12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਰਕਾਰੀ ਸਕੂਲ ਭੜੀ ਦੇ ਸਾਬਕਾ ਵਿਦਿਆਰਥੀਆਂ ਦੀ ਮੀਟਿੰਗ ਹੋਈ

ਸੰਘੋਲ, 11 ਸਤੰਬਰ (ਗੁਰਨਾਮ ਸਿੰਘ ਚੀਨਾ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੜੀ ਅਲੂਮਨੀ ਐਸੋਸੀਏਸ਼ਨ ਦੀ ਗਵਰਨਿੰਗ ਕੌਂਸਲ ਤੇ ਐਗਜ਼ੈਕਟਿਵ ਕਮੇਟੀ ਭੜੀ ਦੀ ਮੀਟਿੰਗ ਪ੍ਰਧਾਨ ਨੌਰੰਗ ਸਿੰਘ ਦੀ ਪ੍ਰਧਾਨਗੀ ’ਚ ਹੋਈ। ਜਿਸ ਦੌਰਾਨ ਵਿੱਦਿਅਕ ਸੈਸ਼ਨ 2026-27 ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸੰਘੋਲ, 11 ਸਤੰਬਰ (ਗੁਰਨਾਮ ਸਿੰਘ ਚੀਨਾ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੜੀ ਅਲੂਮਨੀ ਐਸੋਸੀਏਸ਼ਨ ਦੀ ਗਵਰਨਿੰਗ ਕੌਂਸਲ ਤੇ ਐਗਜ਼ੈਕਟਿਵ ਕਮੇਟੀ ਭੜੀ ਦੀ ਮੀਟਿੰਗ ਪ੍ਰਧਾਨ ਨੌਰੰਗ ਸਿੰਘ ਦੀ ਪ੍ਰਧਾਨਗੀ ’ਚ ਹੋਈ। ਜਿਸ ਦੌਰਾਨ ਵਿੱਦਿਅਕ ਸੈਸ਼ਨ 2026-27 ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਦਿਅਕ ਸੈਸ਼ਨ ਦੌਰਾਨ ਪਿਛਲੇ ਸਾਲ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਸਹਾਇਤਾ ਰਾਸ਼ੀ ਵੰਡਣ ਲਈ ਅਕਤੂਬਰ ਮਹੀਨੇ ਵਿਚ ਸਮਾਗਮ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੀ ਰਹਿਨੁਮਾਈ ਵਿਚ ਕਰਵਾਉਣ ਦਾ ਨਿਰਣਾ ਲਿਆ ਗਿਆ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਸੰਸਥਾ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦਾ ਨਿਰਣਾ ਲਿਆ। ਮੀਟਿੰਗ ਦੌਰਾਨ ਦਲਜੀਤ ਸਿੰਘ ਭੰਗੂ ਪੀ. ਸੀ. ਐਸ., ਵਾਈਸ ਪ੍ਰਿੰਸੀਪਲ ਰੁਪਿੰਦਰ ਕੌਰ, ਲੈਕਚਰਾਰ ਰੋਹਿਤ ਸੂਦ, ਕਲਰਕ ਰਜੇਸ਼ ਕੌੜਾ, ਕ੍ਰਿਸ਼ਨ ਕੁਮਾਰ, ਨਿਰਮਲ ਦੱਤ, ਸੁਮਿਤਰਾ ਦੇਵੀ ਕੋਟਲਾ ਭੜੀ, ਮਾਸਟਰ ਤੇਜਪਾਲ, ਸੁਰਜੀਤ ਸਿੰਘ, ਸਰਬਜੀਤ ਸਿੰਘ ਸਾਬਕਾ ਸਰਪੰਚ, ਹਰਕੀਤ ਸਿੰਘ ਭੜੀ, ਰਮੇਸ਼ ਕੁਮਾਰ, ਮੈਨੇਜਰ ਕਰਮਜੀਤ ਸਿੰਘ ਭੱਟੀ, ਗੁਰਸੇਵਕ ਸਿੰਘ ਭੰਗੂ, ਰਜਿੰਦਰ ਸਿੰਘ ਰਾਜਾ, ਹਰਪਾਲ ਸਿੰਘ ਕੋਟਲਾ ਬਡਲਾ, ਹਰਦੀਪ ਸਿੰਘ ਗੋਸਲਾ, ਜੀਲਾ ਭੜੀ, ਹਰਕੀਤ ਸਿੰਘ ਸੇਵਾ ਮੁਕਤ ਬੀ.ਡੀ.ਪੀ.ਓ ਭੜੀ, ਕਮਲਜੀਤ ਸਿੰਘ ਕੋਟਲਾ ਭੜੀ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸੇਖੋਂ, ਫੋਰਮੈਨ ਬਲਵੀਰ ਸਿੰਘ ਸਿੱਧੂ ਮੰਡੀ ਗੋਬਿੰਦਗੜ੍ਹ, ਕਮਲਜੀਤ ਸਿੰਘ ਗਰੇਵਾਲ, ਜਗਤਾਰ ਸਿੰਘ, ਗੋਵਿੰਦਰ ਸਿੰਘ ਸੇਖੋਂ ਭੜੀ ਤੇ ਸਵਰਨ ਸਿੰਘ ਗਿੱਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਨੇ ਬਿਜਲੀ ਬੋਰਡ ਦੇ ਐਕਸੀਅਨ ਦੇ ਦਫ਼ਤਰ ਦਾ ਕੀਤਾ ਘਿਰਾਓ ਅਗਲੀ ਖ਼ਬਰ ਭਾਜਪਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24