ਹਲਕਾ ਸਨੌਰ ਦਾ ਹਰ ਪਰਿਵਾਰ ਮੇਰਾ ਆਪਣਾ ਪਰਿਵਾਰ- ਇੰਦਰਪ੍ਰੀਤ ਕੌਰ ਸੰਧੂ
ਪਟਿਆਲਾ, 11 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਸ਼ਾਮ ਪਰਿਵਾਰ ਵਲੋਂ ਕਰਵਾਏ ਲੋੜਵੰਦ ਲੜਕੀਆਂ ਦੇ ਵਿਆਹਾਂ ’ਚ ਕਾਂਗਰਸੀ ਆਗੂ ਗੌਰਵ ਸੰਧੂ ਦੀ ਪਤਨੀ ਇੰਦਰਪ੍ਰੀਤ ਕੌਰ ਸੰਧੂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਉਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਸ਼ਾਮ ਪਰਿਵਾਰ ਹਮੇਸ਼ਾ ਹੀ ਲੋੜਵੰਦਾਂ ਲਈ ਅੱਗੇ ਖੜਿਆ ਹੈ ਅਤੇ ਇਸ ਪਰਿਵਾਰ ਵਲੋਂ ਲੋਕ ਭਲਾਈ ਲਈ ਕੀਤੇ ਹਰ ਕੰਮ ’ਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ।
ਪਟਿਆਲਾ, 11 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਸ਼ਾਮ ਪਰਿਵਾਰ ਵਲੋਂ ਕਰਵਾਏ ਲੋੜਵੰਦ ਲੜਕੀਆਂ ਦੇ ਵਿਆਹਾਂ ’ਚ ਕਾਂਗਰਸੀ ਆਗੂ ਗੌਰਵ ਸੰਧੂ ਦੀ ਪਤਨੀ ਇੰਦਰਪ੍ਰੀਤ ਕੌਰ ਸੰਧੂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਉਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਸ਼ਾਮ ਪਰਿਵਾਰ ਹਮੇਸ਼ਾ ਹੀ ਲੋੜਵੰਦਾਂ ਲਈ ਅੱਗੇ ਖੜਿਆ ਹੈ ਅਤੇ ਇਸ ਪਰਿਵਾਰ ਵਲੋਂ ਲੋਕ ਭਲਾਈ ਲਈ ਕੀਤੇ ਹਰ ਕੰਮ ’ਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਨੌਰ ’ਚ ਹਲਕਾ ਉਨ੍ਹਾਂ ਦਾ ਆਪਣਾ ਘਰ ਹੈ ਜਿਸ ’ਤੇ ਹਰੇਕ ਪਰਿਵਾਰ ਲਈ ਸੰਧੂ ਪਰਿਵਾਰ ਦੁੱਖ ਸੁੱਖ ’ਚ ਨਾਲ ਖੜਿਆ ਹੈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਵਲੋਂ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ ਮਾੜੀ ਪ੍ਰਧਾਨ, ਸ਼ਿਵ ਕੁਮਾਰ ਖਾਟੂ ਸ਼ਿਆਮ ਮੰਦਿਰ ਪ੍ਰਧਾਨ, ਰੋਮੀ ਬਾਂਸਲ, ਰਣਧੀਰ ਗਿੱਲ, ਨਛੱਤਰ ਸਿੰਘ, ਰੋਡੂ ਰਾਠੀ, ਸੱਤੀ ਰਾਠੀ, ਹਰਪਾਲ ਸਿੰਘ, ਤਨੂ ਸ਼ਰਮਾ, ਜਸ਼ਨਪ੍ਰੀਤ, ਲਵੀ, ਰਜਤ ਭਾਟੀਆ ਤੇ ਜਪ ਸਨੌਰ ਆਦਿ ਮੌਜੂਦ ਸਨ।