਮਹੀਨਾਵਾਰ ਆਮਦਨ-ਖ਼ਰਚ ਦਾ ਵੇਰਵਾ ਪੇਸ਼ ਕੀਤਾ। ਲੈਕ. ਬੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਧਾਨ ਰੌਸ਼ਨ ਸੂਦ ਨੇ ਮਹਿੰਗਾਈ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ, ਕਤਲਾਂ ਦੀ ਨਿੰਦਾ ਕੀਤੀ। ਅੰਤ ਵਿਚ ਰਾਮ ਸ਼ਰਨ ਸੂਦ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕ. ਮੱਘਰ ਸਿੰਘ ਸਲਾਣਾ, ਸੁਰਜੀਤ ਸਿੰਘ, ਚਰਨਜੀਤ ਸਿੰਘ ਮਾਜਰੀ, ਕੌਰ ਸਿੰਘ, ਭੀਮ ਸਿੰਘ, ਰਾਕੇਸ਼ ਕੁਮਾਰ ਗਾਂਧੀ, ਮਹਿੰਦਰ ਸਿੰਘ, ਇੰਦਰਜੀਤ, ਗੁਰਮੇਲ ਸਿੰਘ, ਜਤਿੰਦਰ ਕੁਮਾਰ, ਅਵਤਾਰ ਸਿੰਘ ਪੰਜਾਬ ਪੁਲਿਸ, ਕਰਮਜੀਤ ਸਿੰਘ, ਸ਼ੇਰ ਸਿੰਘ, ਲੈਕ ਕਰਨੈਲ ਸਿੰਘ, ਦੇਵਰਾਜ, ਗੁਰਮਿੰਦਰ ਸਿੰਘ, ਜਗਦੀਸ਼ ਸਿੰਘ ਸੁਪਰਡੈਂਟ, ਨਰਿੰਦਰ ਸਿੰਘ, ਕੇਸਰ ਸਿੰਘ ਅਤੇ ਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਨਵੇਂ ਬਣੇ ਡੀ.ਐਸ.ਪੀ. ਰਾਜੀਵ ਰਾਏ ਨੂੰ ਰੈਂਕ ਲਗਾ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਲਾਇਨਜ਼ ਕਲੱਬ ਮੇਨ ਵਲੋਂ ਨਸਰਾਲੀ ਗਊਸ਼ਾਲਾ ਵਿਖੇ ਹਰੇ ਚਾਰੇ ਦਾ ਸੇਵਾ ਪ੍ਰੋਜੈਕਟ ਲਗਾਇਆ ਪ੍ਰਧਾਨ ਮਨੋਜ ਹਸੀਜਾ ਦੀ ਅਗਵਾਈ ਹ...
Ad Position 24