08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ ਵਿੱਦਿਅਕ ਦੌਰਾ

ਫ਼ਤਹਿਗੜ੍ਹ ਸਾਹਿਬ, 7 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਬੀ. ਐਸ.

Ad Position 21
No active advertisement
ਅਜੀਤ ਡੈਸਕ 08-10-2026
ਫ਼ਤਹਿਗੜ੍ਹ ਸਾਹਿਬ, 7 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਬੀ. ਐਸ. ਸੀ. (ਆਨਰਜ਼) ਖੇਤੀਬਾੜੀ ਦੇ ਵਿਦਿਆਰਥੀਆਂ ਨੂੰ ‘ਪੇਂਡੂ ਖੇਤੀਬਾੜੀ ਕਾਰਜ ਅਨੁਭਵ’ (ਰਾਵੇ) ਪ੍ਰੋਗਰਾਮ ਤਹਿਤ ਖੇਤਰੀ ਫਲ ਖੋਜ ਕੇਂਦਰ ਬਹਾਦਰਗੜ੍ਹ ਪਟਿਆਲਾ ਦਾ ਦੌਰਾ ਕਰਵਾਇਆ ਗਿਆ। ਇਹ ਦੌਰਾ ਵਿਦਿਆਰਥੀਆਂ ਨੂੰ ਫਲਾਂ ਦੀਆਂ ਫ਼ਸਲਾਂ, ਹੌਰਟੀਕਲਚਰ ਖੋਜ ਤੇ ਫ਼ਲਾਂ ਦੀਆਂ ਵੱਖ-ਵੱਖ ਕਿਸਮਾਂ ਆਦਿ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਦੌਰੇ ਦੌਰਾਨ ਹੌਰਟੀਕਲਚਰ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਅੰਬ, ਆੜੂ, ਨਾਸ਼ਪਾਤੀ, ਆਲੂਬੁਖ਼ਾਰਾ, ਚੀਕੂ, ਕਿੰਨੂ ਤੇ ਸੁੱਕੇ ਮੇਵਿਆਂ ਸਮੇਤ ਵੱਖ-ਵੱਖ ਫਲਾਂ ਦੀਆਂ ਫ਼ਸਲਾਂ ਅਤੇ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਗ਼ਬਾਨੀ ਵਿਚ ਇਨ੍ਹਾਂ ਦੀ ਮਹੱਤਤਾ ਅਤੇ ਉਚਿੱਤ ਕਿਸਮਾਂ ਦੀ ਚੋਣ ਬਾਰੇ ਵੀ ਦੱਸਿਆ। ਇਸ ਮੌਕੇ ਵਿਦਿਆਰਥੀਆਂ ਨੇ ‘ਗ੍ਰਾਫਟਿੰਗ’ ਤਕਨੀਕ ਦੇ ਵਿਹਾਰਕ ਪੱਖਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਖੋਜ ਕੇਂਦਰਾਂ ਦੇ ਦੌਰੇ ਵਿਦਿਆਰਥੀਆਂ ਨੂੰ ਫ਼ਸਲਾਂ ਦੀ ਵਿਭਿੰਨਤਾ, ਖੇਤੀ ਦੇ ਉੱਨਤ ਤਰੀਕਿਆਂ ਤੇ ਖੇਤੀਬਾੜੀ ਖੋਜ ਦੇ ਵਿਹਾਰਕ ਪੱਖਾਂ ਨੂੰ ਸਮਝਣ ਵਿਚ ਸਹਾਇਤਾ ਕਰਦੇ ਹਨ। ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਸੰਤੋਸ਼ ਕੁਮਾਰ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਨੂੰ ਮਾਹਿਰਾਂ ਨਾਲ ਗੱਲਬਾਤ ਕਰਨ ਅਤੇ ਵਿੱਦਿਅਕ ਗਿਆਨ ਨੂੰ ਵਿਹਾਰਕ ਅਮਲ ਨਾਲ ਜੋੜਨ ਦਾ ਮੌਕਾ ਦਿੰਦੇ ਹਨ। ਇਸ ਦੌਰਾਨ ਡਾ. ਸੰਦੀਪ ਕੁਮਾਰ ਸਿੰਘ, ਡਾ. ਗੋਪਾਲ ਮਣੀ, ਡਾ. ਸੁਮਨ ਤੇ ਡਾ. ਪ੍ਰਵੀਨ ਕੁਮਾਰ ਯਾਦਵ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੀ. ਆਈ. ਐਮ. ਟੀ. ਨੇ ਵਿਦਿਆਰਥੀਆਂ ਲਈ ਵਿੱਤੀ ਦਕਸ਼ਤਾ ’ਤੇ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਸੇਵਕ ਵਜੋਂ 25 ਸਾਲ ਪੂਰੇ ਹੋਣ ’ਤੇ ਸਰਹਿੰਦ ਵਿਚ ‘ਸੇਵਾ ਜੋਤੀ ਯਾਤਰਾ’ ਦਾ ਆਯੋਜਨ
Ad Position 24