23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਜ਼ਿਲ੍ਹੇ ਦੀਆਂ ਮੰਡੀਆਂ ’ਚ 1 ਲੱਖ 95 ਹਜ਼ਾਰ 94 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ- ਡੀ. ਸੀ.

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਰਾਜਿੰਦਰ ਸਿੰਘ)- ਝੋਨੇ ਦੀ ਖ਼ਰੀਦ ਲਈ ਜ਼ਿਲ੍ਹੇ ਵਿਚ ਬਣਾਏ ਖ਼ਰੀਦ ਕੇਂਦਰਾਂ ’ਤੇ ਝੋਨੇ ਦੀ ਖ਼ਰੀਦ ਜੰਗੀ ਪੱਧਰ ’ਤੇ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ ਮੰਡੀਆਂ ਵਿਚ ਆਏ 2 ਲੱਖ 381 ਮੀਟਰਿਕ ਟਨ ਝੋਨੇ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 1 ਲੱਖ 95 ਹਜ਼ਾਰ 94 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਖ਼ਰੀਦੇ ਗਏ ਕੁੱਲ ਝੋਨੇ ਵਿਚੋਂ 1 ਲੱਖ 37 ਹਜ਼ਾਰ 85 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਕਰਵਾਈ ਗਈ ਹੈ ਤੇ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 443.

Ad Position 21
No active advertisement
ਅਜੀਤ ਡੈਸਕ 23-10-2026
ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਰਾਜਿੰਦਰ ਸਿੰਘ)- ਝੋਨੇ ਦੀ ਖ਼ਰੀਦ ਲਈ ਜ਼ਿਲ੍ਹੇ ਵਿਚ ਬਣਾਏ ਖ਼ਰੀਦ ਕੇਂਦਰਾਂ ’ਤੇ ਝੋਨੇ ਦੀ ਖ਼ਰੀਦ ਜੰਗੀ ਪੱਧਰ ’ਤੇ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ ਮੰਡੀਆਂ ਵਿਚ ਆਏ 2 ਲੱਖ 381 ਮੀਟਰਿਕ ਟਨ ਝੋਨੇ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 1 ਲੱਖ 95 ਹਜ਼ਾਰ 94 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਖ਼ਰੀਦੇ ਗਏ ਕੁੱਲ ਝੋਨੇ ਵਿਚੋਂ 1 ਲੱਖ 37 ਹਜ਼ਾਰ 85 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਕਰਵਾਈ ਗਈ ਹੈ ਤੇ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 443.05 ਕਰੋੜ ਰੁਪਏ ਜਮ੍ਹਾ ਕਰਵਾਏ ਗਏ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਮੰਡੀਆਂ ਵਿਚ ਖ਼ਰੀਦੇ ਗਏ ਕੁੱਲ ਝੋਨੇ ਵਿਚੋਂ ਪਨਗ੍ਰੇਨ ਵਲੋਂ 90336 ਮੀਟਰਿਕ ਟਨ, ਮਾਰਕਫੈਡ ਵਲੋਂ 37534 ਮੀਟਰਿਕ ਟਨ, ਪਨਸਪ ਵਲੋਂ 42499 ਮੀਟਰਿਕ ਟਨ, ਵੇਅਰ ਹਾਊਸ ਵਲੋਂ 19323 ਮੀਟਰਿਕ ਟਨ, ਐਫ. ਸੀ. ਆਈ. ਵਲੋਂ 4989 ਮੀਟਰਿਕ ਟਨ ਤੇ ਵਪਾਰੀਆਂ ਵਲੋਂ 413 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿਚ ਹੀ ਵਾਹ ਦੇਣ ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਣ ਦਾ ਖ਼ਾਤਮਾ ਕੀਤਾ ਜਾ ਸਕੇਗਾ ਉੱਥੇ ਹੀ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਦੀ ਜ਼ਮਾਨਤ ਕਰਵਾਉਣ ਤੋਂ ਗੁਰੇਜ਼ ਕਰਨ ਲੋਕ- ਬਾਬਾ ਸੁਖਪਾਲ ਸਿੰਘ ਪਾਲੀ ਅਗਲੀ ਖ਼ਬਰ ਪੁਲਿਸ ਨੇ 17 ਕਿੱਲੋ ਭੁੱਕੀ ਸਮੇਤ ਇਕ ਨੂੰ ਕੀਤਾ ਕਾਬੂ
Ad Position 24