01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਬਸੀ ਪਠਾਣਾਂ-ਫ਼ਤਹਿਗੜ੍ਹ ਸਾਹਿਬ ਸੜਕ ’ਤੇ ਬਣਿਆ ਡਵਾਈਡਰ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਕੋਈ ਰਿਫ਼ਲੈਕਟਰ ਜਾਂ ਰੌਸ਼ਨੀ ਨਾ ਹੋਣ ਕਰ ਕੇ ਰੋਜ਼ਾਨਾ ਹੋ ਰਹੇ ਹਨ ਹਾਦਸੇ

ਬਸੀ ਪਠਾਣਾਂ, 31 ਅਕਤੂਬਰ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ-ਫ਼ਤਹਿਗੜ੍ਹ ਸਾਹਿਬ-ਮੋਰਿੰਡਾ ਮੁੱਖ ਮਾਰਗ ’ਤੇ ਬਣਿਆ ਡਵਾਈਡਰ ਰਾਤ ਸਮੇਂ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਇਸ ਡਵਾਈਡਰ ਨੁਮਾ ਦੀਵਾਰ ’ਤੇ ਚਮਕਦਾਰ ਰਿਫਲੈਕਟਰਾਂ ਨਾ ਹੋਣ ਅਤੇ ਸੜਕ ਤੇ ਲਾਈਟਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਦੀਵਾਰ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ’ਚ ਜਿੱਥੇ ਕਈ ਵਾਹਨ ਚਾਲਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉੱਥੇ ਹੀ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 01-11-2026
ਬਸੀ ਪਠਾਣਾਂ, 31 ਅਕਤੂਬਰ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ-ਫ਼ਤਹਿਗੜ੍ਹ ਸਾਹਿਬ-ਮੋਰਿੰਡਾ ਮੁੱਖ ਮਾਰਗ ’ਤੇ ਬਣਿਆ ਡਵਾਈਡਰ ਰਾਤ ਸਮੇਂ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਇਸ ਡਵਾਈਡਰ ਨੁਮਾ ਦੀਵਾਰ ’ਤੇ ਚਮਕਦਾਰ ਰਿਫਲੈਕਟਰਾਂ ਨਾ ਹੋਣ ਅਤੇ ਸੜਕ ਤੇ ਲਾਈਟਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਦੀਵਾਰ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ’ਚ ਜਿੱਥੇ ਕਈ ਵਾਹਨ ਚਾਲਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉੱਥੇ ਹੀ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਗੰਭੀਰ ਸਮੱਸਿਆ ਸਬੰਧੀ ਸਾਬਕਾ ਕੌਂਸਲਰ ਤੇ ਸਮਾਜ ਸੇਵਕ ਸੁਰਿੰਦਰ ਬੱਬਾ ਨੇ ਕਿਹਾ ਕਿ ਮੁੱਖ ਮਾਰਗ ’ਤੇ ਇਸ ਪਟੜੀਨੁਮਾ ਦੀਵਾਰ ’ਤੇ ਨਾ ਤਾਂ ਕੋਈ ਰਿਫ਼ਲੈਕਟਰ ਲਗਾਏ ਗਏ ਹਨ ਤੇ ਨਾ ਹੀ ਰਾਤ ਸਮੇਂ ਰੌਸ਼ਨੀ ਦਾ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ ਜਿਸ ਕਾਰਨ ਰਾਤ ਸਮੇਂ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਾਹਨ ਚਾਲਕਾਂ ’ਤੇ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਮਹਿਜ਼ ਇਕ ਛੋਟੀ ਜਿਹੀ ਤਕਨੀਕੀ ਖ਼ਾਮੀ ਸਮਝ ਕੇ ਅਣਗੌਲਿਆ ਨਾ ਕੀਤਾ ਜਾਵੇ ਕਿਉਂਕਿ ਸੜਕਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਿਸੇ ਦੀ ਕੀਮਤੀ ਜਾਨ ਲੈ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਦੀਵਾਰ ’ਤੇ ਚਮਕਦਾਰ ਰਿਫ਼ਲੈਕਟਰ, ਚੇਤਾਵਨੀ ਬੋਰਡ ਤੇ ਰਾਤ ਸਮੇਂ ਰੌਸ਼ਨੀ ਲਈ ਲਾਈਟਾਂ ਲਗਾਈਆਂ ਜਾਣ ਤਾਂ ਜੋ ਕਿਸੇ ਵੱਡੇ ਹਾਦਸੇ ’ਚ ਜਾਨੀ ਨੁਕਸਾਨ ਨੋ ਹੁਣ ਤੋਂ ਬਚਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਮੈਣ ਮਾਜਰੀ ਵਿਖੇ ‘ਪੰਜਾਬ ਬਚਾਓ’ ਪ੍ਰੋਗਰਾਮ ਤਹਿਤ... ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਖੰਨਾ ਦੇ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਫਲ ਵੰਡੇ
Ad Position 24