06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਿਧਾਇਕ ਰਾਏ ਨੇ ਬਾਸਕਿਟਬਾਲ ਮੁਕਾਬਲਿਆਂ ਦੇ ਆਖ਼ਰੀ ਦਿਨ ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ

ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਮਨਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਦਿੱਤੀ ਜਾ ਰਹੀ ਮੁੱਖ ਤਰਜੀਹ ਨੇ ਪਿੰਡਾਂ ਤੇ ਸ਼ਹਿਰਾਂ ਦੀ ਖੇਡ ਪ੍ਰਤਿਭਾ ਲਈ ਆਪਣਾ ਹੁਨਰ ਵਿਖਾਉਣ ਦਾ ਵਿਸ਼ਾਲ ਮੰਚ ਤਿਆਰ ਕੀਤਾ ਹੈ। ਜਦੋਂ ਨੌਜਵਾਨਾਂ ਦੇ ਕਦਮ ਖੇਡ ਮੈਦਾਨ ਵੱਲ ਵਧਦੇ ਹਨ ਤਾਂ ਉਨ੍ਹਾਂ ਦੀ ਊਰਜਾ ਨੂੰ ਮੰਜ਼ਿਲ, ਮਿਹਨਤ ਨੂੰ ਮਕਸਦ ਅਤੇ ਜੀਵਨ ਨੂੰ ਅਨੁਸ਼ਾਸਨ ਮਿਲਦਾ ਹੈ।

Ad Position 21
No active advertisement
ਹਲਕਾ ਵਿਧਾਇਕ ਰਾਏ ਖਿਡਾਰੀਆਂ ਨਾਲ ਹੱਥ ਮਿਲਾਉਂਦੇ ਹੋਏ। ਤਸਵੀਰ: ਕਰਨ 07-10-2026
ਫ਼ਤਹਿਗੜ੍ਹ ਸਾਹਿਬ, 6 ਅਕਤੂਬਰ (ਮਨਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਦਿੱਤੀ ਜਾ ਰਹੀ ਮੁੱਖ ਤਰਜੀਹ ਨੇ ਪਿੰਡਾਂ ਤੇ ਸ਼ਹਿਰਾਂ ਦੀ ਖੇਡ ਪ੍ਰਤਿਭਾ ਲਈ ਆਪਣਾ ਹੁਨਰ ਵਿਖਾਉਣ ਦਾ ਵਿਸ਼ਾਲ ਮੰਚ ਤਿਆਰ ਕੀਤਾ ਹੈ। ਜਦੋਂ ਨੌਜਵਾਨਾਂ ਦੇ ਕਦਮ ਖੇਡ ਮੈਦਾਨ ਵੱਲ ਵਧਦੇ ਹਨ ਤਾਂ ਉਨ੍ਹਾਂ ਦੀ ਊਰਜਾ ਨੂੰ ਮੰਜ਼ਿਲ, ਮਿਹਨਤ ਨੂੰ ਮਕਸਦ ਅਤੇ ਜੀਵਨ ਨੂੰ ਅਨੁਸ਼ਾਸਨ ਮਿਲਦਾ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2026 ਸੀਜ਼ਨ 04 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਬਾਸਕਿਟਬਾਲ ਦੇ ਆਖ਼ਰੀ ਦਿਨ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਮੌਕੇ ਕੀਤਾ। ਵਿਧਾਇਕ ਰਾਏ ਨੇ ਕਿਹਾ ਕਿ ਖੇਡਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਇਕ ਮਜ਼ਬੂਤ ਸਮਾਜਿਕ ਢਾਲ ਵੀ ਬਣਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਜਿੱਤ-ਹਾਰ ਦੀ ਸੋਚ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਖੇਡਾਂ ਦਾ ਹਿੱਸਾ ਬਣਨ ਅਤੇ ਤੰਦਰੁਸਤ, ਨਸ਼ਾ-ਮੁਕਤ ਤੇ ਖੇਡਦਾ ਪੰਜਾਬ ਸਿਰਜਣ ਵਿਚ ਆਪਣੀ ਭੂਮਿਕਾ ਨਿਭਾਉਣ। ਇਸ ਮੌਕੇ ਖੇਡ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਐਥਲੈਟਿਕਸ ਅੰਡਰ-17 ਦੀ 100 ਮੀਟਰ ਦੌੜ ਵਿਚ ਅਬਰਾਨ ਖਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਫੈਨਸਿੰਗ (ਅੰਡਰ-14 ਲੜਕੇ, ਫੁਆਇਲ) ਮੁਕਾਬਲੇ ਵਿਚ ਜਸਦੀਪ ਸਿੰਘ ਨੇ ਪਹਿਲਾ, ਸੇਵਕ ਸਾਰਕੀ ਨੇ ਦੂਜਾ, ਜਦਕਿ ਏਕਮਨੂਰ ਸਿੰਘ ਅਤੇ ਵੰਸ਼ਨੂਰ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਫੁਆਇਲ ਵਰਗ ਵਿਚ ਮਨਿੰਦਰ ਸਿੰਘ ਪਹਿਲੇ, ਮਨਵਿੰਦਰ ਸਿੰਘ ਦੂਜੇ ਤੇ ਬਲਵਿੰਦਰ ਸਿੰਘ ਤੇ ਕਰਨਵੀਰ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਫੁਆਇਲ ਵਰਗ ਵਿਚ ਸਹਿਜਪ੍ਰੀਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ ਤੇ ਤੇਗਨੂਰ ਕੌਰ ਤੇ ਅਵਨੀਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਗੱਤਕਾ (ਅੰਡਰ-17 ਲੜਕੇ, ਸਿੰਗਲ ਸੋਟੀ ਵਿਅਕਤੀਗਤ) ਮੁਕਾਬਲੇ ਵਿਚ ਜਪਜੋਤ ਸਿੰਘ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਜਾ ਅਤੇ ਜਸਕੀਰਤ ਸਿੰਘ ਤੇ ਜਪਜੀਤ ਪ੍ਰਤਾਪ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਗੱਤਕਾ (ਅੰਡਰ-17 ਲੜਕੇ, ਫਰੀ ਸੋਟੀ ਵਿਅਕਤੀਗਤ) ਵਰਗ ਵਿਚ ਕਰਨਦੀਪ ਸਿੰਘ ਪਹਿਲੇ, ਹਰਮਨਦੀਪ ਸਿੰਘ ਦੂਜੇ ਅਤੇ ਅਰਮਾਨਜੋਤ ਸਿੰਘ ਤੇ ਅਚਨ ਬਡਗੋਤੀ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਗੱਤਕਾ (ਅੰਡਰ-21 ਲੜਕੇ, ਸਿੰਗਲ ਸੋਟੀ ਵਿਅਕਤੀਗਤ) ਮੁਕਾਬਲੇ ਵਿਚ ਜਸਕਰਨ ਸਿੰਘ ਨੇ ਪਹਿਲਾ, ਅਗਨਦੀਪ ਸਿੰਘ ਨੇ ਦੂਜਾ ਤੇ ਅਰਸ਼ਦੀਪ ਸਿੰਘ ਤੇ ਬਲਕਾਰ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਰਸ਼ਪਿੰਦਰ ਰਾਜਾ ਚੇਅਰਮੈਨ ਮਾਰਕਿਟ ਕਮੇਟੀ ਚਨਾਰਥਲ, ਮਨਦੀਪ ਸਿੰਘ ਪੋਲਾ ਬਲਾਕ ਸੰਮਤੀ ਮੈਂਬਰ ਬਲਾਕ ਖੇੜਾ, ਪ੍ਰਿੰਸ ਸ਼ਰਮਾ, ਡਾ. ਹਤਿੰਦਰ ਸੂਰੀ, ਜਰਨੈਲ ਸਿੰਘ, ਰਾਜੇਸ਼ ਮਦਾਨ, ਡਾ. ਬਬੀਤਾ ਚੋਪੜਾ, ਵਿਕਾਸ ਸ਼ਰਮਾ ਸਮੇਤ ਵੱਡੀ ਗਿਣਤੀ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਹਿਰਾਮਪੁਰ ’ਚ ਜ਼ਮੀਨੀ ਰਸਤੇ ਨੂੰ ਲੈ ਕੇ ਚੱਲੀਆਂ ਗੋਲੀਆਂ ਅਗਲੀ ਖ਼ਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Ad Position 24