12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੋਹਨਜੀਤ ਸਿੰਘ ਸ਼ੇਰੋ ’ਤੇ ਹੋਏ ਤਸ਼ੱਦਦ ਤੇ ਮਜ਼ਦੂਰ ਗੁਲਜਾਰ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਈ ਜਾਵੇ- ਡਾ. ਹਰਬੰਸ ਲਾਲ

ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)- ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਕਿ ਸੰਗਰੂਰ ਦੀ ਪੁਲਿਸ ਵਲੋਂ ਮੋਹਨਜੀਤ ਸਿੰਘ ਸ਼ੇਰੋ ਤੇ ਢਾਹੇ ਅਣਮਨੁੱਖੀ ਤਸ਼ੱਦਦ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਸਰਕਾਰ ਤਾਨਾਸ਼ਾਹੀ ’ਤੇ ਉਤਰ ਆਈ ਹੈ, ਕਿਉਂਕਿ ਮੋਹਨਜੀਤ ਸਿੰਘ ਸ਼ੇਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵੱਲ ਮੂੰਹ ਕਰਕੇ ਲੋਕਤੰਤਰ ਤਰੀਕੇ ਨਾਲ ਕੇਵਲ ਕਾਲਾ ਝੰਡਾ ਲਹਿਰਾ ਕੇ ਸਰਕਾਰ ਦਾ ਵਿਰੋਧ ਕੀਤਾ ਸੀ, ਪਰ ਪੁਲਿਸ ਵਲੋਂ ਇਸ ਨੌਜਵਾਨ ’ਤੇ ਅਣ ਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਇਸੇ ਤਰ੍ਹਾਂ ਦੀ ਦੂਜੀ ਘਟਨਾ ਵਿਚ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਪੰਜਾਬ ਵਿਚ ਨਸ਼ਾ ਬੰਦ ਕਰਨ ’ਤੇ ਇਕ ਮਜ਼ਦੂਰ ਵਲੋਂ ਸਵਾਲ ਪੁੱਛਿਆ ਗਿਆ ਤਾਂ ਉਥੋਂ ਦੇ ‘ਆਪ’ ਨਾਲ ਸਬੰਧਿਤ ਵਿਅਕਤੀਆਂ ਨੇ ਉਸ ਮਜ਼ਦੂਰ ’ਤੇ ਮੁਆਫ਼ੀ ਮੰਗਣ ਲਈ ਦਬਾਅ ਪਾਇਆ ਗਿਆ ਉਸ ਤੋਂ ਬਾਅਦ ਮਜ਼ਦੂਰ ਗੁਲਜਾਰ ਸਿੰਘ ਵਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਤੇ ਪੰਜਾਬ ਸਰਕਾਰ ਨੇ ਪੁਲਿਸ ਦੇ ਪਹਿਰੇ ਲਵਾ ਕੇ ਉਸ ਦਾ ਸੰਸਕਾਰ ਕਰਵਾ ਦਿੱਤਾ, ਜੋ ਬਹੁਤ ਹੀ ਮੰਦਭਾਗੀ ਗੱਲ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)- ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਕਿ ਸੰਗਰੂਰ ਦੀ ਪੁਲਿਸ ਵਲੋਂ ਮੋਹਨਜੀਤ ਸਿੰਘ ਸ਼ੇਰੋ ਤੇ ਢਾਹੇ ਅਣਮਨੁੱਖੀ ਤਸ਼ੱਦਦ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਸਰਕਾਰ ਤਾਨਾਸ਼ਾਹੀ ’ਤੇ ਉਤਰ ਆਈ ਹੈ, ਕਿਉਂਕਿ ਮੋਹਨਜੀਤ ਸਿੰਘ ਸ਼ੇਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵੱਲ ਮੂੰਹ ਕਰਕੇ ਲੋਕਤੰਤਰ ਤਰੀਕੇ ਨਾਲ ਕੇਵਲ ਕਾਲਾ ਝੰਡਾ ਲਹਿਰਾ ਕੇ ਸਰਕਾਰ ਦਾ ਵਿਰੋਧ ਕੀਤਾ ਸੀ, ਪਰ ਪੁਲਿਸ ਵਲੋਂ ਇਸ ਨੌਜਵਾਨ ’ਤੇ ਅਣ ਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਇਸੇ ਤਰ੍ਹਾਂ ਦੀ ਦੂਜੀ ਘਟਨਾ ਵਿਚ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਪੰਜਾਬ ਵਿਚ ਨਸ਼ਾ ਬੰਦ ਕਰਨ ’ਤੇ ਇਕ ਮਜ਼ਦੂਰ ਵਲੋਂ ਸਵਾਲ ਪੁੱਛਿਆ ਗਿਆ ਤਾਂ ਉਥੋਂ ਦੇ ‘ਆਪ’ ਨਾਲ ਸਬੰਧਿਤ ਵਿਅਕਤੀਆਂ ਨੇ ਉਸ ਮਜ਼ਦੂਰ ’ਤੇ ਮੁਆਫ਼ੀ ਮੰਗਣ ਲਈ ਦਬਾਅ ਪਾਇਆ ਗਿਆ ਉਸ ਤੋਂ ਬਾਅਦ ਮਜ਼ਦੂਰ ਗੁਲਜਾਰ ਸਿੰਘ ਵਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਤੇ ਪੰਜਾਬ ਸਰਕਾਰ ਨੇ ਪੁਲਿਸ ਦੇ ਪਹਿਰੇ ਲਵਾ ਕੇ ਉਸ ਦਾ ਸੰਸਕਾਰ ਕਰਵਾ ਦਿੱਤਾ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਅੱਕ ਗਏ ਹਨ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਬਣਾ ਕੇ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਗੁਲਜਾਰ ਸਿੰਘ ਤੇ ਮੋਹਨਜੀਤ ਸਿੰਘ ਸ਼ੇਰੋ ਦੇ ਕੇਸ ਦੀ ਸੀ.ਬੀ.ਆਈ ਜਾਂ ਐਨ.ਆਈ.ਏ ਤੋਂ ਜਾਂਚ ਕਰਵਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਚਿੱਠੀ ਭੇਜੀ ਜਾਵੇਗੀ ਤੇ ਪੰਜਾਬ ਅੰਦਰ ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੋਵੇਗਾ, ਅਸੀਂ ਹਮੇਸ਼ਾ ਆਪਣੀ ਆਵਾਜ਼ ਉਠਾਉਂਦੇ ਰਹਾਂਗੇ। ਇਸ ਮੌਕੇ ਐਡ.ਆਸ਼ਾ ਸੂਦ, ਅਨੀਤਾ ਗੋਇਲ, ਆਸ਼ੀਸ਼ ਕੁਮਾਰ ਸੂਦ, ਗੁਰਮੇਲ ਸਿੰਘ ਛਲੇੜੀ ਕਲਾਂ, ਨਿਸ਼ੀਕਾਂਤ ਗੋਇਲ, ਸੁਨੀਲ ਕੁਮਾਰ ਸੂਦ, ਜਗਬੀਰ ਸਿੰਘ ਤਰਖੇੜੀ, ਵਿਜੇ ਕੁਮਾਰ, ਰਾਜਨ ਸੂਦ ਤੇ ਗੁਰਦੀਪ ਸਿੰਘ ਭਾਗਨਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇੜਾ ਤੋਂ ਨਰੈਣਗੜ੍ਹ ਤੱਕ ਸੜਕ ਦਾ ਵਿਧਾਇਕ ਰਾਏ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ‘ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ’ ਮਨਾਇਆ
Ad Position 24