ਡੀ. ਬੀ. ਯੂ. ਦੀ ਸਟਾਰ ਨਾਈਟ ’ਚ ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਨੇ ਲਗਾਈਆਂ ਰੌਣਕਾਂ
ਅਮਲੋਹ, 9 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਵਿਖੇ ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਸ਼ਾਨਦਾਰ ਸਟਾਰ ਨਾਈਟ ਕਰਵਾਈ ਗਈ। ਇਸ ਮੌਕੇ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਵਿਦਿਆਰਥੀਆਂ ਦਾ ਖ਼ੂਬ ਮਨੋਰੰਜਨ ਕੀਤਾ।
ਡ
ਡੀ.ਬੀ.ਯੂ ਵਿਖੇ ਕਰਵਾਈ ਗਈ ਸਟਾਰ ਨਾਈਟ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨਾਲ ਚਾਂਸਲਰ ਡਾ. ਜ਼ੋਰਾ ਸਿੰਘ ਨੱਚਦੇ ਹੋਏ। ਅਜੀਤ ਤਸਵੀਰ
10-09-2026
ਅਮਲੋਹ, 9 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਵਿਖੇ ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਸ਼ਾਨਦਾਰ ਸਟਾਰ ਨਾਈਟ ਕਰਵਾਈ ਗਈ। ਇਸ ਮੌਕੇ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਵਿਦਿਆਰਥੀਆਂ ਦਾ ਖ਼ੂਬ ਮਨੋਰੰਜਨ ਕੀਤਾ। ਸਮਾਗਮ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪੂਰਾ ਮਾਹੌਲ ਸੰਗੀਤ, ਉਤਸ਼ਾਹ ਅਤੇ ਪੰਜਾਬੀ ਸਭਿਆਚਾਰ ਦੇ ਰੰਗਾਂ ਨਾਲ ਭਰਿਆ ਰਿਹਾ। ਇਹ ਸਮਾਗਮ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ.ਚਾਂਸਲਰ ਡਾ.ਤਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰਧਾਨ ਡਾ.ਸੰਦੀਪ ਸਿੰਘ ਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਵੀ ਮੌਜੂਦ ਰਹੇ। ਪੰਜਾਬੀ ਸਿਨੇਮਾ ਅਤੇ ਸਭਿਆਚਾਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਪ੍ਰਸਿੱਧ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਿਤਾਰਿਆਂ ਨਾਲ ਸਜੀ ਇਸ ਸ਼ਾਮ ਵਿਚ ਬਹੁ-ਉਡੀਕੀ ਪੰਜਾਬੀ ਫ਼ਿਲਮ ‘ ਸਿੰਘ ਵਰਸੇਜ਼ ਕੌਰ 2’ ਨਾਲ ਸਬੰਊਧਤ ਪ੍ਰਸਿੱਧ ਕਲਾਕਾਰਾਂ ਤੇ ਹਸਤੀਆਂ-ਗਿੱਪੀ ਗਰੇਵਾਲ, ਸ਼ਹਿਨਾਜ਼ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਸਾਦਿਕ ਗਿੱਲ, ਜਾਨਿਆ ਜੋਸ਼ੀ, ਏਕਮ ਚਨੋਲੀ, ਮਾਹੀ ਸ਼ਰਮਾ, ਲੱਖੀ ਘੁੰਮਣ, ਹਾਰਦਿਕ ਰਾਵਤ, ਸੁਮਿਤ, ਟਿੱਪੂ ਸੁਲਤਾਨ, ਮਨਪ੍ਰੀਤ ਸਿੰਘ ਅਤੇ ਜਿਗਰ-ਨੇ ਮਨਮੋਹਕ ਸੰਗੀਤਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਸੰਗੀਤਕ ਸਟਾਰ ਨਾਈਟ ਵਰਗੇ ਸਭਿਆਚਾਰਕ ਪ੍ਰੋਗਰਾਮ ਅਤੇ ਜੀਵੰਤ ਸਮਾਗਮ ਵਿਦਿਆਰਥੀਆਂ ਨੂੰ ਕਲਾਸਰੂਮ ਦੀਆਂ ਸੀਮਾਵਾਂ ਤੋਂ ਪਰੇ ਰਚਨਾਤਮਿਕਤਾ, ਪ੍ਰਤਿਭਾ ਅਤੇ ਸਭਿਆਚਾਰਕ ਅਭਿਵਿਅਕਤੀ ਦਾ ਅਨੁਭਵ ਕਰਨ ਦੇ ਕੀਮਤੀ ਮੌਕੇ ਪ੍ਰਦਾਨ ਕਰਦੇ ਹਨ। ਪ੍ਰੋ-ਚਾਂਸਲਰ ਡਾ.ਤਜਿੰਦਰ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਉਤਸ਼ਾਹਪੂਰਨ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਗੀਤਕ ਅਤੇ ਸਭਿਆਚਾਰਕ ਗਤੀਵਿਧੀਆਂ ਇਕ ਸਕਾਰਾਤਮਿਕ, ਰੌਣਕ ਭਰਿਆ ਅਤੇ ਸਮਾਵੇਸ਼ੀ ਕੈਂਪਸ ਮਾਹੌਲ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਸਮੂਹ ਡੀ. ਬੀ. ਯੂ. ਪਰਿਵਾਰ ਲਈ ਇਕ ਮਨੋਰੰਜਕ ਅਤੇ ਯਾਦਗਾਰ ਸ਼ਾਮ ਸਫਲਤਾਪੂਰਵਕ ਪੇਸ਼ ਕਰਨ ਲਈ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ। ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਸਿਨੇਮਾ ਤੇ ਸੰਗੀਤ ਨੇ ਨਾ ਸਿਰਫ਼ ਭਾਰਤ ਵਿਚ, ਸਗੋਂ ਵਿਸ਼ਵ ਪੱਧਰ ’ਤੇ ਵੀ ਵੱਡੀ ਪਹਿਚਾਣ ਤੇ ਸਨਮਾਨ ਹਾਸਲ ਕੀਤਾ ਹੈ।