31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

2022 ਦੀਆਂ ਚੋਣਾਂ ਵਿਚ ਗੈਰੀ ਬੜਿੰਗ ਨੇ ਲਗਪਗ ਸਾਢੇ 24 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਕੀਤੀ ਸੀ ਜਿੱਤ ਹਾਸਿਲ

ਅਮਲੋਹ, 31 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਹਲਕਾ ਅਮਲੋਹ ਤੋਂ ਮੌਜੂਦਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਐਲਾਨਣ ਨਾਲ ਹਲਕੇ ਦੇ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਦੂਜੇ ਪਾਸੇ ਜੇ ਸਿਆਸੀ ਪੱਖ ਤੋਂ ਦੇਖਿਆ ਜਾਵੇ ਤਾਂ ਪਿਛਲੇ ਪੰਜ ਸਾਲਾਂ ਦੌਰਾਨ ਹਲਕਾ ਅਮਲੋਹ ਵਿਚ ਆਮ ਆਦਮੀ ਪਾਰਟੀ ਦੇ ਅੰਦਰੋਂ ਕੋਈ ਅਜਿਹਾ ਆਗੂ ਮਜ਼ਬੂਤ ਬਦਲ ਵਜੋਂ ਉਭਰਕੇ ਸਾਹਮਣੇ ਨਹੀਂ ਆਇਆ, ਜੋ ਗੈਰੀ ਬੜਿੰਗ ਦੇ ਬਰਾਬਰ ਟਿਕਟ ਦਾ ਦਾਅਵੇਦਾਰ ਬਣ ਸਕਦਾ।

Ad Position 21
No active advertisement
ਅਜੀਤ ਡੈਸਕ 01-11-2026
ਅਮਲੋਹ, 31 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਹਲਕਾ ਅਮਲੋਹ ਤੋਂ ਮੌਜੂਦਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਐਲਾਨਣ ਨਾਲ ਹਲਕੇ ਦੇ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਦੂਜੇ ਪਾਸੇ ਜੇ ਸਿਆਸੀ ਪੱਖ ਤੋਂ ਦੇਖਿਆ ਜਾਵੇ ਤਾਂ ਪਿਛਲੇ ਪੰਜ ਸਾਲਾਂ ਦੌਰਾਨ ਹਲਕਾ ਅਮਲੋਹ ਵਿਚ ਆਮ ਆਦਮੀ ਪਾਰਟੀ ਦੇ ਅੰਦਰੋਂ ਕੋਈ ਅਜਿਹਾ ਆਗੂ ਮਜ਼ਬੂਤ ਬਦਲ ਵਜੋਂ ਉਭਰਕੇ ਸਾਹਮਣੇ ਨਹੀਂ ਆਇਆ, ਜੋ ਗੈਰੀ ਬੜਿੰਗ ਦੇ ਬਰਾਬਰ ਟਿਕਟ ਦਾ ਦਾਅਵੇਦਾਰ ਬਣ ਸਕਦਾ। ਗੈਰੀ ਬੜਿੰਗ ਨੇ ਆਪਣੇ ਪੰਜ ਸਾਲਾਂ ਦੇ ਸਿਆਸੀ ਕਾਰਜਕਾਲ ਵਿਚ ਆਪਣੇ ਨਾਲ ਪਹਿਲੀ ਕਤਾਰ ਵਿਚ ਕੰਮ ਕਰਨ ਵਾਲੇ ਆਗੂਆਂ ਨੂੰ ਵੱਖ-ਵੱਖ ਸੰਸਥਾਵਾਂ ਤੇ ਅਹੁਦਿਆਂ ਵਿਚ ਜ਼ਿੰਮੇਵਾਰੀਆਂ ਦਿਵਾਈਆਂ। ਹਲਕੇ ਵਿਚ ਮਜ਼ਬੂਤ ਜਨ ਆਧਾਰ ਰੱਖਣ ਵਾਲੇ ਸ਼ਿੰਗਾਰਾ ਸਿੰਘ ਸਲਾਣਾ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਇਆ ਗਿਆ, ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਇਕਬਾਲ ਸਿੰਘ ਰਾਏ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨਸ਼ਿਪ ਸੌਂਪੀ ਗਈ। ਇਸੇ ਤਰ੍ਹਾਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਹਲਕੇ ’ਚ ਚੰਗਾ ਆਧਾਰ ਰੱਖਣ ਵਾਲੇ ਆਗੂ ਰਣਜੀਤ ਸਿੰਘ ਨੂੰ ਦਿੱਤੀ ਗਈ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਤੇ ਅਮਲੋਹ ਵਿਚ ਵੀ ਹਰਪ੍ਰੀਤ ਸਿੰਘ ਪ੍ਰਿੰਸ ਤੇ ਦਰਸ਼ਨ ਸਿੰਘ ਚੀਮਾਂ ਦੀ ਨੂੰਹ ਹਰਿੰਦਰ ਕੌਰ ਚੀਮਾ ਨੂੰ ਪ੍ਰਧਾਨਗੀ ਦੇ ਕੇ ਐਡਜਸਟ ਕਰ ਦਿੱਤਾ। ਸਿਆਸੀ ਹਲਕਿਆਂ ’ਚ ਇਸ ਨੂੰ ਪਾਰਟੀ ਦੇ ਸਥਾਨਕ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਰਣਨੀਤੀ ਵਜੋਂ ਵੀ ਦੇਖਿਆ ਜਾਂਦਾ ਰਿਹਾ ਹੈ। ਇਸ ਸਥਿਤੀ ਵਿਚ ਪਾਰਟੀ ਵਲੋਂ ਉਨ੍ਹਾਂ ਨੂੰ ਮੁੜ ਮੌਕਾ ਦੇਣਾ ਸੁਭਾਵਿਕ ਸਿਆਸੀ ਫ਼ੈਸਲਾ ਮੰਨਿਆ ਜਾ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਗੈਰੀ ਬੜਿੰਗ ਨੇ ਆਪਣੇ ਮੁੱਖ ਵਿਰੋਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਲਗਪਗ ਸਾਢੇ 24 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ ਪਰ ਹੁਣ ਉਸ ਨੂੰ ਮੁੜ ਟਿਕਟ ਮਿਲਣ ਤੋਂ ਬਾਅਦ ਆਪਣੀ ਪੁਰਾਣੀ ਸਥਿਤੀ ਨੂੰ ਬਰਕਰਾਰ ਰੱਖਣਾ ਇਕ ਵੱਡੀ ਚੁਣੌਤੀ ਬਣੇਗਾ ਕਿਉਂਕਿ ਉਸ ਨੂੰ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਲੇਖਾ-ਜੋਖਾ ਲੋਕਾਂ ਦੀ ਕਚਹਿਰੀ ਸਾਹਮਣੇ ਰੱਖਣਾ ਹੋਵੇਗਾ। ਭਾਵੇਂ ਗੈਰੀ ਬੜਿੰਗ ਦਾ ਜੱਦੀ ਪਿੰਡ ਮਛਰਾਈ ਖ਼ੁਰਦ ਹਲਕਾ ਅਮਲੋਹ ਵਿਚ ਪੈਂਦਾ ਹੈ, ਪਰ 2022 ਦੀਆਂ ਚੋਣਾਂ ਤੋਂ ਪਹਿਲਾਂ ਗੈਰੀ ਬੜਿੰਗ ਨੂੰ ਆਮ ਲੋਕਾਂ ਵਲੋਂ ਇਕ ਬਾਹਰੀ ਉਮੀਦਵਾਰ ਦੇ ਤੌਰ ਤੇ ਲਿਆ ਗਿਆ ਸੀ ਪਰ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਮੰਡੀ ਗੋਬਿੰਦਗੜ੍ਹ ਵਿਚ ਆਪਣੀ ਰਿਹਾਇਸ਼ ਕਰਕੇ ਹਲਕੇ ਵਿਚ ਸਰਗਰਮ ਰਹਿ ਕੇ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ। ਦੂਜੇ ਪਾਸੇ, ਗੈਰੀ ਬੜਿੰਗ ਵਲੋਂ ਆਪਣੇ ਚੱਲ ਰਹੇ ਕਾਰਜਕਾਲ ਦੌਰਾਨ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਸਮੇਤ ਕਈ ਵਿਕਾਸ ਕਾਰਜ ਕਰਵਾਏ ਗਏ, ਜਿਨ੍ਹਾਂ ਵਿਚ ਪਿੰਡਾਂ ਦੇ ਖੇਡ ਸਟੇਡੀਅਮਾਂ ਦੀ ਉਸਾਰੀ ਤੇ ਦਿਹਾਤੀ ਖੇਤਰ ਦਾ ਸਰਬਪੱਖੀ ਵਿਕਾਸ ਸ਼ਾਮਿਲ ਹੈ, ਪਰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਵਿਚ ਕੋਈ ਵੱਡਾ ਪ੍ਰਾਜੈਕਟ ਸ਼ੁਰੂ ਨਾ ਹੋ ਸਕਣਾ ਉਨ੍ਹਾਂ ਦੀ ਕਾਰਗੁਜ਼ਾਰੀ ਸੰਬੰਧੀ ਚੋਣ ਚਰਚਾ ਦਾ ਵਿਸ਼ਾ ਵੀ ਬਣੇਗਾ। ਕਿਉਂਕਿ ਉਨ੍ਹਾਂ ਦੇ ਇਸ ਅਰਸੇ ਦੌਰਾਨ ਹਲਕੇ ਨੂੰ ਕੋਈ ਅਜਿਹਾ ਵੱਡਾ ਨਵਾਂ ਪ੍ਰਾਜੈਕਟ ਨਹੀਂ ਮਿਲਿਆ ਜਿਸ ਨੂੰ ਉਨ੍ਹਾਂ ਦੇ ਕਾਰਜਕਾਲ ਦੀ ਪ੍ਰਮੁੱਖ ਪ੍ਰਾਪਤੀ ਵਜੋਂ ਗਿਣਿਆ ਜਾ ਸਕੇ। ਹੁਣ ਮੁੜ ਟਿਕਟ ਮਿਲਣ ਤੋਂ ਬਾਅਦ ਗੈਰੀ ਬੜਿੰਗ ਲਈ ਸਭ ਤੋਂ ਵੱਡਾ ਚੈਲੇਂਜ ਇਹ ਹੋਵੇਗਾ ਕਿ ਉਹ ਪਿਛਲੀ ਜਿੱਤ ਦੇ ਆਧਾਰ ਤੇ ਪੰਜ ਸਾਲਾਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਨੂੰ ਕਿਸ ਹੱਦ ਤੱਕ ਵੋਟਰਾਂ ਦੇ ਸਾਹਮਣੇ ਰੱਖਕੇ ਆਪਣੇ ਮੁੱਖ ਵਿਰੋਧੀ ਅਕਾਲੀ ਦਲ ਬਾਦਲ ਤੇ ਕਾਂਗਰਸ ਦੀ ਮਜ਼ਬੂਤ ਸਥਿਤੀ ਨਾਲ ਮੱਥਾ ਲਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਖੰਨਾ ਦੇ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਫਲ ਵੰਡੇ ਅਗਲੀ ਖ਼ਬਰ ਹਲਕਾ ਰਾਜਾਸਾਂਸੀ ਦੇ ਪਿੰਡ ਕੋਟਲੀ ਖਹਿਰਾ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Ad Position 24