07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਖੀ ਸਨਮਾਨ ਸਮਾਰੋਹ ਦੌਰਾਨ ਮਾਵਾਂ ਧੀਆਂ ਸਤਿਕਾਰ ਯੋਜਨਾ ਘਰ-ਘਰ ਪਹੁੰਚਾਉਣ ਵਾਲੀਆਂ ਮਹਿਲਾਵਾਂ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਮਨਪ੍ਰੀਤ ਸਿੰਘ)- ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੀ ਮਹੱਤਵਪੂਰਨ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਪ੍ਰਚਾਰ-ਪ੍ਰਸਾਰ ਤੇ ਘਰ-ਘਰ ਤੱਕ ਫਾਰਮ ਭਰ ਕੇ ਸੇਵਾ ਨਿਭਾਉਣ ਵਾਲੀਆਂ ਬੀਬੀਆਂ ਦੇ ਅਨਮੋਲ ਯੋਗਦਾਨ ਦੀ ਸ਼ਲਾਘਾ ਕਰਨ ਲਈ ਸਰਹਿੰਦ ਵਿਖੇ ਇਕ ਵਿਸ਼ੇਸ਼ ‘ਸਖੀ ਸਨਮਾਨ ਸਮਾਰੋਹ’ ਕਰਵਾਇਆ ਗਿਆ, ਜਿਸ ਵਿਚ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿਚ ‘ਸਖੀ’ ਵਜੋਂ ਅੱਗੇ ਆ ਕੇ ਫਾਰਮ ਭਰਨ ਦੀ ਸੇਵਾ ਕਾਰਜ ਕਰਨ ਵਾਲੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਮਨਪ੍ਰੀਤ ਸਿੰਘ)- ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੀ ਮਹੱਤਵਪੂਰਨ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਪ੍ਰਚਾਰ-ਪ੍ਰਸਾਰ ਤੇ ਘਰ-ਘਰ ਤੱਕ ਫਾਰਮ ਭਰ ਕੇ ਸੇਵਾ ਨਿਭਾਉਣ ਵਾਲੀਆਂ ਬੀਬੀਆਂ ਦੇ ਅਨਮੋਲ ਯੋਗਦਾਨ ਦੀ ਸ਼ਲਾਘਾ ਕਰਨ ਲਈ ਸਰਹਿੰਦ ਵਿਖੇ ਇਕ ਵਿਸ਼ੇਸ਼ ‘ਸਖੀ ਸਨਮਾਨ ਸਮਾਰੋਹ’ ਕਰਵਾਇਆ ਗਿਆ, ਜਿਸ ਵਿਚ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿਚ ‘ਸਖੀ’ ਵਜੋਂ ਅੱਗੇ ਆ ਕੇ ਫਾਰਮ ਭਰਨ ਦੀ ਸੇਵਾ ਕਾਰਜ ਕਰਨ ਵਾਲੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਹੇਠਲੇ ਪੱਧਰ ਤੱਕ ਸਫਲਤਾਪੂਰਵਕ ਪਹੁੰਚਾਉਣ ਵਿਚ, ਇਨ੍ਹਾਂ ‘ਸਖ਼ੀਆਂ’ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਰਹੀ ਹੈ। ਸਮਾਗਮ ਦੌਰਾਨ ਵਿਧਾਇਕ ਵਲੋਂ ਆਈਆਂ ਸਮੂਹ ਸਖ਼ੀਆਂ ਨੂੰ ਸੂਟ ਭੇਟ ਕਰਕੇ ਉਨ੍ਹਾਂ ਦੇ ਜਜ਼ਬੇ ਅਤੇ ਸਮਾਜਿਕ ਸੇਵਾ ਨੂੰ ਸਲਾਮ ਕੀਤਾ ਗਿਆ। ਸਮਾਗਮ ਵਿਚ ਪਹੁੰਚੀਆਂ ਮਹਿਲਾਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਦੋਂ ‘ਮਾਨ ਸਰਕਾਰ’ ਵਲੋਂ ਔਰਤਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਗਰੰਟੀ ਦਿੱਤੀ ਗਈ ਸੀ, ਤਾਂ ਵਿਰੋਧੀ ਪਾਰਟੀਆਂ ਇਸ ਦਾ ਮਜ਼ਾਕ ਉਡਾਉਂਦੀਆਂ ਸਨ ਤੇ ਇਸ ਨੂੰ ਮਹਿਜ਼ ਇਕ ਚੋਣ ਜੁਮਲਾ ਦੱਸਦੀਆਂ ਸਨ, ਪਰ ਮਾਨ ਸਰਕਾਰ ਨੇ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹਰ ਗਰੰਟੀ ਨੂੰ ਪੂਰਾ ਕਰਕੇ ਦਿਖਾਇਆ ਹੈ। ਮਹਿਲਾਵਾਂ ਨੇ ਪੂਰੇ ਵਿਸ਼ਵਾਸ ਨਾਲ ਦਾਅਵਾ ਕੀਤਾ ਕਿ ਮਾਵਾਂ-ਧੀਆਂ ਨੂੰ ਮਿਲੇ ਇਸ ਮਾਣ-ਸਤਿਕਾਰ ਅਤੇ ਪੂਰਨ ਸਹਿਯੋਗ ਦੇ ਬਲਬੂਤੇ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਵੀ ਸੂਬੇ ਵਿਚ ਮੁੜ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨਾ ਪੂਰੀ ਤਰ੍ਹਾਂ ਤੈਅ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਅਮਰਿੰਦਰ ਸਿੰਘ ਮੰਡੋਫ਼ਲ, ਵਾਇਸ ਪ੍ਰਧਾਨ ਜਤਿੰਦਰ ਕੌਰ ਬਾਤਿਸ਼, ਕੌਂਸਲਰ ਦਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਗੁਰਵਿੰਦਰ ਕੌਰ, ਰਾਜੇਸ਼ ਕੁਮਾਰ ਉੱਪਲ, ਜਸਬੀਰ ਸਿੰਘ ਬੰਟੀ, ਰਾਮਪਾਲ ਸਾਰੇ ਕੌਂਸਲਰ, ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਸਿੰਘ ਜੱਸੀ, ਮੋਹਿਤ ਸੂਦ, ਇਸਤਰੀ ਵਿੰਗ ਦੀ ਪ੍ਰਧਾਨ ਰੀਨਾ ਰਾਣੀ, ਪੀ.ਏ ਬਹਾਦਰ ਖ਼ਾਨ, ਬੇਅੰਤ ਕੁਮਾਰ ਰੋਸ਼ਾ, ਕਿਰਨਦੀਪ ਕੌਰ ਪੰਜੋਲਾ ਸਮੇਤ ਵੱਡੀ ਗਿਣਤੀ ਵਿਚ ‘ਆਪ’ ਵਲੰਟੀਅਰ ਤੇ ਔਰਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕੱਚਾ ਆੜ੍ਹਤੀਆ ਐਸੋਸੀਏਸ਼ਨ ਬਸੀ ਪਠਾਣਾਂ ਵਲੋਂ ਚੇਅਰਮੈਨ ਬਰਸਟ ਨਾਲ ਮੁਲਾਕਾਤ ਅਗਲੀ ਖ਼ਬਰ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਪਾਰਟੀ ਵਲੋਂ ਹਮੇਸ਼ਾ ਮਾਣ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ- ਰਾਜੂ ਖੰਨਾ ਲੋਕ ਸਭਾ ਇੰਚਾਰ...
Ad Position 24