ਐੱਨ. ਡੀ. ਪੀ. ਐੱਸ ਐਕਟ ’ਚ 4 ਨੌਜਵਾਨ ਨਾਮਜ਼ਦ
ਸੰਘੋਲ, 11 ਸਤੰਬਰ (ਪਰਮਵੀਰ ਸਿੰਘ ਧਨੋਆ)-ਪੁਲਿਸ ਨੇ ਨਸ਼ਾ ਕਰਨ ਦੀ ਤਿਆਰੀ ਕਰ ਰਹੇ 4 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਂਕੀ ਪੁਲਿਸ ਇੰਚਾਰਜ ਸੰਘੋਲ ਹਰਜੀਤ ਸਿੰਘ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਰਾਣਵਾਂ ਰੋਡ ਸੰਘੋਲ ਕੋਲ ਸ਼ੱਕੀ ਨੌਜਵਾਨਾਂ ਬੈਠੇ ਵੇਖੇ।
ਸੰਘੋਲ, 11 ਸਤੰਬਰ (ਪਰਮਵੀਰ ਸਿੰਘ ਧਨੋਆ)-ਪੁਲਿਸ ਨੇ ਨਸ਼ਾ ਕਰਨ ਦੀ ਤਿਆਰੀ ਕਰ ਰਹੇ 4 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਂਕੀ ਪੁਲਿਸ ਇੰਚਾਰਜ ਸੰਘੋਲ ਹਰਜੀਤ ਸਿੰਘ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਰਾਣਵਾਂ ਰੋਡ ਸੰਘੋਲ ਕੋਲ ਸ਼ੱਕੀ ਨੌਜਵਾਨਾਂ ਬੈਠੇ ਵੇਖੇ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ ਵੱਖ-ਵੱਖ ਕੰਪਨੀ ਦੇ 6 ਟੀਕੇ, 2 ਸਰਿੰਜਾਂ, 4 ਸੂਈਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮਾਮਲੇ ’ਚ ਸੰਦੀਪ ਸਿੰਘ ਪਿੰਡ ਰਾਣਵਾਂ ਹਾਲ ਆਬਾਦ ਮੰਡੇਰਾ, ਜਸਕਰਨ ਸਿੰਘ ਅਤੇ ਕਰਨਵੀਰ ਸਿੰਘ ਦੋਵੇਂ ਪਿੰਡ ਮੰਡੇਰਾ ਅਤੇ ਮਨਪ੍ਰੀਤ ਸਿੰਘ ਪਿੰਡ ਬਿਲਾਸਪੁਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ’ਚ ਪੁਲਿਸ ਨੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।