20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੰਤ ਪੌਲ ਹੀਲਿੰਗ ਚਰਚ ਦਾ 19ਵਾਂ ਸਾਲਾਨਾ ਸਮਾਗਮ ਸ਼ਰਧਾ ਤੇ ਨਾਲ ਮਨਾਇਆ

ਅਮਲੋਹ, 19 ਸਤੰਬਰ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਸੰਤ ਪੌਲ ਹੀਲਿੰਗ ਚਰਚ ਅਤੇ ਪਾਸਟਰ ਮਨਿਸਟਰੀ ਨਾਭਾ ਰੋਡ ਭੱਦਲਥੂਹਾ, ਅਮਲੋਹ ਦੇ ਮੁਖੀ ਸੰਤ ਗੁਰਮੀਤ ਸਿੰਘ ਇਮਾਨੁਅਲ ਦੀ ਅਗਵਾਈ ਹੇਠ 19ਵਾਂ ਸਾਲਾਨਾ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 20-09-2026
ਅਮਲੋਹ, 19 ਸਤੰਬਰ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਸੰਤ ਪੌਲ ਹੀਲਿੰਗ ਚਰਚ ਅਤੇ ਪਾਸਟਰ ਮਨਿਸਟਰੀ ਨਾਭਾ ਰੋਡ ਭੱਦਲਥੂਹਾ, ਅਮਲੋਹ ਦੇ ਮੁਖੀ ਸੰਤ ਗੁਰਮੀਤ ਸਿੰਘ ਇਮਾਨੁਅਲ ਦੀ ਅਗਵਾਈ ਹੇਠ 19ਵਾਂ ਸਾਲਾਨਾ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਸਮਾਜ ਵਿਚ ਆਪਣੀਆਂ ਸੇਵਾਵਾਂ ਰਾਹੀਂ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰਨ ਵਾਲੇ ਅਧਿਆਪਕਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਕਾ ਰਣਦੀਪ ਸਿੰਘ ਨਾਭਾ ਨੇ ਚਰਚ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਸੇਵਾ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਗਵਿੰਦਰ ਸਿੰਘ ਰੈਹਿਲ, ਗੁਰਪ੍ਰੀਤ ਸਿੰਘ ਗਰੇਵਾਲ ਸਾਬਕਾ ਸਰਪੰਚ, ਡਾ. ਹਰਵਿੰਦਰ ਰਾਜਗੜ੍ਹ, ਕੌਂਸਲਰ ਕੁਲਵਿੰਦਰ ਸਿੰਘ, ਪੰਮੀ ਜਿੰਦਲ, ਧਰਮਿੰਦਰ ਸਿੰਘ ਭੱਦਲਥੂਹਾ, ਪਾਸਟਰ ਜੌਰਜ ਮਸੀਹ, ਪਾਸਟਰ ਰੋਬਨ, ਜੌਹਨਸਨ, ਸੁਧੀਰ, ਸਿਧਾਰਥ, ਪ੍ਰੇਮ ਜੋਹਨ ਖੰਨਾ, ਅਮਨ ਗਿੱਲ, ਸੰਦੀਪ ਖੇੜਾ, ਸਨੀ, ਲਖਪਤ ਰਾਏ, ਸਤਪਾਲ (ਲੁਧਿਆਣਾ), ਕੁਲਤਾਰ, ਨੀਰਜ ਮੱਟੂ ਤੇ ਕਾਲਾ ਮਾਣਕੀ (ਸਾਰੇ ਪਾਸਟਰ), ਅਵਤਾਰ ਬਰੌਂਗਾ, ਪਰਵੀਨ, ਸੁਖਦੇਵ ਸਿੰਘ, ਰਾਜਵਿੰਦਰ ਕੌਰ, ਗੁਰਮੀਤ ਸੰਧੀ, ਸੁੱਖਾ ਖੁੰਮਣਾ, ਦਲਜੋਤ ਔਜਲਾ ਅਤੇ ਪੀ.ਏ. ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਐਡਵੋਕੇਟ ਗੁਰਦੀਪ ਕੌਰ ਵਾਲੀਆ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੂਦ ਸਭਾ ਸਰਹਿੰਦ ਨੇ ਸੂਦ ਪਰਿਵਾਰਾਂ ਦਾ ਧਾਰਮਿਕ ਮਿਲਣੀ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਕੀਤਾ ਧੰਨਵਾਦ
Ad Position 24