ਖੱਤਰੀ ਸਭਾ ਨੇ 51 ਫਲਦਾਰ ਤੇ ਛਾਂਦਾਰ ਬੂਟੇ ਲਗਾਏ
ਮੰਡੀ ਗੋਬਿੰਦਗੜ੍ਹ, 25 ਸਤੰਬਰ (ਇਕਬਾਲਦੀਪ ਸੰਧੂ)-ਖੱਤਰੀ ਸਭਾ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਡਾ. ਮਨਮੋਹਨ ਕੌਸ਼ਲ ਦੀ ਪ੍ਰਧਾਨਗੀ ਹੇਠ ਪਿੰਡ ਅਜਨਾਲੀ ਦੇ ਤ੍ਰਿਲੋਕਪੁਰੀ ਸਤੀ ਮਾਤਾ ਮੰਦਰ ਕੰਪਲੈਕਸ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ।
ਮੰਡੀ ਗੋਬਿੰਦਗੜ੍ਹ, 25 ਸਤੰਬਰ (ਇਕਬਾਲਦੀਪ ਸੰਧੂ)-ਖੱਤਰੀ ਸਭਾ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਡਾ. ਮਨਮੋਹਨ ਕੌਸ਼ਲ ਦੀ ਪ੍ਰਧਾਨਗੀ ਹੇਠ ਪਿੰਡ ਅਜਨਾਲੀ ਦੇ ਤ੍ਰਿਲੋਕਪੁਰੀ ਸਤੀ ਮਾਤਾ ਮੰਦਰ ਕੰਪਲੈਕਸ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ। ਇਸ ਦੌਰਾਨ ਸਭਾ ਦੇ ਮੈਂਬਰਾਂ ਵਲੋਂ 51 ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਪ੍ਰਧਾਨ ਡਾ. ਮਨਮੋਹਨ ਕੌਸ਼ਲ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼ ਅਤੇ ਸਿਹਤਮੰਦ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ। ਪੌਦੇ ਸਾਨੂੰ ਆਕਸੀਜਨ, ਫਲ, ਛਾਂ ਅਤੇ ਸਾਫ਼ ਵਾਤਾਵਰਨ ਪ੍ਰਦਾਨ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰੁੱਖ ਲਗਾਉਣ ਨਾਲ ਜਾਨਵਰਾਂ ਅਤੇ ਪੰਛੀਆਂ ਨੂੰ ਪਨਾਹ ਵੀ ਮਿਲਦੀ ਹੈ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਅਤੇ ਸਾਫ਼ ਪਾਣੀ ਪ੍ਰਦਾਨ ਕਰਨ ਲਈ, ਸਾਰਿਆਂ ਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਿਰਫ਼ ਰੁੱਖ ਲਗਾਈਏ ਹੀ ਨਹੀਂ, ਸਗੋਂ ਉਨ੍ਹਾਂ ਦੀ ਨਿਯਮਤ ਤੌਰ ’ਤੇ ਦੇਖਭਾਲ ਵੀ ਕਰੀਏ। ਇਸ ਮੌਕੇ ਜਨਰਲ ਸਕੱਤਰ ਜੀ.ਐੱਸ.ਰਾਏ, ਖ਼ਜ਼ਾਨਚੀ ਨਰੇਸ਼ ਚਿਕਰਸਾਲ, ਡਾ. ਜੋਗਿੰਦਰ ਸਿੰਘ ਮੈਣੀ, ਆਤਮਾਰਾਮ ਬੱਸੀ, ਵਿਨੋਦ ਖਹਿਰਾ, ਦਵਿੰਦਰ ਖਹਿਰਾ, ਰਾਕੇਸ਼ ਬੱਸੀ, ਨਿਰਮਲ ਵਰਮਾ, ਵਿਜੇ ਭੱਲਾ, ਸੰਜੇ ਕੁਮਾਰ, ਐਡਵੋਕੇਟ ਸੌਰਵ ਬੱਸੀ ਅਤੇ ਖੱਤਰੀ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ