11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰਾਜ ਪੱਧਰੀ ਬਾਬਾ ਫ਼ਰੀਦ ਸਾਹਿਤ ਉਤਸਵ 19 ਤੋਂ 23 ਸਤੰਬਰ ਤੱਕ

ਪਟਿਆਲਾ, 11 ਸਤੰਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ ਰਾਜ ਪੱਧਰੀ ਬਾਬਾ ਫ਼ਰੀਦ ਸਾਹਿਤ ਉਤਸਵ 19 ਤੋਂ 23 ਸਤੰਬਰ ਤੱਕ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸਾਹਿਤਕ ਸਮਾਗਮਾਂ ਦੇ ਸਮਾਂਤਰ ਵਿਸ਼ਾਲ ਪੁਸਤਕ ਮੇਲਾ ਵੀ ਲਗਾਇਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਪਟਿਆਲਾ, 11 ਸਤੰਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ ਰਾਜ ਪੱਧਰੀ ਬਾਬਾ ਫ਼ਰੀਦ ਸਾਹਿਤ ਉਤਸਵ 19 ਤੋਂ 23 ਸਤੰਬਰ ਤੱਕ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸਾਹਿਤਕ ਸਮਾਗਮਾਂ ਦੇ ਸਮਾਂਤਰ ਵਿਸ਼ਾਲ ਪੁਸਤਕ ਮੇਲਾ ਵੀ ਲਗਾਇਆ ਜਾਵੇਗਾ। ਉਤਸਵ ਦੌਰਾਨ ਰੂ-ਬਰੂ, ਲੇਖਕ ਮਿਲਣੀਆਂ ਅਤੇ ਕਵੀ ਦਰਬਾਰ ਸਮੇਤ ਵੱਖ-ਵੱਖ ਸਾਹਿਤਕ ਗਤੀਵਿਧੀਆਂ ਹੋਣਗੀਆਂ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਜਾਣ ਵਾਲਾ ਇਹ ਸਾਹਿਤ ਉਤਸਵ ਹਰ ਸਾਲ ਹੋਰ ਬਿਹਤਰ ਤੇ ਵਿਸ਼ਾਲ ਹੁੰਦਾ ਜਾ ਰਿਹਾ ਹੈ ਅਤੇ ਸਾਹਿਤਕਾਰਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਇਸ ਦੀ ਉਡੀਕ ਕੀਤੀ ਜਾਂਦੀ ਹੈ। ਉਤਸਵ ਦਾ ਉਦਘਾਟਨ 19 ਸਤੰਬਰ ਨੂੰ ਸਵੇਰੇ 9:30 ਵਜੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਕਰਨਗੇ। ਇਸ ਮੌਕੇ ‘ਕਥਾ-ਕਾਰਵਾਂ’ ਤਹਿਤ ਬਲਵਿੰਦਰ ਸਿੰਘ ਗਰੇਵਾਲ ਤੇ ਜਤਿੰਦਰ ਹਾਂਸ ਨਾਲ ਗੁਰਮੀਤ ਕੜਿਆਲਵੀ ਸੰਵਾਦ ਰਚਾਉਣਗੇ। ਸ਼ਾਮ ਨੂੰ ‘ਯੁਵਾ ਸਾਹਿਤ ਦੇ ਸੰਗ’ ਤਹਿਤ ਆਗਾਜ਼ਬੀਰ ਤੇ ਰਣਧੀਰ ਨਾਲ ਡਾ. ਗੁਰਦੀਪ ਸਿੰਘ ਢਿੱਲੋਂ ਵਿਚਾਰ-ਵਟਾਂਦਰਾ ਕਰਨਗੇ। 20 ਸਤੰਬਰ ਨੂੰ ਨਾਵਲਕਾਰ ਡਾ. ਗੁਰਮਿੰਦਰ ਸਿੰਘ ਰੂਪੋਵਾਲੀ ਨਾਲ ਅਵਤਾਰ ਸਿੰਘ ਔਲਖ ਅਤੇ ਫ਼ਿਲਮਸਾਜ਼ ਜਸ ਗਰੇਵਾਲ ਨਾਲ ਡਾ. ਸੁਖਦਰਸ਼ਨ ਸਿੰਘ ਚਹਿਲ ਸੰਵਾਦ ਕਰਨਗੇ। 21 ਸਤੰਬਰ ਨੂੰ ਰੰਗਮੰਚ ਸੰਬੰਧੀ ਕੇਵਲ ਧਾਲੀਵਾਲ ਨਾਲ ਡਾ. ਜਗਦੀਪ ਸਿੰਘ ਸੰਧੂ ਵਿਚਾਰ-ਚਰਚਾ ਕਰਨਗੇ। 22 ਸਤੰਬਰ ਨੂੰ ਸ਼ੇਖ਼ ਫ਼ਰੀਦ ਕਵੀ ਦਰਬਾਰ ਹੋਵੇਗਾ। 23 ਸਤੰਬਰ ਨੂੰ ‘ਲੇਖਕ, ਪਾਠਕ ਤੇ ਪ੍ਰਕਾਸ਼ਕ’ ਵਿਸ਼ੇ ’ਤੇ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਕਿਸਾਨਾਂ ਨੇ ਪਾਵਰਕਾਮ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਡੀਏਵੀ ਸਕੂਲ ਸਟਾਫ ਵਲੋਂ ਮੁੱਖ ਮੰਤਰੀ ਰਾਹਤ ਕੋਸ਼ ’ਚ 1.24 ਲੱਖ ਰੁਪਏ ਦਾ ਯੋਗਦਾਨ
Ad Position 24