ਭਾਜਪਾ ਦੀ ਵਿਸ਼ੇਸ਼ ਕਾਰਜਕਾਰਨੀ ਬੈਠਕ ਹੋਈ
ਪਾਰਟੀ ਦੀ ਮਜ਼ਬੂਤੀ ਅਤੇ ਭਵਿੱਖ ਦੀਆਂ ਰਣਨੀਤੀਆਂ ਸਬੰਧੀ ਕੀਤਾ ਵਿਚਾਰ-ਵਟਾਂਦਰਾ
ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)- ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਕਾਰਜਕਾਰਨੀ ਬੈਠਕ ਖਮਾਣੋਂ ਵਿਖੇ ਕਰਵਾਈ ਗਈ। ਇਸ ਬੈਠਕ ਦਾ ਆਯੋਜਨ ਭਾਜਪਾ ਦੇ ਮੰਡਲ ਪ੍ਰਧਾਨ ਖਮਾਣੋਂ ਦੀਪਕ ਕੁਮਾਰ ਰਾਜੂ ਤੇ ਮੰਡਲ ਪ੍ਰਧਾਨ ਸੰਘੋਲ ਸ਼ਾਮ ਲਾਲ ਨਰੂਲਾ ਦੀ ਅਗਵਾਈ ਹੇਠ ਕੀਤਾ ਗਿਆ।
ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)- ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਕਾਰਜਕਾਰਨੀ ਬੈਠਕ ਖਮਾਣੋਂ ਵਿਖੇ ਕਰਵਾਈ ਗਈ। ਇਸ ਬੈਠਕ ਦਾ ਆਯੋਜਨ ਭਾਜਪਾ ਦੇ ਮੰਡਲ ਪ੍ਰਧਾਨ ਖਮਾਣੋਂ ਦੀਪਕ ਕੁਮਾਰ ਰਾਜੂ ਤੇ ਮੰਡਲ ਪ੍ਰਧਾਨ ਸੰਘੋਲ ਸ਼ਾਮ ਲਾਲ ਨਰੂਲਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੈਠਕ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪਾਰਟੀ ਦੇ ਜਨਰਲ ਸਕੱਤਰ ਹਰੀਸ਼ ਅਗਰਵਾਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਵੱਖ-ਵੱਖ ਬੂਥਾਂ ਤੋਂ ਪਹੁੰਚੇ ਬੂਥ ਪ੍ਰਧਾਨਾਂ, ਸ਼ਕਤੀ ਕੇਂਦਰ ਇੰਚਾਰਜਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਗਈ। ਬੈਠਕ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ, ਵਰਕਰਾਂ ਦੀ ਭੂਮਿਕਾ ਨੂੰ ਹੋਰ ਸਰਗਰਮ ਬਣਾਉਣ ਅਤੇ ਆਉਣ ਵਾਲੇ ਸਮੇਂ ਦੀਆਂ ਰਣਨੀਤੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਬੂਥ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਪਸੀ ਤਾਲਮੇਲ ਵਧਾਉਣ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਮਿਲਜੁਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ’ਤੇ ਪ੍ਰਦੀਪ ਤਿਵਾੜੀ, ਅਰਵਿੰਦਰ ਸਿੰਘ ਬੰਟੂ, ਗੁਰਚਰਨ ਸਿੰਘ ਟੌਹੜਾ, ਚਰਨਜੀਤ ਸਿੰਘ ਚੰਨੀ ਹਵਾਰਾ, ਗੁਰੀ ਠੇਕੇਦਾਰ ਤੇ ਐਸ. ਕੁਮਾਰ ਆਦਿ ਹਾਜ਼ਰ ਸਨ।