12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ‘ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ’ ਮਨਾਇਆ

ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)- ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ.

Ad Position 21
repet_subhas-goyals [Copy P29]
ਨਸ਼ਾ ਛੁਡਾਊ ਕੇਂਦਰ ਵਿਖੇ ਸਿਹਤ ਅਧਿਕਾਰੀ ਮਰੀਜ਼ਾਂ ਨੂੰ ਸਹੁੰ ਚੁਕਾਉਣ ਮੌਕੇ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 11-09-2026
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)- ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਨਸ਼ਾ ਛੁਡਾਊ ਕੇਂਦਰ ਵਿਖੇ ‘ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ’ ਮਨਾਇਆ ਗਿਆ। ਇਸ ਸਾਲ ਦਾ ਥੀਮ ‘ਖ਼ੁਦਕੁਸ਼ੀ ਬਾਰੇ ਨਜ਼ਰੀਆ ਬਦਲਣਾ’ ਹੈ, ਜਿਸ ਦੇ ਤਹਿਤ ਮੁੱਖ ਨਾਅਰਾ, ਗੱਲਬਾਤ ਸ਼ੁਰੂ ਕਰੋ, ਰੱਖਿਆ ਗਿਆ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਸਮਾਜ ਵਿਚ ਮਾਨਸਿਕ ਸਿਹਤ ਨਾਲ ਜੁੜੀਆਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨਾ ਅਤੇ ਖੁੱਲ੍ਹ ਕੇ ਗੱਲ ਕਰਨ ਦਾ ਮਾਹੌਲ ਸਿਰਜਣਾ ਹੈ। ਮਾਨਸਿਕ ਰੋਗਾਂ ਨੇ ਮਾਹਿਰ ਡਾ. ਸਨਪ੍ਰੀਤ ਕੌਰ ਨੇ ਦੱਸਿਆ ਕਿ ਖ਼ੁਦਕੁਸ਼ੀ ਇਕ ਗੰਭੀਰ ਮਾਨਸਿਕ ਅਤੇ ਸਮਾਜਿਕ ਚੁਨੌਤੀ ਹੈ, ਪਰ ਸਹੀ ਸਮੇਂ ’ਤੇ ਮਦਦ ਅਤੇ ਸਹਿਯੋਗ ਮਿਲਣ ਨਾਲ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਹਰ ਸਾਲ ਲੱਖਾਂ ਲੋਕ ਮਾਨਸਿਕ ਪਰੇਸ਼ਾਨੀ ਕਾਰਨ ਆਪਣੀ ਜਾਨ ਗੁਆ ਦਿੰਦੇ ਹਨ। ਸਾਨੂੰ ਆਪਣੇ ਆਲੇ-ਦੁਆਲੇ ਰਹਿੰਦੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਸਹਿਕਰਮੀਆਂ ਦੇ ਵਿਵਹਾਰ ਵਿਚ ਆ ਰਹੇ ਬਦਲਾਅ ਜਿਵੇਂਕਿ ਲਗਾਤਾਰ ਉਦਾਸ ਰਹਿਣਾ, ਇਕੱਲਾਪਣ ਮਹਿਸੂਸ ਕਰਨਾ, ਚਿੰਤਾ ਅਤੇ ਬੇਚੈਨੀ, ਨੀਂਦ ਨਾ ਆਉਣਾ, ਜੀਵਨ ਤੋਂ ਹਾਰ ਮੰਨਣ ਦੇ ਵਿਚਾਰ ਆਉਣਾ ਜਾਂ ਨਿਰਾਸ਼ਾਜਨਕ ਗੱਲਾਂ ਕਰਨਾ ਨੂੰ ਪਛਾਣਨਾ ਚਾਹੀਦਾ ਹੈ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨਸ਼ਾ ਪੀੜਤ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਸਹੁੰ ਚੁਕਾਉਂਦਿਆਂ ਕਿਹਾ ਕਿ ਜੇਕਰ ਕੋਈ ਪਰੇਸ਼ਾਨ ਹੈ ਤਾਂ ਉਸ ਦੀ ਗੱਲ ਬਿਨਾਂ ਕਿਸੇ ਜੱਜਮੈਂਟ ਦੇ ਧਿਆਨ ਨਾਲ ਸੁਣੋ, ਖ਼ੁਦਕੁਸ਼ੀ ਦੇ ਵਿਚਾਰਾਂ ਨਾਲ ਜੂਝ ਰਹੇ ਵਿਅਕਤੀ ਨੂੰ ਕਦੇ ਵੀ ਇਕੱਲਾ ਨਾ ਛੱਡੋ, ਉਸ ਨੂੰ ਇਹ ਅਹਿਸਾਸ ਕਰਵਾਓ ਕਿ ਉਸ ਦੀ ਜ਼ਿੰਦਗੀ ਕੀਮਤੀ ਹੈ। ਲੰਬੇ ਸਮੇਂ ਦੀ ਉਦਾਸੀ ਲਈ ਤੁਰੰਤ ਮਨੋਵਿਗਿਆਨੀ ਦੀ ਸਲਾਹ ਲਓ। ਜੇਕਰ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਵੀ ਮਾਨਸਿਕ ਸਮੱਸਿਆ ਹੋਵੇ ਤਾਂ ਟੋਲ-ਫ੍ਰੀ ਨੰਬਰ ਤੇ ਸਲਾਹ ਲਈ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਕੌਂਸਲਰ ਗੁਰਦੀਪ ਸਿੰਘ, ਸਾਈਕੋਲੋਜਿਸਟ ਸਿਮਰਨ ਕੌਰ, ਮਨਦੀਪ ਕੌਰ ਤੇ ਮੌਨਿਕਾ ਗੁਪਤਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋ ’ਤੇ ਹੋਏ ਤਸ਼ੱਦਦ ਤੇ ਮਜ਼ਦੂਰ ਗੁਲਜਾਰ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਈ ਜਾ... ਅਗਲੀ ਖ਼ਬਰ ਸਰਕਾਰ ਦੇ ਦਾਅਵਿਆਂ ਤੇ ਜੇਲ੍ਹ ਦੇ ਅੰਕੜਿਆਂ ’ਚ ਵੱਡਾ ਫ਼ਰਕ
Ad Position 24