05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਖਮਾਣੋਂ, 4 ਅਕਤੂਬਰ (ਜੋਗਿੰਦਰ ਪਾਲ)- ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਵਿਚ ਜੋ 8 ਪ੍ਰਤੀਸ਼ਤ ਵਾਧੇ ਸਬੰਧੀ ਪੱਤਰ ਜਾਰੀ ਕੀਤਾ ਗਿਆ, ਉਸ ਵਿਚ ਡਿਊ ਮਹਿੰਗਾਈ ਭੱਤੇ ਦੀਆਂ ਤਰੀਕਾਂ ਅਤੇ ਪ੍ਰਤੀਸ਼ਤ ਨਾ ਦੱਸਣਾ ਤੇ ਏਰੀਅਰ ਬਾਰੇ ਜੇਕਰ ਨਾ ਕਰਨਾ ਇਕ ਸਾਜ਼ਿਸ਼ ਅਧੀਨ ਕੀਤਾ ਗਿਆ ਹੈ ਤਾਂ ਜੋ ਮਹਿੰਗਾਈ ਭੱਤੇ ਨੂੰ ਡੀਲਿੰਕ ਕੀਤਾ ਜਾ ਸਕੇ ਅਤੇ 2023 ਤੋਂ ਅਤੇ 2024 ਤੋਂ 2026 ਤੱਕ ਦਾ ਏਰੀਆ ਨਾ ਦੇਣਾ ਪਵੇ।

Ad Position 21
No active advertisement
ਅਜੀਤ ਡੈਸਕ 05-10-2026
ਖਮਾਣੋਂ, 4 ਅਕਤੂਬਰ (ਜੋਗਿੰਦਰ ਪਾਲ)- ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਵਿਚ ਜੋ 8 ਪ੍ਰਤੀਸ਼ਤ ਵਾਧੇ ਸਬੰਧੀ ਪੱਤਰ ਜਾਰੀ ਕੀਤਾ ਗਿਆ, ਉਸ ਵਿਚ ਡਿਊ ਮਹਿੰਗਾਈ ਭੱਤੇ ਦੀਆਂ ਤਰੀਕਾਂ ਅਤੇ ਪ੍ਰਤੀਸ਼ਤ ਨਾ ਦੱਸਣਾ ਤੇ ਏਰੀਅਰ ਬਾਰੇ ਜੇਕਰ ਨਾ ਕਰਨਾ ਇਕ ਸਾਜ਼ਿਸ਼ ਅਧੀਨ ਕੀਤਾ ਗਿਆ ਹੈ ਤਾਂ ਜੋ ਮਹਿੰਗਾਈ ਭੱਤੇ ਨੂੰ ਡੀਲਿੰਕ ਕੀਤਾ ਜਾ ਸਕੇ ਅਤੇ 2023 ਤੋਂ ਅਤੇ 2024 ਤੋਂ 2026 ਤੱਕ ਦਾ ਏਰੀਆ ਨਾ ਦੇਣਾ ਪਵੇ। ਇਸੇ ਤਰ੍ਹਾਂ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ 18 ਅਗਸਤ ਨੂੰ ਕੀਤੀ ਗਈ ਮੀਟਿੰਗ ਦੀ ਪ੍ਰੋਸੀਡਿੰਗ ਜਨਤਕ ਨਾ ਕਰਨ ਤੋਂ ਸਰਕਾਰ ਦੀ ਨੀਅਤ ਸ਼ੱਕੀ ਬਣਦੀ ਹੈ। ਇਸੇ ਕਰਕੇ ਹੁਣ ਸਰਕਾਰ ਵਿਰੁੱਧ ਮੁਲਾਜ਼ਮਾਂ ਪੈਨਸ਼ਨਰਾਂ ਵਲੋਂ ਸੰਘਰਸ਼ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਜਾ ਰਿਹਾ ਹੈ। ਇਸੇ ਲੜੀ ਵਿਚ ਹੁਣ 10 ਅਕਤੂਬਰ ਨੂੰ ਸੰਗਰੂਰ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਮੈਂਬਰਾਂ ਨੂੰ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਗਈ। ਮੀਟਿੰਗ ਦੌਰਾਨ ਮੈਂਬਰਾਂ ਵਲੋਂ ਲੈਕਚਰਾਰ ਰਣਜੀਤ ਮੋਦਗਿਲ ਦੇ ਜਵਾਨ ਬੇਟੇ ਸ਼ਿਵਜੋਤ ਮੌਦਗਿਲ ਦੀ ਮੌਤ ਉੱਤੇ ਦੁੱਖ ਵੀ ਪ੍ਰਗਟ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਜਟਾਣਾ, ਭਗਤ ਸਿੰਘ ਪੰਜਕੋਹਾ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ, ਕਰਤਾਰ ਸਿੰਘ ਜਟਾਣਾ, ਰਮੇਸ਼ ਕੁਮਾਰ ਭੜੀ, ਪ੍ਰੀਤਮ ਸਿੰਘ ਬਾਜਵਾ, ਚਰਨ ਸਿੰਘ ਰਾਏ, ਤਰਲੋਕ ਸਿੰਘ, ਜਰਨੈਲ ਸਿੰਘ ਮਨੈਲਾ, ਸਤੀਸ਼ ਕੁਮਾਰ ਸੰਘੋਲ, ਲਾਭ ਸਿੰਘ ਘੁਮਾਣ, ਬਹਾਦਰ ਸਿੰਘ, ਅਜਮੇਰ ਸਿੰਘ ਮਨੈਲੀ, ਗੁਰਦਿੱਤ ਸਿੰਘ ਢੋਲੇਵਾਲ, ਮਹਿੰਦਰ ਸਿੰਘ ਸੁਹਾਵੀ, ਸਰਬਜੀਤ ਸਿੰਘ ਅਮਰਾਲਾ, ਕਮਲਜੀਤ ਸਿੰਘ ਸੰਘੋਲ, ਸੁਖਦੇਵ ਸਿੰਘ ਕੰਗ, ਤਾਰਾ ਸਿੰਘ, ਪਿਆਰਾ ਸਿੰਘ ਭੁੱਟਾ, ਸੁਭਾਸ਼ ਚੰਦਰ ਜੈਨ, ਧਿਆਨ ਸਿੰਘ ਜਟਾਣਾ, ਪਿਆਰਾ ਸਿੰਘ ਸੁਹਾਵੀ, ਸੇਵਕ ਸਿੰਘ, ਗੁਰਮੁਖ ਸਿੰਘ ਧਨੌਲਾ, ਹਰਜਿੰਦਰ ਸਿੰਘ ਕਾਲੇਵਾਲ ਤੇ ਚਰਨਜੀਤ ਸਿੰਘ ਮਨੈਲੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਸਿੰਘ ਢੀਂਡਸਾ ਅਜਨੇਰ ਸੁਸਾਇਟੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੀ ਕਾਮਰਸ ਐਸੋਸੀਏਸ਼ਨ ਵਲੋਂ ਬੁੱਕ ਐਕਸਚੇਂਜ ਪ੍ਰੋਗਰਾਮ
Ad Position 24