ਨਸ਼ਿਆਂ ਖਿਲਾਫ ਮੁਹਿੰਮ ਨੌਜਵਾਨਾਂ ਨੂੰ ਬਚਾਉਣ ਦਾ ਯੋਗ ਉਪਰਾਲਾ-ਰਾਜ ਕਟਾਰੀਆ
ਸਮਾਣਾ, 4 ਨਵੰਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਸੂਬੇ ਦੇ ਨੌਜਵਾਨਾਂ ਨੂੰ ਬਚਾਉਣ ਲਈ ਬਹੁਤ ਵਧੀਆ ਤੇ ਯੋਗ ਉਪਰਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਉਦਯੋਗਪਤੀ ਤੇ ਸਮਾਜ ਸੇਵੀ ਰਾਜ ਕਟਾਰੀਆ ਨੇ ਗੱਲਬਾਤ ਕਰਦਿਆਂ ਕਿਹਾ।
ਸਮਾਣਾ, 4 ਨਵੰਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਸੂਬੇ ਦੇ ਨੌਜਵਾਨਾਂ ਨੂੰ ਬਚਾਉਣ ਲਈ ਬਹੁਤ ਵਧੀਆ ਤੇ ਯੋਗ ਉਪਰਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਉਦਯੋਗਪਤੀ ਤੇ ਸਮਾਜ ਸੇਵੀ ਰਾਜ ਕਟਾਰੀਆ ਨੇ ਗੱਲਬਾਤ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਚਿੱਟਾ, ਸਮੈਕ, ਸਿੰਥੈਟਿਕ ਡਰੱਗ ਤੇ ਮੈਡੀਕਲ ਨਸ਼ਿਆਂ ਨੇ ਬਰਬਾਦ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਤੇ ਨਸ਼ਾ ਤਸਕਰਾਂ ਵਲੋਂ ਨੌਜਵਾਨ ਨੂੰ ਹਰੇਕ ਤਰ੍ਹਾਂ ਦੇ ਨਸ਼ਿਆਂ ਤੇ ਲਾਇਆ ਜਾ ਰਿਹਾ ਹੈ। ਜਿਸ ਤੋਂ ਨੌਜਵਾਨਾਂ ਨੂੰ ਬਚਾਉਣਾ ਅਤਿ ਜ਼ਰੂਰੀ ਹੈ। ਰਾਜ ਕਟਾਰੀਆ ਨੇ ਆਖਿਆ ਕਿ ਪੰਜਾਬ ਦੀ ਵਿਰੋਧੀ ਤਾਕਤਾਂ ਨੂੰ ਵਿਰੋਧੀ ਤਾਕਤਾਂ ਡੋਬਣ ’ਚ ਲੱਗੀਆਂ ਹੋਈਆਂ ਹਨ ਤੇ ਜੇਕਰ ਸਮਾਂ ਰਹਿੰਦਿਆਂ ਇਨ੍ਹਾਂ ਤਾਕਤਾਂ ਤੇ ਕਾਬੂ ਨਾ ਪਾਇਆ ਗਿਆ ਤਾਂ ਨੌਜਵਾਨਾਂ ਨੂੰ ਕੋਈ ਤਾਕਤ ਨਹੀਂ ਬਚਾ ਸਕਦੀ ਸੋ ਨੌਜਵਾਨਾਂ ਨੂੰ ਬਚਾਉਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਤਰ੍ਹਾਂ ਦੇ ਹੱਥਕੰਡੇ ਵਰਤਣ ਉਪਰੰਤ ਜਦੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਨਹੀਂ ਜਾ ਸਕਿਆ ਤਾਂ ਵਿਰੋਧੀ ਹਾਲਾਤਾਂ ਵਲੋਂ ਨਸ਼ਿਆਂ ਰੂਪੀ ਹਥਿਆਰ ਨੂੰ ਵਰਤਿਆ ਜਾਣ ਲੱਗਿਆ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ’ਚ ਡੋਬਿਆ ਜਾ ਸਕੇ ਇਸ ਲਈ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣਾ ਅਤਿ ਜ਼ਰੂਰੀ ਹੈ।