27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨਵੀਂ ਬਣ ਰਹੀ ਸੜਕ ਦਾ ਮਟੀਰੀਅਲ ਮਾੜਾ ਹੋਣ ਕਰਕੇ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਨਾਭਾ, 27 ਅਕਤੂਬਰ (ਵਰਿੰਦਰ ਵਰਮਾ)- ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਰੋਹਟੀ ਖਾਸ ਵਿਖੇ ਨਵੀਂ ਬਣ ਰਹੀ ਸੜਕ ਦਾ ਮਟੀਰੀਅਲ ਸਹੀ ਨਾ ਹੋਣ ਕਰਕੇ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬੁੱਧ ਸਿੰਘ ਤੇ ਬਹਾਦਰ ਸਿੰਘ ਨੇ ਕਿਹਾ ਕਿ ਇਹ ਜੋ ਸੜਕ ਬਣ ਰਹੀ ਹੈ, ਇਸ ਦਾ ਕੰਮ ਸੰਬੰਧਿਤ ਅਧਿਕਾਰੀਆਂ ਵਲੋਂ ਰਾਤ ਨੂੰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸੜਕ ’ਚ ਵਰਤੇ ਜਾਣ ਵਾਲਾ ਮਟੀਰੀਅਲ ਦੀ ਕੁਆਲਿਟੀ ਬੇਹਦ ਮਾੜੀ ਹੈ।

Ad Position 21
No active advertisement
ਅਜੀਤ ਡੈਸਕ 28-10-2026
ਨਾਭਾ, 27 ਅਕਤੂਬਰ (ਵਰਿੰਦਰ ਵਰਮਾ)- ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਰੋਹਟੀ ਖਾਸ ਵਿਖੇ ਨਵੀਂ ਬਣ ਰਹੀ ਸੜਕ ਦਾ ਮਟੀਰੀਅਲ ਸਹੀ ਨਾ ਹੋਣ ਕਰਕੇ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬੁੱਧ ਸਿੰਘ ਤੇ ਬਹਾਦਰ ਸਿੰਘ ਨੇ ਕਿਹਾ ਕਿ ਇਹ ਜੋ ਸੜਕ ਬਣ ਰਹੀ ਹੈ, ਇਸ ਦਾ ਕੰਮ ਸੰਬੰਧਿਤ ਅਧਿਕਾਰੀਆਂ ਵਲੋਂ ਰਾਤ ਨੂੰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸੜਕ ’ਚ ਵਰਤੇ ਜਾਣ ਵਾਲਾ ਮਟੀਰੀਅਲ ਦੀ ਕੁਆਲਿਟੀ ਬੇਹਦ ਮਾੜੀ ਹੈ। ਇਸ ਮੌਕੇ ਨਗਰ ਨਿਵਾਸੀਆਂ ਨੇ ਕਿਹਾ ਕਿ ਇਹ ਸੜਕ ਰਾਹੀਂ ਕਾਫੀ ਪਿੰਡਾਂ ਦਾ ਰਸਤਾ ਹੈ ਜੋ ਕਿ ਅੱਗੇ ਜਾ ਕੇ ਭਾਦਸੋਂ ਸੜਕ ’ਤੇ ਕਰੋਸ ਹੁੰਦਾ ਹੈ ਪਿਛਲੇ ਕਾਫ਼ੀ ਸਾਲਾਂ ਤੋਂ ਇਸ ਦੀ ਬਹੁਤ ਮਾੜੀ ਹਾਲਤ ਸੀ। ਨਗਰ ਨਿਵਾਸੀਆਂ ਨੇ ਕਿਹਾ ਕਿ ਵਾਰ-ਵਾਰ ਬੇਨਤੀਆਂ ਕਰਨ ’ਤੇ ਇਹ ਸੜਕ ਬਣ ਰਹੀ ਹੈ, ਪਰ ਅਫ਼ਸੋਸ ਇਸ ਦੀ ਕੁਆਲਿਟੀ ਸਹੀ ਨਾ ਹੋਣ ਕਰਕੇ ਸਾਨੂੰ ਮਜਬੂਰ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ, ਇਸ ਮੌਕੇ ਭੜਕੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਅਗਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਨਾਲ ਦੇ ਪਿੰਡਾਂ ਦੇ ਵਾਸੀਆਂ ਨੂੰ ਲੈ ਕੇ ਵੱਡਾ ਸੰਘਰਸ਼ ਕਰਾਂਗੇ, ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਸੰਬੰਧਿਤ ਮਹਿਕਮੇ ਦੀ ਹੋਵੇਗੀ। ਇਸ ਮੌਕੇ ਸਾਬਕਾ ਸਰਪੰਚ ਬੁੱਧ ਸਿੰਘ, ਬਹਾਦਰ ਸਿੰਘ, ਹਾਕਮ ਸਿੰਘ, ਪ੍ਰਗਟ ਸਿੰਘ, ਗੁਰਦਰਸ਼ਨ ਸਿੰਘ, ਅਵਤਾਰ ਸਿੰਘ, ਜਗਰੂਪ ਸਿੰਘ, ਰਘਬੀਰ ਸਿੰਘ, ਮਨਦੀਪ ਸਿੰਘ, ਕੁਲਵੰਤ ਸਿੰਘ ਲਾਡੀ, ਜਸਵੰਤ ਸਿੰਘ, ਚੰਦ ਸਿੰਘ, ਹਰਨੇਕ ਸਿੰਘ, ਹਰਭਜਨ ਸਿੰਘ, ਹਾਕਮ ਸਿੰਘ, ਗੁਰਦਰਸ਼ਨ ਸਿੰਘ ਗਗਨਾ, ਅਮਰੀਕ ਸਿੰਘ, ਨਿਰਭੈ ਸਿੰਘ, ਮਿੱਠਾ ਸਿੰਘ, ਗੁਰਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਾਂ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ ਵਿਧਾਇਕ ਜੌੜਾਮਾਜਰਾ, ਸਾਬਕਾ ਵਿਧਾਇਕ ਰਾਜਿੰਦ... ਅਗਲੀ ਖ਼ਬਰ ‘ ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਰਣਜੋਧ ਸਿੰਘ ਹਡਾਣਾ ਨੇ ਉਪਲੀ ’ਚ ਵੰਡੇ ਦਸਤਾਵੇਜ਼
Ad Position 24