ਝੋਨਾ ਮਿਲਿੰਗ ਪਾਲਿਸੀ ਦੀਆਂ ਸ਼ਰਤਾਂ ’ਤੇ ਸ਼ੈਲਰ ਮਾਲਕਾਂ ’ਚ ਰੋਸ, ਸਰਕਾਰ ਨਾਲ ਇਕਰਾਰਨਾਮੇ ’ਤੇ ਬਾਰਦਾਨਾ ਦੇਣ ਤੋਂ ਇਨਕਾਰ
ਜਖਵਾਲੀ, 1 ਅਕਤੂਬਰ (ਨਿਰਭੈ ਸਿੰਘ)- ਸ਼ੈਲਰ ਐਸੋਸੀਏਸ਼ਨ ਚਨਾਰਥਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ। ਇਹ ਮੀਟਿੰਗ ਪਰਮਜੀਤ ਸਿੰਘ ਪ੍ਰਧਾਨ, ਸ਼ਰਨਜੀਤ ਸਿੰਘ ਰਜਵਾੜਾ ਦੀ ਦੇਖ-ਰੇਖ ਹੇਠ ਹੋਈ।
ਸ਼
ਸ਼ੈਲਰ ਐਸੋਸੀਏਸ਼ਨ ਚਨਾਰਥਲ ਦੀ ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ ਸ਼ੈਲਰ ਮਾਲਕ। ਅਜੀਤ ਤਸਵੀਰ
02-10-2026
ਜਖਵਾਲੀ, 1 ਅਕਤੂਬਰ (ਨਿਰਭੈ ਸਿੰਘ)- ਸ਼ੈਲਰ ਐਸੋਸੀਏਸ਼ਨ ਚਨਾਰਥਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ। ਇਹ ਮੀਟਿੰਗ ਪਰਮਜੀਤ ਸਿੰਘ ਪ੍ਰਧਾਨ, ਸ਼ਰਨਜੀਤ ਸਿੰਘ ਰਜਵਾੜਾ ਦੀ ਦੇਖ-ਰੇਖ ਹੇਠ ਹੋਈ। ਇਸ ਦੌਰਾਨ ਝੋਨਾ ਮਿਲਿੰਗ ਸੀਜ਼ਨ 2026-27 ਲਈ ਜਾਰੀ ਮਿਲਿੰਗ ਪਾਲਿਸੀ ਦੀਆਂ ਸ਼ਰਤਾਂ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਨਵੀਂ ਮਿਆਰੀ ਕਾਰਜ ਪ੍ਰਣਾਲੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼ੈਲਰ ਮਾਲਕਾਂ ਨੇ ਇਨ੍ਹਾਂ ਸ਼ਰਤਾਂ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਫ਼ਿਲਹਾਲ ਸਰਕਾਰ ਨਾਲ ਐਗਰੀਮੈਂਟ ਕਰਨ ਅਤੇ ਝੋਨੇ ਲਈ ਬਾਰਦਾਨਾ ਦੇਣ ਤੋਂ ਇਨਕਾਰ ਕਰਨ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਦੌਰਾਨ ਸ਼ੈਲਰ ਮਾਲਕਾਂ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਵਲੋਂ ਵੱਡੀ ਮਾਤਰਾ ਵਿਚ ਹਾਈਬ੍ਰਿਡ ਝੋਨਾ ਲਗਾਇਆ ਗਿਆ ਹੈ, ਜਿਸ ਦੀ ਮਿਲਿੰਗ ਦੌਰਾਨ ਚੌਲ ਦੇ ਟੁੱਟਣ ਦੀ ਮਾਤਰਾ ਵੱਧ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਮਿਲਿੰਗ ਪਾਲਿਸੀ ਵਿਚ ਝੋਨੇ ਦੇ ਟੋਟੇ ਦੀ ਮਨਜ਼ੂਰਸ਼ੁਦਾ ਮਿਕਦਾਰ 25 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕੀਤੇ ਜਾਣ ਕਾਰਨ ਸ਼ੈਲਰ ਮਾਲਕਾਂ ਲਈ ਮਿਲਿੰਗ ਕਰਨਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਸਟਾਕ ਦੀ ਜਾਂਚ ਦੌਰਾਨ ਘੱਟ ਸਟਾਕ ਮਿਲਣ ਦੀ ਸੂਰਤ ਵਿਚ ਦੁੱਗਣੀ ਰਕਮ, ਵਿਆਜ ਅਤੇ ਮਾਮਲਾ ਦਰਜ ਕਰਨ ਦੀ ਵਿਵਸਥਾ ਸ਼ੈਲਰ ਮਾਲਕਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਐਫ਼.ਸੀ.ਆਈ ਦੇ ਗੁਦਾਮਾਂ ਵਿਚ ਪਹਿਲਾਂ ਹੀ ਚੌਲ ਦਾ ਵੱਡਾ ਸਟਾਕ ਪਿਆ ਹੋਣ ਕਾਰਨ ਸਪੇਸ ਦੀ ਕਮੀ ਹੋਣ ਦਾ ਵੀ ਮੁੱਦਾ ਉਠਾਇਆ ਗਿਆ। ਸ਼ੈਲਰ ਮਾਲਕਾਂ ਨੇ ਮੰਗ ਕੀਤੀ ਕਿ ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਤੋਂ ਬਾਅਦ ਉਸ ਨੂੰ ਆਪਣੀ ਕਸਟਡੀ ਵਿਚ ਰੱਖਣ ਅਤੇ ਮਿਲਿੰਗ ਦੀ ਲੋੜ ਅਨੁਸਾਰ ਸ਼ੈਲਰਾਂ ਨੂੰ ਝੋਨਾ ਜਾਰੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੀ ਵੀ ਲਗਭਗ 15 ਤੋਂ 20 ਫ਼ੀਸਦੀ ਝੋਨਾ ਮਿਲਿੰਗ ਬਕਾਇਆ ਦੱਸੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਇਨ੍ਹਾਂ ਮਸਲਿਆਂ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਕਿਸਾਨਾਂ ਦਾ ਝੋਨਾ ਸਮੇਂ ਸਿਰ ਸ਼ੈਲਰਾਂ ਵਿੱਚ ਪਹੁੰਚ ਸਕੇ ਅਤੇ ਮਿਲਿੰਗ ਦਾ ਕੰਮ ਸੁਚੱਜੇ ਢੰਗ ਨਾਲ ਹੋ ਸਕੇ। ਇਸ ਮੌਕੇ ਪਰਮਜੀਤ ਸਿੰਘ ਪ੍ਰਧਾਨ, ਸ਼ਰਨਜੀਤ ਸਿੰਘ ਰਜਵਾੜਾ, ਗੁਰਿੰਦਰ ਸਿੰਘ ਗੁਰੀ, ਬਲਜਿੰਦਰ ਸਿੰਘ ਅਤਾਪੁਰ, ਹਰਪਾਲ ਸਿੰਘ ਚਨਾਰਥਲ, ਮੋਹਨ ਲਾਲ, ਦਵਿੰਦਰ ਸਿੰਘ, ਹਰਦੀਪ ਸਿੰਘ ਬੈਂਸ, ਵਿਜੇ ਵੀਰ ਸਿੰਘ, ਸਿਦਕਪਾਲ ਸੋਹੀ, ਗੁਰਸ਼ਰਨ ਸਿੰਘ ਅਤੇ ਹੋਰ ਸ਼ੈਲਰ ਮਾਲਕ ਹਾਜ਼ਰ ਸਨ।