07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਰਲਡ ਯੂਨੀਵਰਸਿਟੀ ਵਿਖੇ ‘ਰਿਸਰਚ ਟੂਲਕਿੱਟ’ ਸੰਬੰਧੀ ਸਿਖਲਾਈ ਵਰਕਸ਼ਾਪ ਲਗਾਈ

ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ‘ਰਿਸਰਚ ਟੂਲਕਿੱਟ ਫ਼ਾਰ ਪੋਸਟਗ੍ਰੈਜੂਏਟ ਸਟੂਡੈਂਟਸ ਸਾਇੰਟਿਫਿਕ ਰਾਈਟਿੰਗ, ਡਾਟਾ ਵਿਜ਼ੂਅਲਾਈਜ਼ੇਸ਼ਨ ਐਂਡ ਪਬਲੀਕੇਸ਼ਨ’ ਵਿਸ਼ੇ ’ਤੇ ਕਰਵਾਈ ਗਈ ਇਕ ਹਫ਼ਤੇ ਦੀ ਹੱਥੀਂ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋਈ। ਇਹ ਵਰਕਸ਼ਾਪ ਡਾ.

Ad Position 21
No active advertisement
ਵਰਲਡ ਯੂਨੀਵਰਸਿਟੀ ਵਿਖੇ ‘ਰਿਸਰਚ ਟੂਲਕਿੱਟ’ ਸਬੰਧੀ ਹੱਥੀਂ ਸਿਖਲਾਈ ਵਰਕਸ਼ਾਪ ਵਿਚ ਸ਼ਾਮਿਲ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਭਾਗੀਦਾਰਾਂ ਨਾਲ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 07-10-2026
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ‘ਰਿਸਰਚ ਟੂਲਕਿੱਟ ਫ਼ਾਰ ਪੋਸਟਗ੍ਰੈਜੂਏਟ ਸਟੂਡੈਂਟਸ ਸਾਇੰਟਿਫਿਕ ਰਾਈਟਿੰਗ, ਡਾਟਾ ਵਿਜ਼ੂਅਲਾਈਜ਼ੇਸ਼ਨ ਐਂਡ ਪਬਲੀਕੇਸ਼ਨ’ ਵਿਸ਼ੇ ’ਤੇ ਕਰਵਾਈ ਗਈ ਇਕ ਹਫ਼ਤੇ ਦੀ ਹੱਥੀਂ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋਈ। ਇਹ ਵਰਕਸ਼ਾਪ ਡਾ. ਪਰਿਤ ਪਾਲ ਸਿੰਘ ਉਪ-ਕੁਲਪਤੀ ਤੇ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਦੀ ਅਗਵਾਈ ਹੇਠ ਅਤੇ ਡਾ. ਰਿਚਾ ਬਰਾੜ ਮੁਖੀ ਗਣਿਤ ਵਿਭਾਗ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਸ ਦਾ ਉਦੇਸ਼ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਿਚ ਖੋਜ, ਵਿਗਿਆਨਕ ਲੇਖਨ, ਡਾਟਾ ਵਿਜ਼ੂਅਲਾਈਜ਼ੇਸ਼ਨ, ਦਸਤਾਵੇਜ਼ ਤਿਆਰੀ ਅਤੇ ਖੋਜ-ਪੱਤਰ ਪ੍ਰਕਾਸ਼ਨ ਨਾਲ ਸਬੰਧਿਤ ਹੁਨਰਾਂ ਨੂੰ ਵਿਕਸਿਤ ਕਰਨਾ ਸੀ। ਵਰਕਸ਼ਾਪ ਦੌਰਾਨ ਡਾ. ਸੁਖਵਿੰਦਰ ਸਿੰਘ ਬਿਲਿੰਗ, ਡਾ. ਰਿਚਾ ਬਰਾੜ, ਡਾ. ਬ੍ਰਹਮਿਤ ਕੌਰ, ਡਾ. ਅਰਸ਼ਦੀਪ ਕੌਰ ਅਤੇ ਸਿਮਰਨਜੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਵਿਹਾਰਕ ਅਤੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ਵਿਚ ਖੋਜ-ਪੱਤਰ ਤਿਆਰ ਕਰਨ, ਲਾਟੇਕਸ ਰਾਹੀਂ ਖੋਜ ਲੇਖਨ, ਗਣਿਤਕ ਟਾਈਪਸੈਟਿੰਗ, ਟੇਬਲਾਂ ਅਤੇ ਗ੍ਰਾਫਿਕਸ, ਐਕਸਲ ਰਾਹੀਂ ਡਾਟਾ ਵਿਜ਼ੂਅਲਾਈਜ਼ੇਸ਼ਨ, ਜਰਨਲ ਟੈਂਪਲੇਟਸ ਤੇ ਖਰੜੇ ਤੋਂ ਪ੍ਰਕਾਸ਼ਨ ਤੱਕ ਦੀ ਪ੍ਰਕਿਰਿਆ ਬਾਰੇ ਸਿਖਲਾਈ ਦਿੱਤੀ ਗਈ। ਵਰਕਸ਼ਾਪ ਵਿਚ ਗਣਿਤ, ਖੇਤੀਬਾੜੀ, ਕਾਮਰਸ ਅਤੇ ਮੈਨੇਜਮੈਂਟ, ਅਰਥਸ਼ਾਸਤਰ ਅਤੇ ਫੂਡ ਪ੍ਰੋਸੈਸਿੰਗ ਐਂਡ ਟੈਕਨਾਲੋਜੀ ਸਮੇਤ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਇਕ ਅੰਤਰ-ਵਿਸ਼ਿਆਤਮਕ ਖੋਜ ਮਾਹੌਲ ਸਿਰਜਿਆ ਗਿਆ। ਸਮਾਪਤੀ ਸਮਾਰੋਹ ਦੀ ਸ਼ੁਰੂਆਤ ਪ੍ਰੀਨਾ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ। ਡਾ. ਪਰਿਤ ਪਾਲ ਸਿੰਘ ਨੇ ਗਣਿਤ ਵਿਭਾਗ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਵਿਚ ਮਜ਼ਬੂਤ ਖੋਜ ਸਭਿਆਚਾਰ ਵਿਕਸਿਤ ਕਰਨ ਵਿਚ ਸਹਾਇਕ ਹਨ। ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਖੋਜ ਨੈਤਿਕਤਾ ਅਤੇ ਇਮਾਨਦਾਰੀ ਨੂੰ ਇਕ ਜ਼ਿੰਮੇਵਾਰ ਅਤੇ ਸਫਲ ਖੋਜ-ਕਰਤਾ ਬਣਨ ਲਈ ਜ਼ਰੂਰੀ ਆਧਾਰ ਦੱਸਿਆ। ਵਰਕਸ਼ਾਪ ਦੀ ਸਫਲ ਸੰਪੂਰਨਤਾ ਵਿਦਿਆਰਥੀਆਂ ਦੀ ਖੋਜ ਸਮਰੱਥਾ, ਅਕਾਦਮਿਕ ਲੇਖਨ, ਤਕਨੀਕੀ ਹੁਨਰਾਂ ਅਤੇ ਪ੍ਰਕਾਸ਼ਨ ਲਈ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਈ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦੀ ਕੁੱਟਮਾਰ ਤੇ ਜਾਨੋ ਮਾਰਨ ਦੀਆਂ ਧਮਕੀਆਂ ਅਗਲੀ ਖ਼ਬਰ ਆਰ. ਓ. ਬੀ. ਨਿਰਮਾਣ ਨੂੰ ਲੈ ਕੇ ਸੰਘਰਸ਼ ਕਮੇਟੀ ਦੀ ਰੇਲਵੇ ਤੇ ਪੀ. ਡਬਲਯੂ. ਡੀ. ਅਧਿਕਾਰੀਆਂ ਨਾਲ ਮੀਟਿੰਗ
Ad Position 24