ਪੁਲਿਸ ਨੇ 17 ਕਿੱਲੋ ਭੁੱਕੀ ਸਮੇਤ ਇਕ ਨੂੰ ਕੀਤਾ ਕਾਬੂ
ਜਖਵਾਲੀ, 22 ਅਕਤੂਬਰ (ਨਿਰਭੈ ਸਿੰਘ)- ਥਾਣਾ ਮੂਲੇਪੁਰ ਦੀ ਪੁਲਿਸ ਨੇ 17 ਕਿੱਲੋ ਭੁੱਕੀ ਚੁੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਸਰਹਿੰਦ-ਪਟਿਆਲਾ ਮਾਰਗ ਸਥਿਤ ਪਿੰਡ ਨੌਲੱਖਾ ਵਿਖੇ ਇਕ ਆਲਟੋ ਕਾਰ ਪਟਿਆਲਾ ਵਲੋਂ ਆ ਰਹੀ ਸੀ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਕਾਰ ਡਰਾਈਵਰ ਨੇ ਕਾਰ ਰੋਕ ਲਈ ਅਤੇ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾਇਆ ਹੋਇਆ ਸੀ, ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੀ ਪਿਛਲੀ ਸੀਟ ਉੱਪਰ ਇਕ ਪੀਲੇ ਰੰਗ ਦਾ ਥੈਲਾ ਵਜ਼ਨਦਾਰ ਪਿਆ ਸੀ ਜਿਸ ਵਿਚੋਂ ਪੁਲਿਸ ਨੂੰ 17 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ।
ਜਖਵਾਲੀ, 22 ਅਕਤੂਬਰ (ਨਿਰਭੈ ਸਿੰਘ)- ਥਾਣਾ ਮੂਲੇਪੁਰ ਦੀ ਪੁਲਿਸ ਨੇ 17 ਕਿੱਲੋ ਭੁੱਕੀ ਚੁੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਸਰਹਿੰਦ-ਪਟਿਆਲਾ ਮਾਰਗ ਸਥਿਤ ਪਿੰਡ ਨੌਲੱਖਾ ਵਿਖੇ ਇਕ ਆਲਟੋ ਕਾਰ ਪਟਿਆਲਾ ਵਲੋਂ ਆ ਰਹੀ ਸੀ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਕਾਰ ਡਰਾਈਵਰ ਨੇ ਕਾਰ ਰੋਕ ਲਈ ਅਤੇ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾਇਆ ਹੋਇਆ ਸੀ, ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੀ ਪਿਛਲੀ ਸੀਟ ਉੱਪਰ ਇਕ ਪੀਲੇ ਰੰਗ ਦਾ ਥੈਲਾ ਵਜ਼ਨਦਾਰ ਪਿਆ ਸੀ ਜਿਸ ਵਿਚੋਂ ਪੁਲਿਸ ਨੂੰ 17 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਭੂਕੀ ਸਮੇਤ ਕਾਬੂ ਕੀਤੇ ਵਿਅਕਤੀ ਦੀ ਪਛਾਣ ਰਮੇਸ਼ ਕੁਮਾਰ ਵਾਸੀ ਪਿੰਡ ਮਨਜ਼ੂਰੀ (ਹਰਿਆਣਾ) ਵਜੋਂ ਹੋਈ ਹੈ, ਜਿਸ ਦੇ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਾਬੂ ਕੀਤੇ ਰਮੇਸ਼ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।