03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦੋ ਕੁਇੰਟਲ ਤੋਂ ਜ਼ਿਆਦਾ ਨਕਲੀ ਦੇਸੀ ਘਿਉ ਬਰਾਮਦ, ਨਕਲੀ ਘਿਉ ਤਿਆਰ ਕਰਨ ਵਾਲੀ ਫ਼ੈਕਟਰੀ ’ਤੇ ਛਾਪਾ ਮਾਰ ਕੀਤੀ ਕਾਰਵਾਈ

ਖਮਾਣੋਂ, 2 ਨਵੰਬਰ (ਮਨਮੋਹਣ ਸਿੰਘ ਕਲੇਰ)-ਸਿਹਤ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਖਮਾਣੋਂ ਦੇ ਬਿਲਾਸਪੁਰ ਰੋਡ ਸਥਿਤ ਇਕ ਨਕਲੀ ਦੇਸੀ ਘਿਉ ਤਿਆਰ ਕਰਨ ਵਾਲੀ ਫ਼ੈਕਟਰੀ ਦੇ ਛਾਪਾਮਾਰੀ ਕਰਕੇ ਉਥੋਂ ਨਕਲੀ ਦੇਸੀ ਘਿਉ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਥਾਨਕ ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਉਕਤ ਫ਼ੈਕਟਰੀ ਦੇ ਚੱਲਦੇ ਹੋਣ ਸਬੰਧੀ ਸੂਚਨਾ ਦਿੱਤੀ ਸੀ ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਸਾਂਝੇ ਤੌਰ ਤੇ ਕਾਰਵਾਈ ਕਰਕੇ ਉਕਤ ਬਰਾਮਦਗੀਆਂ ਕੀਤੀਆਂ ਹਨ।

Ad Position 21
No active advertisement
ਬਰਾਮਦ ਕੀਤੇ ਗਏ ਨਕਲੀ ਘਿਉ ਦੀ ਫ਼ੈਕਟਰੀ ’ਚ ਛਾਪਾਮਾਰੀ ਦੌਰਾਨ ਕਾਰਵਾਈ ਕਰਦੇ ਹੋਏ ਪੁਲਿਸ ਕਰਮਚਾਰੀ। ਅਜੀਤ ਤਸਵੀਰ 03-11-2026
ਖਮਾਣੋਂ, 2 ਨਵੰਬਰ (ਮਨਮੋਹਣ ਸਿੰਘ ਕਲੇਰ)-ਸਿਹਤ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਖਮਾਣੋਂ ਦੇ ਬਿਲਾਸਪੁਰ ਰੋਡ ਸਥਿਤ ਇਕ ਨਕਲੀ ਦੇਸੀ ਘਿਉ ਤਿਆਰ ਕਰਨ ਵਾਲੀ ਫ਼ੈਕਟਰੀ ਦੇ ਛਾਪਾਮਾਰੀ ਕਰਕੇ ਉਥੋਂ ਨਕਲੀ ਦੇਸੀ ਘਿਉ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਥਾਨਕ ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਉਕਤ ਫ਼ੈਕਟਰੀ ਦੇ ਚੱਲਦੇ ਹੋਣ ਸਬੰਧੀ ਸੂਚਨਾ ਦਿੱਤੀ ਸੀ ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਸਾਂਝੇ ਤੌਰ ਤੇ ਕਾਰਵਾਈ ਕਰਕੇ ਉਕਤ ਬਰਾਮਦਗੀਆਂ ਕੀਤੀਆਂ ਹਨ। ਪੁਲਿਸ ਵਲੋਂ ਸਿਹਤ ਵਿਭਾਗ ਦੀ ਟੀਮ ਵਿਚ ਹਾਜ਼ਰੀ ਵਿਚ ਬਰਾਮਦ ਕੀਤੀ ਗਈਆਂ ਵਸਤੂਆਂ ਵਿਚ ਰਿਫਾਇੰਡ ਤੇਲ, ਬਨਸਪਤੀ ਘਿਉ, ਨਕਲੀ ਮਾਰਕਾ ਸਟਿੱਕਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਨਕਲੀ ਦੇਸੀ ਘਿਉ ਦੋ ਕੁਇੰਟਲ 86 ਕਿੱਲੋ ਦੱਸਿਆ ਜਾ ਰਿਹਾ ਹੈ। ਉਕਤ ਫ਼ੈਕਟਰੀ ਨੂੰ ਚਲਾਉਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿਹਤ ਵਿਭਾਗ ਵਲੋਂ ਸੰਬੰਧਿਤ ਬਰਾਮਦ ਕੀਤੇ ਗਏ ਸਮਾਨ ਨੂੰ ਸੀਲ ਬੰਦ ਕਰਕੇ ਜਾਂਚ ਲਈ ਲੈਬਾਰਟਰੀ ਵਿਚ ਭੇਜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਕਤ ਫ਼ੈਕਟਰੀ ਲਗਭਗ ਦੋ ਮਹੀਨੇ ਪਹਿਲਾਂ ਤੋਂ ਚੱਲ ਰਹੀ ਸੀ। ਸਿਹਤ ਵਿਭਾਗ ਵਲੋਂ ਕੀਤੀ ਇਸ ਕਾਰਵਾਈ ਨੂੰ ਇਲਾਕੇ ਦੇ ਲੋਕਾਂ ਵਲੋਂ ਸ਼ਲਾਘਾਯੋਗ ਕਾਰਵਾਈ ਦੱਸਿਆ ਜਾ ਰਿਹਾ ਹੈ ਕਿਉਂਕਿ ਤਿਉਹਾਰੀਂ ਸੀਜ਼ਨ ਦੇ ਚੱਲਦਿਆਂ ਅਜਿਹਾ ਨਕਲੀ ਘਿਉ ਖਾਣ ਨਾਲ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਸਕਦਾ ਸੀ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਵਪਾਰ ਤੇ ਉਦਯੋਗ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਰੱਖਣ ਵਾਲੇ ਦੂਰ-ਅੰਦੇਸ਼ੀ ਨੇਤਾ-ਐਡ. ਧਾਰਨੀ ਅਗਲੀ ਖ਼ਬਰ ਅਨਾਜ ਮੰਡੀ ਚਨਾਰਥਲ ਵਿਚ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
Ad Position 24