07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਖੇਡ ਮੈਦਾਨ ਦੇ ਨੁਕਸਾਨ ਦੀ ਆਯੋਜਕ ਕੰਪਨੀ ਤੋਂ ਭਰਪਾਈ ਕਰਵਾਈ ਜਾਵੇ- ਰਣਦੀਪ ਸਿੰਘ ਨਾਭਾ

ਮੰਡੀ ਗੋਬਿੰਦਗੜ੍ਹ, 7 ਸਤੰਬਰ (ਰਾਜੇਸ਼ ਸ਼ਰਮਾ)- ਖ਼ਾਲਸਾ ਸਕੂਲ ਦੇ ਖੇਡ ਮੈਦਾਨ ਵਿਚ ਸਖੀ ਸ਼ਕਤੀ ਮੇਲੇ ਦੇ ਆਯੋਜਨ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਪ੍ਰਸ਼ਾਸਨ ਤੋਂ ਆਯੋਜਕ ਕੰਪਨੀ ਕੋਲੋਂ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਲੋਹਾ ਨਗਰੀ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਇਲਾਕੇ ਦੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਮੰਤਵ ਨਾਲ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਇਹ ਖੇਡ ਮੈਦਾਨ ਤਿਆਰ ਕਰਵਾਇਆ ਗਿਆ ਸੀ।

Ad Position 21
repet_subhas-goyals [Copy P29]
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਨਾਲ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ ਅਤੇ ਹੋਰ। ਅਜੀਤ ਤਸਵੀਰ 08-09-2026
ਮੰਡੀ ਗੋਬਿੰਦਗੜ੍ਹ, 7 ਸਤੰਬਰ (ਰਾਜੇਸ਼ ਸ਼ਰਮਾ)- ਖ਼ਾਲਸਾ ਸਕੂਲ ਦੇ ਖੇਡ ਮੈਦਾਨ ਵਿਚ ਸਖੀ ਸ਼ਕਤੀ ਮੇਲੇ ਦੇ ਆਯੋਜਨ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਪ੍ਰਸ਼ਾਸਨ ਤੋਂ ਆਯੋਜਕ ਕੰਪਨੀ ਕੋਲੋਂ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਲੋਹਾ ਨਗਰੀ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਇਲਾਕੇ ਦੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਮੰਤਵ ਨਾਲ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਇਹ ਖੇਡ ਮੈਦਾਨ ਤਿਆਰ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਮੈਦਾਨ ਵਿਚ ਟੈਂਟ, ਸਟਾਲ ਅਤੇ ਹੋਰ ਅਸਥਾਈ ਢਾਂਚੇ ਲਗਾਏ ਜਾਣ ਕਾਰਨ ਖੇਡ ਮੈਦਾਨ ਦਾ ਟਰੈਕ ਅਤੇ ਹੋਰ ਹਿੱਸੇ ਨੁਕਸਾਨੇ ਗਏ ਹਨ। ਇਸ ਨਾਲ ਜਿੱਥੇ ਸਰਕਾਰੀ ਰਾਸ਼ੀ ਨਾਲ ਤਿਆਰ ਕੀਤੇ ਖੇਡ ਮੈਦਾਨ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉੱਥੇ ਖਿਡਾਰੀਆਂ ਨੂੰ ਅਭਿਆਸ ਕਰਨ ਵਿਚ ਵੀ ਮੁਸ਼ਕਿਲਾਂ ਆ ਰਹੀਆਂ ਹਨ। ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਕਾਂਗਰਸ ਪਾਰਟੀ ਸਰਕਾਰੀ ਗਰਾਂਟ ਨਾਲ ਤਿਆਰ ਕੀਤੀਆਂ ਖੇਡ ਸਹੂਲਤਾਂ ਨੂੰ ਨਿੱਜੀ ਸਮਾਗਮਾਂ ਲਈ ਵਰਤ ਕੇ ਨੁਕਸਾਨ ਪਹੁੰਚਾਉਣ ਦੀ ਸਖ਼ਤ ਨਿੰਦਾ ਕਰਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਯੋਜਕ ਕੰਪਨੀ ਤੋਂ ਹੋਏ ਪੂਰੇ ਨੁਕਸਾਨ ਦੀ ਭਰਪਾਈ ਕਰਵਾਉਣ ਦੇ ਨਾਲ ਭਵਿੱਖ ਵਿਚ ਅਜਿਹੇ ਸਮਾਗਮ ਖੇਡ ਮੈਦਾਨਾਂ ਵਿਚ ਕਰਵਾਉਣ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਨੁਕਸਾਨ ਦੀ ਭਰਪਾਈ ਨਾ ਕਰਵਾਈ ਤਾਂ ਕਾਂਗਰਸ ਪਾਰਟੀ ਲੋਕਾਂ ਅਤੇ ਖੇਡ ਪ੍ਰੇਮੀਆਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ, ਬਲਾਕ ਅਮਲੋਹ ਪ੍ਰਧਾਨ ਜਗਵੀਰ ਸਿੰਘ ਸਲਾਣਾ, ਮਨਮੋਹਨ ਕੌਸ਼ਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ ਬੌਬੀ, ਪੀ.ਪੀ.ਸੀ.ਸੀ. ਮੈਂਬਰ ਰਾਜਿੰਦਰ ਸਿੰਘ ਬਿੱਟੂ, ਸ਼ਿਵ ਸ਼ਰਮਾ, ਭੁਪਿੰਦਰ ਸਿੰਘ ਸੰਧੂ, ਜੈਦੀਪ ਦਿਓਟ, ਰਾਮ ਪ੍ਰਕਾਸ਼ ਚੌਪੜਾ, ਦਿਨੇਸ਼ ਸਿੰਘੀ ਅਤੇ ਨਵਦੀਪ ਰਾਮਗੜ੍ਹੀਆ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਜੋਲਾ ਵਿਖੇ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਦਾਦੂਮਾਜਰਾ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ
Ad Position 24